Kidney Damage Symptoms : ਸ਼ੂਗਰ ਦੇ ਮਰੀਜ਼ਾਂ 'ਚ ਗੁਰਦੇ ਫੇਲ੍ਹ ਹੋਣ ਤੋਂ ਪਹਿਲਾਂ ਕਿਹੜੇ-ਕਿਹੜੇ ਦਿਖਦੇ ਹਨ ਲੱਛਣ ? ਜਾਣੋ ਇੱਥੇ

ਨਾਲ ਹੀ ਇਹ ਗੁਰਦਿਆਂ ਦੀਆਂ ਬੀਮਾਰੀਆਂ ਨੂੰ ਵਧਾਉਂਦੀ ਹੈ। ਟਾਈਮਜ਼ ਨਾਓ ਦੀ ਰਿਪੋਰਟ ਮੁਤਾਬਕ, ਖੂਨ 'ਚ ਸ਼ੂਗਰ ਦਾ ਪੱਧਰ ਵਧਣ ਨਾਲ ਗੁਰਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ।

By  Aarti November 5th 2024 03:35 PM

Kidney Damage Symptoms : ਅੱਜਕਲ੍ਹ ਪੂਰੀ ਦੁਨੀਆ ਦੇ ਦੇਸ਼ਾ ਦੇ ਮੁਕਾਬਲੇ ਭਾਰਤ 'ਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵੱਧ ਹੈ। ਭਾਰਤ ਦੂਜਾ ਸਭ ਤੋਂ ਵਡਾ ਦੇਸ਼ ਹੈ ਜਿੱਥੇ ਸ਼ੂਗਰ ਦੇ ਮਰੀਜ਼ ਪਾਏ ਜਾਣਦੇ ਹਨ। ਮਾਹਿਰਾਂ ਮੁਤਾਬਕ ਸ਼ੁਗਰ ਦੀ ਸਮੱਸਿਆ ਸਾਡੇ ਸਰੀਰ ਦੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। 

ਨਾਲ ਹੀ ਇਹ ਗੁਰਦਿਆਂ ਦੀਆਂ ਬੀਮਾਰੀਆਂ ਨੂੰ ਵਧਾਉਂਦੀ ਹੈ। ਟਾਈਮਜ਼ ਨਾਓ ਦੀ ਰਿਪੋਰਟ ਮੁਤਾਬਕ, ਖੂਨ 'ਚ ਸ਼ੂਗਰ ਦਾ ਪੱਧਰ ਵਧਣ ਨਾਲ ਗੁਰਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਇਸ ਬਲੱਡ ਸ਼ੂਗਰ ਦਾ ਗੁਰਦਿਆਂ 'ਤੇ ਅਜਿਹਾ ਪ੍ਰਭਾਵ ਪੈਂਦਾ ਹੈ ਕਿ ਇਸ ਨਾਲ ਗੁਰਦੇ ਫੇਲ ਹੋ ਸਕਦੇ ਹਨ। ਤਾਂ ਆਓ ਜਾਣਦੇ ਹਾਂ ਗੁਰਦੇ ਫੇਲ੍ਹ ਹੋਣ ਦੇ ਲੱਛਣਾਂ ਬਾਰੇ

ਪਿਸ਼ਾਬ 'ਚ ਝੱਗ ਆਉਣਾ : 

ਸ਼ੂਗਰ ਦੇ ਮਰੀਜ਼ਾਂ ਨੂੰ ਆਪਣੇ ਪਿਸ਼ਾਬ 'ਤੇ ਧਿਆਨ ਦੇਣਾ ਚਾਹੀਦਾ ਹੈ, ਮਾਹਿਰਾਂ ਮੁਤਾਬਕ ਜੇਕਰ ਉਨ੍ਹਾਂ ਨੂੰ ਇਸ 'ਚ ਬੁਲਬਲੇ ਅਤੇ ਝੱਗ ਦਿਖਾਈ ਦਿੰਦੇ ਹਨ। ਤਾਂ ਸਮਝ ਲੈਣਾ ਚਾਹੀਦਾ ਹੈ ਕਿ ਗੁਰਦੇ ਫਿਲਟਰੇਸ਼ਨ ਦਾ ਕੰਮ ਠੀਕ ਤਰ੍ਹਾਂ ਨਾਲ ਨਹੀਂ ਕਰ ਪਾਉਂਦੇ। ਦਸ ਦਈਏ ਕਿ ਕਈ ਵਾਰ ਇਨ੍ਹਾਂ ਲੋਕਾਂ ਦੇ ਪਿਸ਼ਾਬ 'ਚ ਪ੍ਰੋਟੀਨ ਵੀ ਲੀਕ ਹੋਣ ਲੱਗਦਾ ਹੈ। ਲੋਕ ਅਕਸਰ ਇਸ ਨਿਸ਼ਾਨੀ ਨੂੰ ਆਮ ਸਮਝਦੇ ਹਨ ਅਤੇ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ।

ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ : 

ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਪਿਸ਼ਾਬ ਆਉਣ ਦੀ ਸਮੱਸਿਆ ਵੀ ਹੁੰਦੀ ਹੈ। ਖਾਸ ਕਰਕੇ ਰਾਤ ਨੂੰ ਦਿਨ ਦੇ ਮੁਕਾਬਲੇ ਜ਼ਿਆਦਾ ਪਿਸ਼ਾਬ ਆਉਂਦਾ ਹੈ। ਮਾਹਿਰਾਂ ਮੁਤਾਬਕ ਅਜਿਹਾ ਉਦੋਂ ਹੁੰਦਾ ਹੈ ਜਦੋਂ ਗੁਰਦੇ ਖਰਾਬ ਹੋਣ ਲੱਗਦੇ ਹਨ ਅਤੇ ਗੁਰਦੇ ਕੂੜੇ ਦੇ ਜ਼ਹਿਰੀਲੇ ਪਦਾਰਥਾਂ ਨੂੰ ਸਹੀ ਢੰਗ ਨਾਲ ਫਿਲਟਰ ਕਰਨ 'ਚ ਅਸਮਰੱਥ ਹੁੰਦੇ ਹਨ। ਇਸੇ ਕਰਕੇ ਵਾਰ-ਵਾਰ ਪਿਸ਼ਾਬ ਆਉਂਦਾ ਹੈ।

ਹੱਥਾਂ ਅਤੇ ਪੈਰਾਂ 'ਚ ਸੋਜ : 

ਮਾਹਿਰਾਂ ਮੁਤਾਬਕ ਸ਼ੁਗਰ ਆਸਾਨੀ ਨਾਲ ਸਰੀਰ 'ਚ ਮਾੜੇ ਜ਼ਹਿਰਾਂ ਨੂੰ ਵਧਾ ਦਿੰਦਾ ਹੈ। ਜਿਨ੍ਹਾਂ 'ਚ ਖਰਾਬ ਤਰਲ ਪਦਾਰਥ ਸ਼ਾਮਲ ਹੁੰਦੇ ਹਨ, ਜੋ ਸਰੀਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੇ ਹਨ। ਦਸ ਦਈਏ ਕਿ ਇਹ ਗੰਦੇ ਜ਼ਹਿਰੀਲੇ ਪਦਾਰਥ ਸਰੀਰ ਦੇ ਕੁਝ ਹਿੱਸਿਆਂ ਜਿਵੇਂ ਕਿ: ਪੈਰ, ਹੱਥ ਅਤੇ ਗਿੱਟਿਆਂ 'ਚ ਸੋਜ ਦਾ ਕਾਰਨ ਬਣਦੇ ਹਨ। ਲੋਕ ਇਸ ਲੱਛਣ ਨੂੰ ਨਜ਼ਰਅੰਦਾਜ਼ ਕਰਦੇ ਹਨ ਅਤੇ ਸੋਚਦੇ ਹਨ ਕਿ ਇਹ ਭਾਰ ਵਧਣ ਕਾਰਨ ਹੋ ਰਿਹਾ ਹੈ। ਇਹ ਸੋਜ ਦਰਸਾਉਂਦੀ ਹੈ ਕਿ ਗੁਰਦੇ ਤਰਲ ਅਤੇ ਸੋਡੀਅਮ ਦੇ ਪੱਧਰ ਨੂੰ ਸੰਤੁਲਿਤ ਕਰਨ ਦੇ ਯੋਗ ਨਹੀਂ ਹਨ।

ਲੱਤਾਂ ਦੇ ਕੜਵੱਲ : 

ਲੱਤਾਂ 'ਚ ਕੜਵੱਲ, ਖਾਸ ਕਰਕੇ ਰਾਤ ਨੂੰ, ਇੱਕ ਹੋਰ ਅਣਦੇਖੀ ਲੱਛਣ ਹੋ ਸਕਦਾ ਹੈ। ਦਸ ਦਈਏ ਕਿ ਇਹ ਕੈਲਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਇਲੈਕਟ੍ਰੋਲਾਈਟਸ 'ਚ ਅਸੰਤੁਲਨ ਦੇ ਕਾਰਨ ਹੁੰਦੇ ਹਨ, ਜੋ ਕਿ ਉਨ੍ਹਾਂ ਨੂੰ ਸੰਤੁਲਿਤ ਕਰਨ ਲਈ ਗੁਰਦੇ ਦੁਆਰਾ ਕੀਤਾ ਜਾਂਦਾ ਹੈ। ਅਜਿਹੇ 'ਚ ਜੇਕਰ ਕਿਸੇ ਕਾਰਨ ਗੁਰਦੇ ਪ੍ਰਭਾਵਿਤ ਹੁੰਦੇ ਹਨ ਤਾਂ ਲੱਤਾਂ ਦੀਆਂ ਮਾਸਪੇਸ਼ੀਆਂ 'ਚ ਕੜਵੱਲ ਅਤੇ ਦਰਦ ਦੀ ਸਮੱਸਿਆ ਹੋ ਸਕਦੀ ਹੈ।

ਥਕਾਵਟ ਜਾਂ ਅਨੀਮੀਆ ਦੀਆਂ ਸ਼ਿਕਾਇਤਾਂ : 

ਜੇਕਰ ਗੁਰਦੇ ਸਿਹਤਮੰਦ ਨਹੀਂ ਹਨ ਤਾਂ ਇਹ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਉਣਗੇ। ਸਰੀਰ 'ਚ ਲਗਾਤਾਰ ਥਕਾਵਟ ਹੋਣਾ ਗੁਰਦੇ ਫੇਲ ਹੋਣ ਦੀ ਨਿਸ਼ਾਨੀ ਹੈ। ਸ਼ੂਗਰ ਦੇ ਮਰੀਜ਼ਾਂ ਦੇ ਖੂਨ 'ਚ ਸ਼ੂਗਰ ਦਾ ਪੱਧਰ ਉੱਚਾ ਹੁੰਦਾ ਹੈ, ਜਿਸ ਕਾਰਨ ਗੁਰਦੇ ਇੱਕ ਹਾਰਮੋਨ ਛੱਡਦੇ ਹਨ। ਮਾਹਿਰਾਂ ਮੁਤਾਬਕ ਇਹ ਹਾਰਮੋਨ ਅਨੀਮੀਆ, ਕਮਜ਼ੋਰੀ ਅਤੇ ਸਰੀਰ ਦਾ ਪੀਲਾਪਣ ਵਰਗੇ ਲੱਛਣ ਦਿੰਦਾ ਹੈ। ਇਹ ਸਾਰੇ ਲੱਛਣ ਗੁਰਦੇ ਦੇ ਨੁਕਸਾਨ ਦੇ ਲੱਛਣ ਹੁੰਦੇ ਹਨ।

ਇਸ ਸਮੱਸਿਆ ਨੂੰ ਰੋਕਣ ਦਾ ਤਰੀਕਾ : 

ਸ਼ੂਗਰ ਦੇ ਮਰੀਜ਼ਾਂ ਨੂੰ ਆਪਣੇ ਪਿਸ਼ਾਬ ਦੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ। ਅਜਿਹੇ 'ਚ ਜੇਕਰ ਤੁਸੀਂ ਇਨ੍ਹਾਂ ਲੱਛਣਾਂ ਨਾਲ ਮਿਲਦੇ-ਜੁਲਦੇ ਕੁਝ ਲੱਛਣ ਦੇਖਦੇ ਹੋ, ਤਾਂ ਤੁਰੰਤ ਆਪਣੇ ਗੁਰਦਿਆਂ ਦੀ ਜਾਂਚ ਕਰਵਾਓ। ਮਾਹਿਰਾਂ ਅਨੁਸਾਰ ਜੇਕਰ ਸ਼ੁਰੂਆਤੀ ਪੜਾਵਾਂ 'ਚ ਜਾਂਚ ਕਰਵਾਈ ਜਾਵੇ ਤਾਂ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ।

ਗੁਰਦਿਆਂ ਨੂੰ ਸੁਰੱਖਿਅਤ ਰੱਖਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ 

  • ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਣਾ।
  • ਬਲੱਡ ਪ੍ਰੈਸ਼ਰ ਪ੍ਰਬੰਧਨ।
  • ਅਜਿਹੀ ਖੁਰਾਕ ਖਾਓ ਜੋ ਤੁਹਾਡੇ ਗੁਰਦਿਆਂ ਨੂੰ ਸਿਹਤਮੰਦ ਰੱਖੇ।
  • ਬਹੁਤ ਜ਼ਿਆਦਾ ਦਰਦ ਨਿਵਾਰਕ ਦਵਾਈਆਂ ਲੈਣ ਤੋਂ ਬਚੋ।
  • ਰੋਜ਼ਾਨਾ ਕਸਰਤ ਕਰੋ।
  • ਲੂਣ ਅਤੇ ਪ੍ਰੋਸੈਸਡ ਭੋਜਨਾਂ ਦਾ ਸੇਵਨ ਘਟਾਓ।

ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। 

ਇਹ ਵੀ ਪੜ੍ਹੋ : Singhara De Nuksan : ਕਿਤੇ ਜਾਨ ਦਾ ਖੌਅ ਨਾ ਬਣ ਜਾਣ ਸਿੰਘਾੜੇ! ਜਾਣੋ ਕਿਹੜੇ ਲੋਕਾਂ ਨੂੰ ਖਾਣ ਤੋਂ ਕਰਨਾ ਚਾਹੀਦਾ ਹੈ ਗੁਰੇਜ

Related Post