Jagjit Singh Dallewal Medical Treatment : ਡੱਲੇਵਾਲ ਦੇ ਸੰਘਰਸ਼ ਅੱਗੇ ਝੁਕੀ ਕੇਂਦਰ ਸਰਕਾਰ ! ਦਿੱਤਾ ਗੱਲਬਾਤ ਲਈ ਸੱਦਾ , ਡੱਲੇਵਾਲ ਮੈਡੀਕਲ ਸਹੂਲਤ ਲਈ ਹੋਏ ਰਾਜ਼ੀ
ਗੱਲਬਾਤ ਦਾ ਸੱਦਾ ਮਿਲਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਮੈਡੀਕਲ ਸਹਾਇਤਾ ਲੈਣ ਦੇ ਲਈ ਤਿਆਰ ਹੋ ਗਏ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਗਲੂਕੋਜ਼ ਦਿੱਤਾ ਗਿਆ। ਅੱਜ ਡੱਲੇਵਾਲ ਦੇ ਵਰਤ ਦਾ 55ਵਾਂ ਦਿਨ ਹੈ।
Jagjit Singh Dallewal Medical Treatment : ਪੰਜਾਬ ਅਤੇ ਹਰਿਆਣਾ ਦੀਆਂ ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਸਬੰਧੀ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਹੋਵੇਗੀ। ਸ਼ਨੀਵਾਰ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਪ੍ਰਿਯਰੰਜਨ ਖਨੌਰੀ ਸਰਹੱਦ 'ਤੇ ਪਹੁੰਚੇ। ਇੱਥੇ ਉਹ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੀਟਿੰਗ ਲਈ ਸੱਦਾ ਦਿੱਤਾ।
ਦੱਸ ਦਈਏ ਕਿ ਇਸ ਮੀਟਿੰਗ ਮਗਰੋਂ ਅਤੇ ਸਰਕਾਰ ਵੱਲੋਂ ਪੱਤਰ ਰਾਹੀਂ ਗੱਲਬਾਤ ਦਾ ਸੱਦਾ ਮਿਲਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਮੈਡੀਕਲ ਸਹਾਇਤਾ ਲੈਣ ਦੇ ਲਈ ਤਿਆਰ ਹੋ ਗਏ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਗਲੂਕੋਜ਼ ਦਿੱਤਾ ਗਿਆ। ਅੱਜ ਡੱਲੇਵਾਲ ਦੇ ਵਰਤ ਦਾ 55ਵਾਂ ਦਿਨ ਹੈ।
ਡੱਲੇਵਾਲ ਦੇ ਸੰਘਰਸ਼ ਅੱਗੇ ਝੁਕੀ ਕੇਂਦਰ ਸਰਕਾਰ !
- 14 ਫਰਵਰੀ 2025 ਸ਼ਾਮ 5 ਵਜੇ ਚੰਡੀਗੜ੍ਹ ’ਚ ਰੱਖੀ ਮੀਟਿੰਗ
- ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ ’ਚ ਹੋਵੇਗੀ ਮੀਟਿੰਗ
- ਪੰਜਾਬ ਤੇ ਕੇਂਦਰ ਸਰਕਾਰ ਦੇ ਨੁਮਾਇੰਦੇ ਹੋਣਗੇ ਸ਼ਾਮਲ
- ਕਿਸਾਨਾਂ ਦੀ ਮੰਗ 14 ਫਰਵਰੀ ਤੋਂ ਪਹਿਲਾਂ ਸੱਦੇ ਕੇਂਦਰ ਮੀਟਿੰਗ
- ਕੇਂਦਰ ਨੇ ਚੋਣ ਜਾਬਤਾ ਲੱਗੇ ਦਾ ਹੋਣ ਦਾ ਦਿੱਤਾ ਹਵਾਲਾ-ਕਿਸਾਨ
- ਡੱਲੇਵਾਲ ਦਾ ਸੰਘਰਸ਼ ਰੰਗ ਲਿਆਇਆ- ਕਿਸਾਨ
- ਕੇਂਦਰ ਦੀ ਡੱਲੇਵਾਲ ਨੂੰ ਜਲਦ ਆਪਣੀ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ
- ਖਨੌਰੀ ਬਾਰਡਰ ’ਤੇ ਹੀ ਚੱਲੇਗਾ ਡੱਲੇਵਾਲ ਦਾ ਇਲਾਜ
ਇਹ ਵੀ ਪੜ੍ਹੋ : RG Kar Medical College Case: ਡਾਕਟਰ ਜ਼ਬਰ-ਜਨਾਹ ਮਾਮਲੇ ਵਿੱਚ ਸੰਜੇ ਰਾਏ ਦੋਸ਼ੀ ਕਰਾਰ