Karwa Chauth 2024 : ਸੁਹਾਗਣਾਂ ਕਿਉਂ ਮਨਾਉਂਦੀਆਂ ਹਨ ਕਰਵਾ ਚੌਥ ਦਾ ਵਰਤ, ਸ੍ਰੀ ਦੁਰਗਿਆਨਾ ਮੰਦਰ ਦੇ ਪੰਡਿਤ ਤੋਂ ਜਾਣੋ ਪੂਰੀ ਜਾਣਕਾਰੀ
Karwa Chauth rituals : ਪੰਡਿਤ ਮੇਘ ਸ਼ਾਮ ਸ਼ਾਸ਼ਤਰੀ ਨੇ ਕਿਹਾ ਕਿ ਸ਼ੰਕਰ ਜੀ ਅਤੇ ਪਾਰਵਤੀ ਜੀ ਅਜਿਹੇ ਦੇਵੀ-ਦੇਵਤਾ ਹਨ, ਜੋ ਔਰਤਾਂ ਨੂੰ ਮਨਚਾਹਾ ਵਰਦਾਨ ਦਿੰਦੇ ਹਨ ਅਤੇ ਗਣਪਤੀ ਜੀ ਵੀ ਸਭ ਤੋਂ ਜਲਦੀ ਖੁਸ਼ ਹੁੰਦੇ ਹਨ।
Sri Durgiana Mandir : ਇਸ ਮੌਕੇ ਪੰਡਿਤ ਮੇਘ ਸ਼ਾਮ ਸ਼ਾਸ਼ਤਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਰਵਾ ਚੌਥ ਦਾ ਵਰਤ ਸੁਹਾਗਣਾ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਰੱਖਦੀਆਂ ਹਨ ਤਾਂ ਕਿ ਉਨ੍ਹਾਂ ਦੇ ਪਤੀ ਤੰਦਰੁਸਤ ਤੇ ਸਿਹਤਮੰਦ ਰਹਿਣ। ਉਨ੍ਹਾਂ ਨੇ ਦੱਸਿਆ ਕਿ ਇੱਸ ਵਾਰ ਇਹ ਵਰਤ 20 ਅਕਤੂਬਰ ਨੂੰ (ਅੱਜ) ਇਹ ਦਿਨ ਬਹੁਤ ਸ਼ੁੱਭ ਹੈ ਤੇ ਕੋਈ ਦੋਸ਼ ਆਦਿ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰਵਾ ਚੌਥ ਵਾਲੇ ਦਿਨ ਸਵੇਰੇ ਉੱਠ ਕੇ ਸੁਹਾਗਣਾ ਨਹਾ ਧੋ ਕੇ ਸੂਰਜ ਚੜਨ ਤੋਂ ਪਹਿਲੇ ਫਲ ਵਗੈਰਾ ਦਾ ਭੋਜਨ ਕਰਦੀਆਂ ਹਨ ਜਾਂ ਦੁੱਧ ਵਿੱਚ ਫੈਣੀਆਂ ਪਾ ਕੇ ਖਾਂਦੀਆਂ ਹਨ।ਉਨ੍ਹਾਂ ਕਿਹਾ ਕਿ ਜਦੋਂ ਸੂਰਜ ਚੜ ਜਾਂਦਾ ਹੈ ਤਾਂ ਸੁਹਾਗਣਾਂ ਗਨਪਤੀ ਜੀ ਦੀ ਪੂਜਾ ਕਰਦੀਆਂ ਹਨ ਤੇ ਸ਼ੰਕਰ-ਪਾਰਵਤੀ ਦੀਆਂ ਪੂਜਾ ਕਰਦੀਆਂ ਹਨ ਕਿਉਂਕਿ ਇਸ ਦਿਨ ਸੁਹਾਗਣ ਗੋਰਾ ਮਾਤਾ ਨੂੰ ਪੂਜਦੀਆਂ ਹਨ ਤੇ ਸ਼ਾਮ ਨੂੰ ਚੰਦਰਮਾ ਵੇਖ ਕੇ ਤੇ ਉਸ ਨੂੰ ਅਰਘ ਦੇ ਕੇ ਇਹ ਵਰਤ ਨੂੰ ਤੋੜਦੀਆਂ ਹਨ।
ਸੁਹਾਗਣਾਂ ਪਹਿਲਾਂ ਆਪਣੇ ਪਤੀ ਨੂੰ ਭੋਜਨ ਕਰਾਉਂਦੀਆਂ ਹਨ ਤੇ ਬਾਅਦ ਵਿੱਚ ਖੁਦ ਭੋਜਨ ਕਰਦੀਆਂ ਹਨ। ਪੰਡਿਤ ਮੇਘ ਸ਼ਾਮ ਸ਼ਾਸ਼ਤਰੀ ਨੇ ਕਿਹਾ ਕਿ ਜਿਹੜੀ ਸਰਘੀ ਹੈ ਉਸ ਦਾ ਰਿਵਾਜ਼ ਸਿਰਫ ਪੰਜਾਬ ਦੇ ਵਿੱਚ ਹੀ ਹੈ। ਪੰਜਾਬ ਤੋਂ ਬਾਹਰ ਸਰਘੀ ਦਾ ਕੋਈ ਰਿਵਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਹੀ ਔਰਤਾਂ ਸਵੇਰੇ ਸੂਰਜ ਚੜਨ ਤੋਂ ਪਹਿਲੇ ਭੋਜਨ ਗ੍ਰਹਿਣ ਕਰਦੀਆਂ ਹਨ ਪਰ ਪੰਜਾਬ ਤੋਂ ਬਾਹਰ ਔਰਤਾਂ ਸਵੇਰੇ ਉੱਠਦੇ ਸਾਰ ਹੀ ਨਹਾ ਧੋ ਕੇ ਪਾਠ ਪੂਜਾ ਕਰਕੇ ਸਾਰਾ ਦਿਨ ਸੁੱਚੇ ਮੂਹ ਰਹਿੰਦੀਆਂ ਹਨ ਤੇ ਕੁਝ ਵੀ ਖਾਂਦੀਆਂ-ਪੀਂਦੀਆਂ ਨਹੀਂ। ਉਨ੍ਹਾਂ ਕਿਹਾ ਕਿ ਕਈ ਵਾਰ ਵੇਖਿਆ ਜਾਂਦਾ ਹੈ ਕਿ ਜਿਹੜਾ ਸਮਾਂ ਦਿੱਤਾ ਹੁੰਦਾ ਉਸ ਸਮੇਂ ਤੇ ਚੰਦਰਮਾ ਨਹੀਂ ਨਿਕਲਦਾ ਘੰਟਾ ਦੋ ਘੰਟੇ ਲੇਟ ਵੀ ਹੋ ਜਾਂਦਾ ਹੈ।
ਵਰਤ ਦੌਰਾਨ ਪੂਰਾ ਦਿਨ ਨਹੀਂ ਪੀਣਾ ਹੁੰਦਾ ਪਾਣੀ
ਉਨ੍ਹਾਂ ਕਿਹਾ ਕਿ ਕਈ ਵਾਰ ਰਾਤ ਨੂੰ 9 ਵਜੇ ਚੰਦਰਮਾ ਦਿਖਾਈ ਦਿੰਦਾ ਹੈ ਤੇ ਕਈ ਵਾਰ 10 ਵੀ ਵੱਜ ਜਾਂਦੇ ਹਨ। ਇਸ ਦਿਨ ਚੰਦਰਮਾ ਦਰਸ਼ਨ ਜਰੂਰ ਦਿੰਦਾ ਹੈ। ਚਾਹੇ ਕੁਝ ਹੀ ਸਮਾਂ ਦੇ ਲਈ ਦੇਵੇ। ਇਹ ਨਿਰਾਹਾਰ ਵਰਤ ਹੁੰਦਾ ਹੈ ਇਸ ਵਿੱਚ ਕੁਝ ਵੀ ਸਾਰਾ ਦਿਨ ਖਾਣਾ ਪੀਣਾ ਨਹੀਂ ਹੁੰਦਾ। ਪਾਣੀ ਵੀ ਸੂਰਜ ਚੜਨ ਤੋਂ ਪਹਿਲਾਂ ਹੀ ਇੱਕ ਸਮਾਂ ਹੀ ਪੀਣਾ ਹੁੰਦਾ ਹੈ। ਉਸ ਤੋਂ ਬਾਅਦ ਸਾਰਾ ਦਿਨ ਪਾਣੀ ਵੀ ਨਹੀਂ ਪੀਣਾ ਹੁੰਦਾ ਤੇ ਕਈ ਵਾਰ ਵੇਖਿਆ ਜਾਂਦਾ ਹੈ ਕਿ ਔਰਤ ਦੀ ਤਬੀਅਤ ਠੀਕ ਨਾ ਹੋਣ ਕਰਕੇ ਜਦੋਂ ਸ਼ਾਮ ਦੇ ਵੇਲੇ ਉਹ ਪੂਜਾ ਪਾਠ ਕਰ ਲੈਂਦੀਆਂ ਹਨ ਤੇ ਫਿਰ ਪਾਣੀ ਪੀ ਸਕਦੀਆਂ ਹਨ।
ਪੰਡਿਤ ਮੇਘ ਸ਼ਾਮ ਸ਼ਾਸ਼ਤਰੀ ਨੇ ਕਿਹਾ ਕਰਵਾ ਇੱਕ ਮਿੱਟੀ ਦਾ ਭਾਂਡਾ ਹੂੰਦਾ ਹੈ ਗੜਵੀ ਵਰਗਾ ਹੁੰਦਾ ਉਸ ਵਿੱਚ ਛੇਕ ਹੂੰਦਾ ਹੈ। ਉਸ ਵਿੱਚ ਪਾਣੀ ਭਰਕੇ ਕਥਾ ਸੁਣਦਿਆ ਹਨ ਫਿਰ ਮਿੱਠਾ ਰੱਖ ਕੇ ਉਸ ਜਲ ਦੇ ਨਾਲ ਹੀ ਅਰਘ ਦਿੱਤਾ ਜਾਂਦਾ ਹੈ ਉਨ੍ਹਾ ਕਿਹਾ ਕਿ ਵਰਤ ਵਾਲੇ ਦਿਨ ਕਿਸੇ ਨਾਲ ਝਗੜਾ ਨਹੀਂ ਕਰਨਾ, ਚੁੱਪ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ੰਕਰ ਜੀ ਅਤੇ ਪਾਰਵਤੀ ਜੀ ਅਜਿਹੇ ਦੇਵੀ-ਦੇਵਤਾ ਹਨ, ਜੋ ਔਰਤਾਂ ਨੂੰ ਮਨਚਾਹਾ ਵਰਦਾਨ ਦਿੰਦੇ ਹਨ ਅਤੇ ਗਣਪਤੀ ਜੀ ਵੀ ਸਭ ਤੋਂ ਜਲਦੀ ਖੁਸ਼ ਹੁੰਦੇ ਹਨ।
ਸਰਘੀ ਦਾ ਕੀ ਹੈ ਮਤਲਬ
ਉਨ੍ਹਾਂ ਕਿਹਾ ਕਿ ਸਰਘੀ ਦਾ ਮਤਲਬ ਇਹ ਹੈ ਕਿ ਉਸ ਵਿੱਚ ਭੋਜਨ ਦਾ ਹੀ ਸਮਾਨ ਹੁੰਦਾ ਹੈ ਉਸ ਵਿੱਚ ਗੰਨੇ ਦੇ ਛੋਟੇ ਛੋਟੇ ਟੁਕੜੇ ਹੁੰਦੇ ਹਨ ਦੁੱਧ ਹੁੰਦਾ ਹੈ ਫੈਣੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਗੰਨਾ ਜਿਹੜਾ ਹੈ ਉਹ ਗਣੇਸ਼ ਭਗਵਾਨ ਨੂੰ ਬਹੁਤ ਖਾਸ ਅਹਾਰ ਹੈ, ਸਰਘੀ ਵਿੱਚ ਮੱਠੀ, ਮਿਠਾਈ, ਫਲ ਹੁੰਦੇ ਹਨ, ਸ਼ਿੰਗਾਰ ਕਾ ਸਾਮਾਨ ਹੁੰਦਾ ਹੈ। ਇਸਤੋਂ ਬਾਅਦ ਗੌਰਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸ਼ਾਮ ਨੂੰ ਕਥਾ ਸੁਣਨ ਤੋਂ ਬਾਅਦ ਆਪਣੀ ਸੱਸ ਨੂੰ ਸਰਘੀ ਦਿੰਦੀਆਂ ਹਨ, ਜੇਕਰ ਸੱਸ ਨਹੀਂ ਹੈ ਤੇ ਜੇਠਾਣੀ ਜਾਂ ਘਰ ਵਿੱਚ ਕੋਈ ਵੱਡੀ ਔਰਤ ਹੈ ਤਾਂ ਉਸ ਨੂੰ ਵੀ ਸਰਘੀ ਦਿੱਤੀ ਜਾ ਸਕਦੀ ਹੈ। ਜੇਕਰ ਕੋਈ ਔਰਤ ਨਹੀਂ ਤਾਂ ਆਪਣੇ ਪਿਤਾ ਸਮਾਨ ਸਹੁਰੇ ਜਾਂ ਪਤੀ ਨੂੰ ਵੀ ਸਰਘੀ ਦਿੱਤੀ ਜਾ ਸਕਦੀ ਹੈ।