Lok Sabha Election 2024: ਕਰਨਾਟਕਾ ਪੁਲਿਸ ਦੀ ਵੱਡੀ ਕਾਰਵਾਈ, ਵੱਡੀ ਮਾਤਰਾ ’ਚ ਨਗਦੀ, ਸੋਨਾ ਤੇ ਚਾਂਦੀ ਬਰਾਮਦ
Karnataka Police Action: ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਲਈ ਵੋਟਿੰਗ 19 ਅਪ੍ਰੈਲ ਨੂੰ ਹੋਵੇਗੀ। ਇਸ ਤੋਂ ਪਹਿਲਾਂ ਭਾਜਪਾ, ਕਾਂਗਰਸ ਅਤੇ ਹੋਰ ਪਾਰਟੀਆਂ ਦੇ ਆਗੂ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਇਸ ਦੌਰਾਨ ਕਰਨਾਟਕ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ 5.6 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਕਰੋੜਾਂ ਰੁਪਏ ਦੇ ਸੋਨੇ-ਚਾਂਦੀ ਦੀਆਂ ਬਾਰਾਂ ਅਤੇ ਗਹਿਣੇ ਵੀ ਜ਼ਬਤ ਕੀਤੇ ਗਏ ਹਨ। ਪੁਲਿਸ ਅਨੁਸਾਰ ਕੁੱਲ ਰਿਕਵਰੀ 7.60 ਕਰੋੜ ਰੁਪਏ ਤੋਂ ਵੱਧ ਹੈ। ਗਹਿਣਿਆਂ ਦੀ ਦੁਕਾਨ ਦੇ ਮਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਪੁਲਿਸ ਨੇ 5.60 ਕਰੋੜ ਰੁਪਏ ਨਕਦ, 3 ਕਿਲੋ ਸੋਨਾ, 103 ਕਿਲੋ ਚਾਂਦੀ ਦੇ ਗਹਿਣੇ ਅਤੇ 68 ਚਾਂਦੀ ਦੀਆਂ ਬਾਰਾਂ ਬਰਾਮਦ ਕੀਤੀਆਂ ਹਨ। ਇਹ ਛਾਪੇਮਾਰੀ ਕਰਨਾਟਕ ਦੇ ਬੇਲਾਰੀ ਸ਼ਹਿਰ ਵਿੱਚ ਕੀਤੀ ਗਈ।
ਪੁਲਿਸ ਮੁਤਾਬਕ ਇਹ ਛਾਪੇਮਾਰੀ ਬੇਲਾਰੀ ਦੇ ਬਰੂਸ ਟਾਊਨ 'ਚ ਹੋਈ। ਇਹ ਪੈਸੇ ਅਤੇ ਗਹਿਣੇ ਕਾਂਬਲੀ ਬਾਜ਼ਾਰ ਸਥਿਤ ਹੇਮਾ ਜਿਊਲਰੀ ਸ਼ਾਪ ਦੇ ਮਾਲਕ ਨਰੇਸ਼ ਦੇ ਘਰੋਂ ਬਰਾਮਦ ਹੋਏ ਹਨ। ਨਰੇਸ਼ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਨਰੇਸ਼ ਇਸ ਸਬੰਧੀ ਕੋਈ ਵੀ ਜਾਇਜ਼ ਦਸਤਾਵੇਜ਼ ਨਹੀਂ ਦਿਖਾ ਸਕਿਆ ਹੈ।
ਪੁਲਿਸ ਨੂੰ ਹਵਾਲਾ ਦੇ ਸੰਭਾਵੀ ਸਬੰਧਾਂ ਦਾ ਸ਼ੱਕ ਹੈ ਅਤੇ ਕਰਨਾਟਕ ਪੁਲਿਸ ਐਕਟ ਦੀ ਧਾਰਾ 98 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਜਾਂਚ 'ਚ ਸ਼ਾਮਲ ਹੋਵੇਗਾ।
ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ; ਇਨ੍ਹਾਂ ਸੂਬਿਆਂ 'ਚ ਮਹਿੰਗਾ ਹੋਇਆ ਤੇਲ, ਜਾਣੋ ਰੇਟ