Atiq Ahmed Killers: ਪੱਤਰਕਾਰ ਬਣ ਕੇ ਆਏ ਉਹ 3 ਹਮਲਾਵਾਰ ਕੌਣ ?; ਜਿਨ੍ਹਾਂ ਨੇ ਪੁਲਿਸ ਸਾਹਮਣੇ ਅਤੀਕ ਤੇ ਅਸ਼ਰਫ ਨੂੰ ਮਾਰੀ ਗੋਲੀ

ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ ਸ਼ਨੀਵਾਰ ਸ਼ਾਮ ਪ੍ਰਯਾਗਰਾਜ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਵਿੱਚ ਕਥਿਤ ਤੌਰ ’ਤੇ ਤਿੰਨ ਮੁਲਜ਼ਮ ਸ਼ਾਮਲ ਹਨ। ਜਿਸ ਨੂੰ ਪੁਲਿਸ ਨੇ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਹੈ।

By  Aarti April 16th 2023 09:34 AM
Atiq Ahmed Killers: ਪੱਤਰਕਾਰ ਬਣ ਕੇ ਆਏ ਉਹ 3 ਹਮਲਾਵਾਰ ਕੌਣ ?; ਜਿਨ੍ਹਾਂ ਨੇ ਪੁਲਿਸ ਸਾਹਮਣੇ ਅਤੀਕ ਤੇ ਅਸ਼ਰਫ ਨੂੰ ਮਾਰੀ ਗੋਲੀ

Atiq Ahmed Killers: ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ ਸ਼ਨੀਵਾਰ ਸ਼ਾਮ ਪ੍ਰਯਾਗਰਾਜ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਵਿੱਚ ਕਥਿਤ ਤੌਰ ’ਤੇ ਤਿੰਨ ਮੁਲਜ਼ਮ ਸ਼ਾਮਲ ਹਨ। ਜਿਸ ਨੂੰ ਪੁਲਿਸ ਨੇ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਹੈ। ਆਓ ਜਾਣਦੇ ਹਾਂ ਅਤੀਕ ਅਤੇ ਉਸਦੇ ਭਰਾ ਦੀ ਹੱਤਿਆ ਕਰਨ ਵਾਲੇ ਦੋਸ਼ੀ ਕੌਣ ਹਨ?

ਅਤੀਕ ਦੀ ਸ਼ਨੀਵਾਰ ਸ਼ਾਮ ਕਰੀਬ 8.15 ਵਜੇ ਹੱਤਿਆ ਕਰ ਦਿੱਤੀ ਗਈ ਸੀ। ਇਹ ਸਾਰੀ ਘਟਨਾ ਕੈਮਰੇ 'ਚ ਕੈਦ ਹੋ ਗਈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਤੀਕ ਅਹਿਮਦ ਨੂੰ ਮਾਰਨ ਲਈ ਆਏ ਬਦਮਾਸ਼ ਆਪਣੇ ਆਪ ਨੂੰ ਪੱਤਰਕਾਰ ਦੱਸ ਰਹੇ ਸਨ।ਬਦਮਾਸ਼ਾਂ ਨੇ ਅਤੀਕ ਅਹਿਮਦ ਅਤੇ ਉਸ ਦੇ ਭਰਾ 'ਤੇ 10 ਰਾਉਂਡ ਫਾਇਰ ਕੀਤੇ। ਪੁਲਿਸ ਨੇ ਬਾਅਦ 'ਚ ਦੋਸ਼ੀ ਨੂੰ ਕਾਬੂ ਕਰ ਲਿਆ।

ਹਾਲਾਂਕਿ ਪੁਲਿਸ ਨੇ ਕਤਲ ਵਿੱਚ ਸ਼ਾਮਲ ਬਦਮਾਸ਼ਾਂ ਦੇ ਨਾਮ ਸਾਂਝੇ ਨਹੀਂ ਕੀਤੇ ਹਨ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਕਈ ਖਾਲੀ ਕਾਰਤੂਸ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਇਸ ਮਾਮਲੇ ਸਬੰਧੀ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਫਿਲਹਾਲ ਪੁਲਿਸ ਤਿੰਨੋਂ ਪਹਿਲਾਂ ਵੀ ਵੱਖ-ਵੱਖ ਮਾਮਲਿਆਂ ਵਿੱਚ ਜੇਲ੍ਹ ਜਾ ਚੁੱਕੇ ਹਨ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਦੋਸ਼ੀ ਪ੍ਰਯਾਗਰਾਜ ਕਦੋਂ ਅਤੇ ਕਿਵੇਂ ਆਇਆ ਸੀ। ਉਸਦੇ ਸਥਾਨਕ ਮਦਦਗਾਰ ਕੌਣ ਹਨ? 

ਇਹ ਵੀ ਪੜ੍ਹੋ: Atid Ahmed death: ਅਤੀਕ ਅਹਿਮਦ ਅਤੇ ਅਸ਼ਰਫ ਦਾ ਗੋਲੀਆਂ ਮਾਰ ਕੇ ਕਤਲ, UP ’ਚ ਅਲਰਟ

Related Post