Kho Kho World Cup 2025 : ਖੋ-ਖੋ ਵਿਸ਼ਵ ਕੱਪ 'ਚ ਭਾਰਤ ਨੇ ਰਚਿਆ ਇਤਿਹਾਸ, ਮਹਿਲਾ ਤੇ ਪੁਰਸ਼ ਟੀਮਾਂ ਬਣੀਆਂ ਚੈਂਪੀਅਨ, PM ਨੇ ਦਿੱਤੀ ਵਧਾਈ
Kho Kho World Cup : ਭਾਰਤੀ ਪੁਰਸ਼ ਖੋ-ਖੋ ਟੀਮ ਨੇ ਖ਼ਿਤਾਬੀ ਮੁਕਾਬਲੇ ਵਿੱਚ ਨੇਪਾਲ ਨੂੰ 54-36 ਨਾਲ ਹਰਾਇਆ। ਇਸ ਦੇ ਨਾਲ ਹੀ ਮਹਿਲਾ ਟੀਮ ਨੇਪਾਲ ਨੂੰ 78-40 ਦੇ ਫਰਕ ਨਾਲ ਹਰਾ ਕੇ ਚੈਂਪੀਅਨ ਬਣੀ।
Kho Kho World Cup 2025 : ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਖੋ-ਖੋ ਟੀਮਾਂ ਨੇ ਇਤਿਹਾਸ ਰਚ ਕੇ ਪ੍ਰਸ਼ੰਸਕਾਂ ਨੂੰ ਦੋਹਰੀ ਖੁਸ਼ੀ ਦਿੱਤੀ ਹੈ। ਦਰਅਸਲ, ਭਾਰਤ ਨੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ 'ਚ ਨੇਪਾਲ ਨੂੰ ਹਰਾ ਕੇ ਖੋ-ਖੋ ਵਿਸ਼ਵ ਕੱਪ 2025 ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਪੁਰਸ਼ ਖੋ-ਖੋ ਟੀਮ ਨੇ ਖ਼ਿਤਾਬੀ ਮੁਕਾਬਲੇ ਵਿੱਚ ਨੇਪਾਲ ਨੂੰ 54-36 ਨਾਲ ਹਰਾਇਆ। ਇਸ ਦੇ ਨਾਲ ਹੀ ਮਹਿਲਾ ਟੀਮ ਨੇਪਾਲ ਨੂੰ 78-40 ਦੇ ਫਰਕ ਨਾਲ ਹਰਾ ਕੇ ਚੈਂਪੀਅਨ ਬਣੀ। ਇਹ ਜਿੱਤ ਖਾਸ ਹੈ ਕਿਉਂਕਿ ਇਹ ਖੋ-ਖੋ ਵਿਸ਼ਵ ਕੱਪ ਦਾ ਪਹਿਲਾ ਸੀਜ਼ਨ ਸੀ। ਭਾਰਤੀ ਓਲੰਪਿਕ ਸੰਘ (IOA) ਦੇ ਸਹਿਯੋਗ ਨਾਲ ਇਸ ਟੂਰਨਾਮੈਂਟ ਵਿੱਚ 20 ਪੁਰਸ਼ ਅਤੇ 19 ਮਹਿਲਾ ਟੀਮਾਂ ਨੇ ਭਾਗ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਜਿੱਤ 'ਤੇ ਮਹਿਲਾ ਟੀਮ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਦੋਵਾਂ ਟੀਮਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਸ਼ੇਅਰ ਕਰਦੇ ਹੋਏ ਭਾਰਤੀ ਖੋ-ਖੋ ਟੀਮਾਂ ਨੂੰ ਵਧਾਈ ਦਿੱਤੀ।
ਖੋ-ਖੋ ਵਿੱਚ ਪੁਰਸ਼ ਅਤੇ ਮਹਿਲਾ ਟੀਮਾਂ ਦੀ ਸ਼ਾਨਦਾਰ ਜਿੱਤ
ਇਹ ਜਿੱਤ ਭਾਰਤੀ ਖੋ-ਖੋ ਲਈ ਮੀਲ ਪੱਥਰ ਸਾਬਤ ਹੋਈ ਹੈ। ਭਾਰਤੀ ਪੁਰਸ਼ ਟੀਮ ਨੇ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਖੋ-ਖੋ ਵਿਸ਼ਵ ਕੱਪ 2025 ਦੇ ਫਾਈਨਲ ਵਿੱਚ ਨੇਪਾਲ ਨੂੰ 54-36 ਨਾਲ ਹਰਾਇਆ। ਮਹਿਲਾ ਟੀਮ ਨੇ ਵੀ ਨੇਪਾਲ ਨੂੰ 78-40 ਨਾਲ ਹਰਾ ਕੇ ਖਿਤਾਬ ਜਿੱਤਿਆ। ਦੱਸ ਦੇਈਏ ਕਿ ਪੁਰਸ਼ ਟੀਮ ਦੀ ਜਿੱਤ ਵਿੱਚ ਕਪਤਾਨ ਪ੍ਰਤੀਕ ਵਾਈਕਰ ਅਤੇ ਰਾਮਜੀ ਕਸ਼ਯਪ ਦੀ ਸ਼ਾਨਦਾਰ ਪਾਰੀ ਨੇ ਅਹਿਮ ਭੂਮਿਕਾ ਨਿਭਾਈ।
'ਖੋ-ਖੋ ਦੀ ਜਿੱਤ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ'
ਪ੍ਰਧਾਨ ਮੰਤਰੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ, "ਭਾਰਤੀ ਖੋ-ਖੋ ਲਈ ਅੱਜ ਦਾ ਦਿਨ ਸ਼ਾਨਦਾਰ ਹੈ। ਸਾਨੂੰ ਖੋ-ਖੋ ਪੁਰਸ਼ ਟੀਮ ਦੀ ਜਿੱਤ 'ਤੇ ਮਾਣ ਹੈ।ਖਿਡਾਰੀਆਂ ਦਾ ਸਬਰ ਅਤੇ ਲਗਨ ਸ਼ਲਾਘਾਯੋਗ ਹੈ ਅਤੇ ਇਹ ਜਿੱਤ ਖੋ-ਖੋ ਨੂੰ ਨੌਜਵਾਨਾਂ ਵਿੱਚ ਹੋਰ ਵੀ ਹਰਮਨ ਪਿਆਰਾ ਬਣਾਵੇਗੀ। ਮਹਿਲਾ ਟੀਮ ਬਾਰੇ ਉਨ੍ਹਾਂ ਲਿਖਿਆ, "ਭਾਰਤੀ ਮਹਿਲਾ ਟੀਮ ਨੂੰ ਪਹਿਲੀ ਵਾਰ ਖੋ-ਖੋ ਵਿਸ਼ਵ ਕੱਪ ਜਿੱਤਣ 'ਤੇ ਵਧਾਈ! ਇਹ ਇਤਿਹਾਸਕ ਜਿੱਤ ਉਨ੍ਹਾਂ ਦੇ ਵਿਲੱਖਣ ਹੁਨਰ ਅਤੇ ਟੀਮ ਵਰਕ ਦਾ ਨਤੀਜਾ ਹੈ।"