Kargil Vijay Day : ਸ਼ਹੀਦ ਹੌਲਦਾਰ ਅਜਾਇਬ ਸਿੰਘ, ਪਤਨੀ ਨੇ ਦੱਸਿਆ- ਜੰਗ ਤੋਂ 2 ਮਹੀਨੇ ਪਹਿਲਾਂ ਹੋਈ ਸੀ ਗੱਲ...
Kargil Vijay Diwas 2024 : ਸ਼ਹੀਦ ਹੌਲਦਾਰ ਅਜਾਇਬ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਜਦ ਉਨ੍ਹਾਂ ਦੇ ਪਤੀ ਸ਼ਹੀਦ ਹੋਏ ਸੀ, ਤਦ ਉਨ੍ਹਾਂ ਦੇ ਵਿਆਹ ਨੂੰ ਅੱਠ ਸਾਲ ਦਾ ਹੀ ਸਮੇਂ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਅਜਾਇਬ ਸਿੰਘ ਨਾਲ ਆਖਰੀ ਗੱਲ ਸ਼ਹੀਦ ਹੋਣ ਤੋਂ ਦੋ ਮਹੀਨਾ ਪਹਿਲਾਂ ਹੋਈ ਸੀ।
Kargil Sheehed Hawaldar Ajaib Singh : ਦੇਸ਼ ਭਰ 'ਚ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਮਨਾਇਆ ਜਾਂਦਾ ਹੈ। ਸਾਲ 1999 'ਚ ਭਾਰਤ ਤੇ ਪਾਕਿਸਤਾਨ ਵਿਚਾਲੇ ਕਾਰਗਿਲ ਵਿਖੇ ਹੋਈ ਸੀ ਜੰਗ। ਇਸ ਜੰਗ ਚ ਭਾਰਤੀ ਫੌਜ ਨੇ ਦੁਸ਼ਮਣਾਂ ਨੂੰ ਆਪਣੀ ਤਾਕਤ ਦਾ ਲੋਹਾ ਮਨਵਾਇਆ ਸੀ, ਕਾਰਗਿਲ ਜੰਗ ਜਾਂ ਜਿੱਥੇ ਇੱਕ ਪਾਸੇ ਭਾਰਤ ਨੇ ਜੰਗ ਜਿੱਤੀ, ਉੱਥੇ ਹੀ ਭਾਰਤੀ ਫੌਜ ਦੇ ਕਈ ਸੈਨਿਕ ਸ਼ਹੀਦ ਹੋ ਗਏ। ਇਨ੍ਹਾਂ ਕਾਰਗਿਲ ਹੀਰੋਜ਼ ਦੀ ਬਹਾਦਰੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ, ਸ਼ਹੀਦ ਹੋਏ ਇਨ੍ਹਾਂ ਹੀਰੋ 'ਚੋਂ ਹੀ ਇੱਕ ਸ਼ਹੀਦ ਹੌਲਦਾਰ ਅਜਾਇਬ ਸਿੰਘ ਹਨ।
ਸ਼ਹੀਦ ਹੌਲਦਾਰ ਅਜਾਇਬ ਸਿੰਘ 7 ਜੁਲਾਈ 1999 'ਚ ਸ਼ਹੀਦ ਹੋਏ ਸਨ, ਉਸ ਵਕਤ ਉਨ੍ਹਾਂ ਦੀ ਉਮਰ ਮਹਿਜ 32 ਸਾਲ ਸੀ ਅਤੇ 8ਵੀਂ ਸਿੱਖ ਰੈਜੀਮੈਂਟ ਵਿੱਚ ਤੈਨਾਤ ਸਨ। ਉਨ੍ਹਾਂ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ ਸੀ। ਸ਼ਹੀਦ ਹੌਲਦਾਰ ਅਜਾਇਬ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਜਦ ਉਨ੍ਹਾਂ ਦੇ ਪਤੀ ਸ਼ਹੀਦ ਹੋਏ ਸੀ, ਤਦ ਉਨ੍ਹਾਂ ਦੇ ਵਿਆਹ ਨੂੰ ਅੱਠ ਸਾਲ ਦਾ ਹੀ ਸਮੇਂ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਅਜਾਇਬ ਸਿੰਘ ਨਾਲ ਆਖਰੀ ਗੱਲ ਸ਼ਹੀਦ ਹੋਣ ਤੋਂ ਦੋ ਮਹੀਨਾ ਪਹਿਲਾਂ ਹੋਈ ਸੀ।
ਮਨਜੀਤ ਕੌਰ ਨੇ ਦੱਸਿਆ ਉਨ੍ਹਾਂ ਦੇ ਗੁਆਢੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਹੌਲਦਾਰ ਅਜਾਇਬ ਸਿੰਘ ਸ਼ਹੀਦ ਹੋ ਗਏ ਹਨ, ਜਿਸ ਪਿੱਛੋਂ ਖਬਰ ਸੁਣ ਕੇ ਘਰ ਵਿੱਚ ਮਾਤਮ ਦਾ ਮਾਹੌਲ ਬਣ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇੱਕ ਮੁੰਡਾ ਤੇ ਇੱਕ ਕੁੜੀ ਹੈ। ਅਜਾਇਬ ਸਿੰਘ ਜਦੋਂ ਸ਼ਹੀਦ ਹੋਏ ਸੀ ਤਾਂ ਮੁੰਡੇ ਦੀ ਉਮਰ ਚਾਰ ਸਾਲ ਸੀ ਅਤੇ ਲੜਕੀ ਦੀ ਉਮਰ 3 ਸਾਲ ਸੀ। ਉਨ੍ਹਾਂ ਦੱਸਿਆ ਕਿ ਉਸ ਵਕਤ ਦੀਆਂ ਸਰਕਾਰਾਂ ਵੱਲੋਂ ਉਨ੍ਹਾ ਨੂੰ ਬਣਦਾ ਸਨਮਾਨ ਦਿੱਤਾ ਸੀ, ਪਰ ਜਿਵੇਂ-ਜਿਵੇਂ ਸਮਾਂ ਲੰਘੀ ਜਾ ਰਿਹਾ ਹੈ, ਸਨਮਾਨ ਵੀ ਘਟਦਾ ਜਾ ਰਿਹਾ।
ਉਨ੍ਹਾਂ ਸਰਕਾਰ ਨਾਲ ਗਿਲਾ ਜ਼ਾਹਰ ਕੀਤਾ ਕਿ ਸ਼ਹੀਦਾਂ ਨੂੰ ਸਿਰਫ ਕਾਰਗਿਲ ਦਿਵਸ 'ਤੇ ਹੀ ਯਾਦ ਕਰਦੀ ਹੈ, ਪਰ ਫਿਰ ਵੀ ਉਨ੍ਹਾਂ ਮਾਣ ਹੈ ਕਿ ਉਹ ਹੌਲਦਾਰ ਅਜਾਇਬ ਸਿੰਘ ਦੀ ਧਰਮਪਤਨੀ ਸੀ।
ਸ਼ਹੀਦ ਹੋਲਦਾਰ ਅਜਾਇਬ ਸਿੰਘ ਦੇ ਮੁੰਡੇ ਨੇ ਕਿਹਾ ਕਿ ਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਤਾ ਜੀ 'ਤੇ ਮਾਣ ਹੈ, ਜੋ 32 ਸਾਲ ਦੀ ਉਮਰ ਵਿੱਚ ਆਪਣੇ ਦੇਸ਼ ਦੇ ਲਈ ਸ਼ਹੀਦ ਹੋਏ ਸਨ। ਪਰ ਸਰਕਾਰਾਂ ਤੋਂ ਜਰੂਰ ਸ਼ਿਕਵਾ ਹੈ ਉਨ੍ਹਾਂ ਨੂੰ ਕੀ ਸਰਕਾਰਾਂ ਸਿਰਫ ਉਨ੍ਹਾਂ ਨੂੰ ਕਾਰਗਿਲ ਦਿਵਸ ਦੇ ਮੌਕੇ ਹੀ ਯਾਦ ਕਰਦੀ ਹੈ।