Geysers Buying Guide : ਗੀਜ਼ਰ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਬਰਬਾਦ ਹੋ ਜਾਣਗੇ ਤੁਹਾਡੇ ਪੈਸੇ
ਜੇਕਰ ਤੁਸੀਂ ਵੀ ਫਲਿੱਪਕਾਰਟ ਜਾਂ ਕਿਸੇ ਹੋਰ ਥਾਂ ਤੋਂ ਨਵਾਂ ਗੀਜ਼ਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਨ੍ਹਾਂ 7 ਗੱਲਾਂ ਦਾ ਖਾਸ ਧਿਆਨ ਰੱਖੋ, ਨਹੀਂ ਤਾਂ ਤੁਹਾਡੇ ਪੈਸੇ ਬਰਬਾਦ ਹੋ ਸਕਦੇ ਹਨ।
Geysers Buying Guide : ਜਿਵੇਂ ਤੁਸੀਂ ਜਾਣਦੇ ਹੋ ਕਿ ਸਰਦੀਆਂ ਆਉਣ ਵਾਲੀਆਂ ਹਨ ਅਤੇ ਸਰਦੀਆਂ ਦੇ ਮੌਸਮ 'ਚ ਹਰ ਘਰ 'ਚ ਗਰਮ ਪਾਣੀ ਦੀ ਲੋੜ ਵੱਧ ਜਾਂਦੀ ਹੈ। ਅਜਿਹੇ 'ਚ ਇਸ ਲੋੜ ਨੂੰ ਪੂਰਾ ਕਰਨ ਲਈ ਗੀਜ਼ਰ ਇੱਕ ਆਸਾਨ ਅਤੇ ਸੁਵਿਧਾਜਨਕ ਤਰੀਕਾ ਹੈ, ਪਰ ਅੱਜਕਲ੍ਹ ਬਾਜ਼ਾਰ 'ਚ ਕਈ ਤਰ੍ਹਾਂ ਦੇ ਗੀਜ਼ਰ ਉਪਲਬਧ ਹੁੰਦੇ ਹਨ। ਅਜਿਹੇ 'ਚ ਸਹੀ ਗੀਜ਼ਰ ਦੀ ਚੋਣ ਕਰਨਾ ਥੋੜ੍ਹਾ ਮੁਸ਼ਕਿਲ ਹੋ ਸਕਦਾ ਹੈ। ਜੇਕਰ ਤੁਸੀਂ ਵੀ ਸਰਦੀਆਂ ਆਉਣ ਤੋਂ ਪਹਿਲਾਂ ਨਵਾਂ ਗੀਜ਼ਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗਲਾਂ ਬਾਰੇ ਦਸਾਂਗੇ, ਜਿਨ੍ਹਾਂ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਬਜਟ :
ਪਹਿਲਾਂ ਫੈਸਲਾ ਕਰੋ ਕਿ ਤੁਸੀਂ ਕਿੰਨਾ ਖਰਚ ਕਰਨਾ ਚਾਹੁੰਦੇ ਹੋ।
ਸੁਰੱਖਿਆ ਵਿਸ਼ੇਸ਼ਤਾਵਾਂ :
ਗੀਜ਼ਰਾਂ 'ਚ ਥਰਮੋਸਟੈਟ, ਦਬਾਅ ਰਾਹਤ ਵਾਲਵ ਅਤੇ ਅਰਥਿੰਗ ਵਰਗੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ ਹਨ।
ਬ੍ਰਾਂਡ :
ਕਿਸੇ ਮਸ਼ਹੂਰ ਬ੍ਰਾਂਡ ਦਾ ਗੀਜ਼ਰ ਚੁਣੋ।
ਵਾਰੰਟੀ :
ਗੀਜ਼ਰ ਦੇ ਨਾਲ ਪ੍ਰਦਾਨ ਕੀਤੀ ਵਾਰੰਟੀ ਦੀ ਸਮਾਂ ਮਿਆਦ ਦੀ ਵੀ ਜਾਂਚ ਕਰੋ।
ਆਕਾਰ :
ਆਪਣੇ ਪਰਿਵਾਰ ਦੇ ਆਕਾਰ ਅਤੇ ਗਰਮ ਪਾਣੀ ਦੀ ਲੋੜ ਮੁਤਾਬਕ ਗੀਜ਼ਰ ਦਾ ਆਕਾਰ ਚੁਣੋ।
ਪਾਵਰ :
ਗੀਜ਼ਰ ਦੀ ਸ਼ਕਤੀ ਵਾਟਸ 'ਚ ਮਾਪੀ ਜਾਂਦੀ ਹੈ। ਜਿੰਨੀ ਜ਼ਿਆਦਾ ਸ਼ਕਤੀ, ਪਾਣੀ ਓਨੀ ਹੀ ਤੇਜ਼ੀ ਨਾਲ ਗਰਮ ਹੋਵੇਗਾ।
ਇੰਸਟਾਲੇਸ਼ਨ :
ਗੀਜ਼ਰ ਨੂੰ ਹਮੇਸ਼ਾ ਕਿਸੇ ਤਜਰਬੇਕਾਰ ਪਲੰਬਰ ਤੋਂ ਲਗਾਓ।
ਇਹ ਵੀ ਪੜ੍ਹੋ : Top CNG Cars : ਦੀਵਾਲੀ ਦੇ ਮੌਕੇ 'ਤੇ ਖਰੀਦੋ ਇਹ 10 CNG ਕਾਰਾਂ, ਜੋ ਦਿੰਦੀਆਂ ਹਨ ਸਭ ਤੋਂ ਵੱਧ ਮਾਈਲੇਜ !