kargil vijay diwas: ਰਾਸ਼ਟਰਪਤੀ, PM ਮੋਦੀ ਸਮੇਤ ਕਈ ਦਿੱਗਜ ਆਗੂਆਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਕਾਰਗਿਲ ਵਿਜੇ ਦਿਵਸ ਮੌਕੇ ਅੱਜ ਹਰ ਕੋਈ ਸ਼ਹੀਦਾਂ ਨੂੰ ਸਲਾਮ ਕਰ ਰਿਹਾ ਹੈ ਤੇ ਦੇਸ਼ ਦਾ ਹਰ ਨਾਗਰਿਕ ਭਾਰਤੀ ਹੋਣ 'ਤੇ ਮਾਣ ਮਹਿਸੂਸ ਕਰ ਰਿਹਾ ਹੈ। ਕਾਰਗਿਲ ਵਿਜੇ ਦਿਵਸ ਨੂੰ ਪੂਰੇ 24 ਸਾਲ ਹੋ ਗਏ ਹਨ।
kargil vijay diwas: ਕਾਰਗਿਲ ਵਿਜੇ ਦਿਵਸ ਮੌਕੇ ਅੱਜ ਹਰ ਕੋਈ ਸ਼ਹੀਦਾਂ ਨੂੰ ਸਲਾਮ ਕਰ ਰਿਹਾ ਹੈ ਤੇ ਦੇਸ਼ ਦਾ ਹਰ ਨਾਗਰਿਕ ਭਾਰਤੀ ਹੋਣ 'ਤੇ ਮਾਣ ਮਹਿਸੂਸ ਕਰ ਰਿਹਾ ਹੈ। ਕਾਰਗਿਲ ਵਿਜੇ ਦਿਵਸ ਨੂੰ ਪੂਰੇ 24 ਸਾਲ ਹੋ ਗਏ ਹਨ। ਭਾਰਤ ਦੇ ਜਵਾਨਾਂ ਨੇ ਪਾਕਿਸਤਾਨ ਨੂੰ ਜੋ ਕਰਾਰੀ ਹਾਰ ਦਿੱਤੀ ਸੀ, ਉਸ ਇਤਿਹਾਸ ਨੂੰ ਅੱਜ ਯਾਦ ਕਰਨ ਦਾ ਦਿਨ ਹੈ। ਹਰ ਕੋਈ ਅੱਜ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਰਾਜਨੀਤਿਕ ਆਗੂਆਂ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਹੈ।
ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟਵੀਟ ਕਰ ਕਿਹਾ ਕਿ ਅੱਜ ਕਾਰਗਿਲ ਵਿਜੇ ਦਿਵਸ ਦੇ ਸ਼ਾਨਦਾਰ ਮੌਕੇ 'ਤੇ, ਸਾਰੇ ਦੇਸ਼ ਵਾਸੀ ਸਾਡੀਆਂ ਹਥਿਆਰਬੰਦ ਸੈਨਾਵਾਂ ਦੀ ਅਸਾਧਾਰਣ ਬਹਾਦਰੀ ਨਾਲ ਪ੍ਰਾਪਤ ਹੋਈ ਜਿੱਤ ਨੂੰ ਯਾਦ ਕਰਦੇ ਹਨ। ਇੱਕ ਸ਼ੁਕਰਗੁਜ਼ਾਰ ਕੌਮ ਦੀ ਤਰਫ਼ੋਂ, ਮੈਂ ਉਨ੍ਹਾਂ ਯੋਧਿਆਂ ਦੀ ਯਾਦ ਨੂੰ ਸ਼ਰਧਾਂਜਲੀ ਅਤੇ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਜਿੱਤ ਦਾ ਰਾਹ ਪੱਧਰਾ ਕੀਤਾ। ਉਸ ਦੀਆਂ ਬਹਾਦਰੀ ਦੀਆਂ ਕਹਾਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੀਆਂ ਰਹਿਣਗੀਆਂ। ਜੈ ਹਿੰਦ!
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਕਾਰਗਿਲ ਵਿਜੇ ਦਿਵਸ ਭਾਰਤ ਦੇ ਉਨ੍ਹਾਂ ਸ਼ਾਨਦਾਰ ਬਹਾਦਰਾਂ ਦੀ ਬਹਾਦਰੀ ਦੀ ਗਾਥਾ ਨੂੰ ਸਾਹਮਣੇ ਲਿਆਉਂਦਾ ਹੈ, ਜੋ ਹਮੇਸ਼ਾ ਦੇਸ਼ ਵਾਸੀਆਂ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ। ਇਸ ਖਾਸ ਦਿਨ 'ਤੇ, ਮੈਂ ਉਸ ਨੂੰ ਆਪਣੇ ਦਿਲ ਦੇ ਤਲ ਤੋਂ ਪ੍ਰਣਾਮ ਕਰਦਾ ਹਾਂ। ਭਾਰਤ ਜ਼ਿੰਦਾਬਾਦ!
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਟਾਈਗਰ ਹਿਲ ਦੀਆਂ ਚੋਟੀਆਂ ‘ਤੇ ਤਿਰੰਗਾ ਝੰਡਾ ਲਹਿਰਾ ਕੇ ਸਾਡੇ ਬਹਾਦਰ ਜਵਾਨਾਂ ਨੇ ਦੁਸ਼ਮਣਾਂ ਨੂੰ ਦੱਸ ਦਿੱਤਾ ਸੀ ਕਿ ਜਦੋਂ ਤੱਕ ਭਾਰਤ ਦੇ ਜਵਾਨ ਹਿੱਕਾਂ ਤਾਣ ਕੇ ਖੜ੍ਹੇ ਨੇ ਭਾਰਤ ਵੱਲ ਕੋਈ ਮਾੜੀ ਨਜ਼ਰ ਨਾਲ ਨਹੀਂ ਵੇਖ ਸਕਦਾ। ਅੱਜ ਕਾਰਗਿਲ ਵਿਜੇ ਦਿਵਸ ਮੌਕੇ ਕਾਰਗਿਲ ਦੀ ਜੰਗ ‘ਚ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਦਿਲੋਂ ਸਲਾਮ ਕਰਦਾ ਹਾਂ। ਕਾਰਗਿਲ ਵਿਜੇ ਦਿਵਸ ਭਾਰਤ ਦੇ ਸੁਨਹਿਰੇ ਇਤਿਹਾਸ ਦੀ ਵਿਲੱਖਣ ਦਾਸਤਾਨ ਹੈ।
ਦੱਸ ਦਈਏ ਕਿ ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ 1999 ਵਿੱਚ ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਅਤੇ ਕੰਟਰੋਲ ਰੇਖਾ ਦੇ ਨਾਲ-ਨਾਲ ਕਈ ਹੋਰ ਥਾਵਾਂ 'ਤੇ ਪਾਕਿਸਤਾਨੀ ਫੌਜਾਂ 'ਤੇ ਭਾਰਤੀ ਫੌਜ ਦੀ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ: 'ਵਿਕਰਮ' ਸ਼ਬਦ 'ਤੇ ਖਰਾ ਉੱਤਰਨ ਵਾਲੇ ਭਾਰਤ ਦੇ ਜਾਂਬਾਜ਼ ਫੌਜੀ 'ਵਿਕਰਮ ਬੱਤਰਾ' ਦੀ ਅਨੌਖੀ ਦਾਸਤਾਨ