ਜੇ ਕਿਸਾਨ ਸਰਗਰਮ ਹੋਏ ਤਾਂ ਪਹਿਲਾਂ ਚੱਲਣਗੇ ਗੋਲੇ, ਫਿਰ ਕਰਾਂਗੇ ਲਾਠੀਚਾਰਜ: ਦਿੱਲੀ ਪੁਲਿਸ

By  KRISHAN KUMAR SHARMA February 13th 2024 09:27 PM

Kisan Andolan 2: ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਹਰਿਆਣਾ ਅਤੇ ਕੇਂਦਰ ਸਰਕਾਰ ਪੱਬਾਂ ਭਾਰ ਹਨ। ਹਰਿਆਣਾ 'ਚ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਕੇਡਿੰਗ ਅਤੇ ਟੋਏ ਪੁੱਟੇ ਗਏ ਹਨ, ਜਿਸ ਤਹਿਤ ਮੰਗਲਵਾਰ 'ਦਿੱਲੀ ਚਲੋ' (chalo-delhi-protest) ਤਹਿਤ ਅੱਗੇ ਵੱਧ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ, ਜਿਸ ਦੌਰਾਨ 14 ਕਿਸਾਨ ਜਖ਼ਮੀ ਹੋ ਗਏ। ਇਸ ਦੌਰਾਨ ਹੀ ਦਿੱਲੀ ਪੁਲਿਸ (delhi police) ਨੇ ਕਿਸਾਨਾਂ ਨੂੰ ਦਿੱਲੀ 'ਚ ਵੜਨ ਤੋਂ ਰੋਕਣ ਲਈ ਇੱਕ ਵੱਡੀ ਅਨਾਊਂਸਮੈਂਟ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸਾਨਾਂ (farmers-live-updates) ਨੇ ਦਿੱਲੀ ਵੱਲ ਸਰਗਰਮੀ ਵਿਖਾਈ ਤਾਂ ਪੁਲਿਸ ਵੀ ਪਿੱਛੇ ਨਹੀਂ ਰਹੇਗੀ ਅਤੇ ਉਹ ਆਪਣੀ ਕਾਰਜਸ਼ੈਲੀ ਰੱਖਿਆਤਮਕ ਨਹੀਂ ਅਪਣਾਵੇਗੀ।

'ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਹੋਵੇਗੀ ਵਰਤੋਂ'

ਦਿੱਲੀ ਪੁਲਿਸ ਨੇ ਕਿਹਾ, “ਕਿਸਾਨਾਂ ਨੂੰ ਕਿਸੇ ਵੀ ਕੀਮਤ ‘ਤੇ ਦਿੱਲੀ ਵਿੱਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਸੀਂ ਕੋਈ ਕੋਨਾ ਨਹੀਂ ਛੱਡਾਂਗੇ, ਅਸੀਂ ਕਿਸੇ ਵੀ ਥਾਂ ਤੋਂ ਕਿਸਾਨਾਂ ਨੂੰ ਦਿੱਲੀ ਵਿਚ ਦਾਖਲ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬੈਠਣ ਦੀ ਕੋਈ ਸਮੱਸਿਆ ਨਹੀਂ ਹੈ, ਪਰ ਉਨ੍ਹਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾਵੇਗਾ।

ਦਿੱਲੀ ਪੁਲਿਸ ਦੀ ਅਨਾਊਂਸਮੈਂਟ 'ਚ ਕਿਹਾ ਗਿਆ ਹੈ ਕਿ ਕਿਸਾਨਾਂ ਦੇ ਬੈਠਣ ਨਾਲ ਕੋਈ ਸਮੱਸਿਆ ਨਹੀਂ ਹੈ, ਪਰ ਦਿੱਲੀ ਨਹੀਂ ਵੜਨ ਦਿੱਤਾ ਜਾਵੇਗਾ। ਜੇਕਰ ਅਜਿਹਾ ਕੀਤਾ ਜਾਣ ਲੱਗਿਆ ਤਾਂ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਵੀ ਕੀਤੀ ਜਾਵੇਗੀ।

ਦਿੱਲੀ 'ਚ ਕੀਤੇ ਗਏ ਇੰਤਜ਼ਾਮ

ਉਧਰ, ਮੱਧ ਦਿੱਲੀ (delhi-chalo-20) ਵਿੱਚ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਹਨ, ਦੰਗਾ-ਵਿਰੋਧੀ ਉਪਕਰਣਾਂ ਨਾਲ ਰਣਨੀਤਕ ਤੌਰ 'ਤੇ ਜਵਾਨ ਤਾਇਨਾਤ ਕੀਤੇ ਗਏ ਹਨ। ਇਸਤੋਂ ਇਲਾਵਾ ਕਈ ਪ੍ਰਮੁੱਖ ਸੜਕਾਂ 'ਤੇ ਆਵਾਜਾਈ ਨੂੰ ਕੰਟਰੋਲ ਕਰਨ ਲਈ ਮੈਟਲ ਅਤੇ ਕੰਕਰੀਟ ਬੈਰੀਅਰ ਲਗਾਏ ਗਏ ਹਨ, ਜਿਸ ਕਾਰਨ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਗੁਆਂਢੀ ਰਾਜਾਂ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਵੱਲੋਂ ਰਾਜਧਾਨੀ ਦਿੱਲੀ ਵੱਲ ਮਾਰਚ ਕਰਨ ਵਾਲੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰੋਕਣ ਲਈ ਅਤੇ ਸੰਸਦ ਪਹੁੰਚਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਸੁਰੱਖਿਆ ਵਿਵਸਥਾ 'ਪਲਾਨ ਬੀ' ਦਾ ਹਿੱਸਾ ਹਨ।

ਸੰਸਦ ਦੇ ਸਾਰੇ ਗੇਟਾਂ 'ਤੇ ਬੈਰੀਕੇਡ ਅਤੇ ਵਾਧੂ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਅਰਧ ਸੈਨਿਕ ਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਸੰਸਦ ਦੇ ਨੇੜੇ ਲਗਾਏ ਗਏ ਬੈਰੀਅਰਾਂ 'ਤੇ ਕੰਡਿਆਲੀ ਤਾਰ ਲਗਾਈ ਗਈ ਹੈ। ਦਿੱਲੀ ਦੀਆਂ ਤਿੰਨ ਸਰਹੱਦਾਂ - ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਨੂੰ ਸੀਲ ਕਰਨ ਤੋਂ ਇਲਾਵਾ - ਦਿੱਲੀ ਪੁਲਿਸ ਨੇ ਸੰਸਦ ਅਤੇ ਦਿੱਲੀ ਦੇ ਮੱਧ ਹਿੱਸੇ ਨੂੰ ਜਾਣ ਵਾਲੀਆਂ ਵੱਖ-ਵੱਖ ਸੜਕਾਂ 'ਤੇ ਕਈ ਪੱਧਰਾਂ 'ਤੇ ਨਾਕਾਬੰਦੀ ਵੀ ਕੀਤੀ ਹੈ।

Related Post