ਪੰਜਾਬੀ ਗਾਇਕਾਂ ਨੂੰ ਕੌਮੀ ਇਨਸਾਫ਼ ਮੋਰਚੇ ਦੀ ਅਨੋਖੀ ਅਪੀਲ, ਅੱਧੀ ਰਾਤ ਨੂੰ ਸਪੀਕਰ ਰਾਹੀਂ ਦਿੱਤਾ ਹੋਕਾ
ਮੁਹਾਲੀ : ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਮੰਗਾਂ ਲਈ ਡਟੇ ਹੋਏ ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬੀ ਗਾਇਕਾਂ ਨੂੰ ਅਨੋਖੀ ਅਪੀਲ ਕੀਤੀ ਗਈ ਹੈ। ਮੁਹਾਲੀ ਵਿਚ ਕੌਮੀ ਇਨਸਾਫ਼ ਮੋਰਚੇ ਦੇ ਡਟੇ ਹੋਏ ਨੌਜਵਾਨਾਂ ਨੇ ਦੇਰ ਮੁਹਾਲੀ ਦੇ ਪਾਸ਼ ਇਲਾਕੇ ਹੋਮਲੈਂਡ ਹਾਈਟਸ ਦੇ ਸਾਹਮਣੇ ਪੰਜਾਬੀ ਗਾਇਕਾਂ ਨੂੰ ਮੋਰਚੇ ਦੇ ਹੱਕ ਵਿਚ ਨਿੱਤਰ ਦੀ ਨਿਵੇਕਲੀ ਅਪੀਲ ਕੀਤੀ।
ਨੌਜਵਾਨਾਂ ਨੇ ਦੇਰ ਰਾਤ ਲਾਊਡ ਸਪੀਕਰ ਲੈ ਕੇ ਪੰਜਾਬੀ ਗਾਇਕਾਂ ਨੂੰ ਅਪੀਲ ਕੀਤੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖ ਭਾਈਚਾਰੇ ਦੀਆਂ ਮੰਗਾਂ ਲਈ ਆਵਾਜ਼ ਬੁਲੰਦ ਕਰਨ। ਉਨ੍ਹਾਂ ਨੇ ਹੋਮਲੈਂਡ ਹਾਈਟਸ ਵਿਚ ਰਹਿੰਦੇ ਸਾਰੇ ਗਾਇਕਾਂ ਨੂੰ ਕੌਮੀ ਇਨਸਾਫ਼ ਮੋਰਚੇ ਦੀ ਹਮਾਇਤ ਕਰਨ ਲਈ ਕਿਹਾ।
ਇਹ ਵੀ ਪੜ੍ਹੋ : ਸਪੈਸ਼ਲ ਟਾਸਕ ਫੋਰਸ 'ਚ ਵੱਡਾ ਫੇਰਬਦਲ, 1 ਆਈਪੀਐਸ ਤੇ 3 ਪੀਪੀਐਸ ਅਧਿਕਾਰੀ ਸੰਭਾਲਣਗੇ ਵਾਧੂ ਕਾਰਜਭਾਰ
ਕਾਬਿਲੇਗੌਰ ਹੈ ਕਿ ਹੋਮਲੈਂਡ ਹਾਈਟਸ ਤੋਂ ਸਿਰਫ਼ 2 ਕਿਲੋਮੀਟਰ ਦੂਰੀ ਉਤੇ ਕੌਮੀ ਇਨਸਾਫ਼ ਮੋਰਚਾ ਲੱਗਿਆ ਹੋਇਆ ਹੈ। ਕਾਬਿਲੇਗੌਰ ਹੈ ਕਿ ਲਗਭਗ ਪਿਛਲੇ 5 ਦਿਨ ਤੋਂ ਕੌਮੀ ਇਨਸਾਫ਼ ਮੋਰਚੇ ਦਾ ਇਕ ਜੱਥਾ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਰਵਾਨਾ ਹੁੰਦਾ ਹੈ ਪਰ ਚੰਡੀਗੜ੍ਹ ਸਰਹੱਦ ਉਤੇ ਪੁਲਿਸ ਡੱਕ ਲੈਂਦੀ ਹੈ। ਇਸ ਤੋਂ ਬਾਅਦ ਜੱਥਾ ਉਤੇ ਵਾਹਿਗੁਰੂ ਦਾ ਜਾਪ ਕਰਕੇ ਵਾਪਸ ਆ ਜਾਂਦਾ ਹੈ। ਕੌਮੀ ਇਨਸਾਫ਼ ਮੋਰਚੇ ਦੇ ਆਗੂ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਅੜੇ ਹੋਏ ਹਨ।