Karan Veer Mehra Bigg Boss 18 Winner : ਵਿਵਿਅਨ ਦਿਸੇਨਾ ਨੂੰ ਹਰਾ ਕੇ ਕਰਨਵੀਰ ਮਹਿਰਾ ਨੇ ਬਿੱਗ ਬੌਸ 18 ਦੀ ਟਰਾਫੀ ਕੀਤੀ ਆਪਣੇ ਨਾਂਅ

ਬਿੱਗ ਬੌਸ 18 ਦੀ ਟਰਾਫੀ ਕਰਨਵੀਰ ਮਹਿਰਾ ਨੇ ਜਿੱਤ ਲਈ ਹੈ। ਉਨ੍ਹਾਂ ਨੇ ਬਿੱਗ ਬੌਸ ਦੇ ਲਾਡਲੇ ਵਿਵਿਅਨ ਦਿਸੇਨਾ ਨੂੰ ਮਾਤ ਦਿੱਤੀ। ਵਿਵਿਅਨ ਦਿਸੇਨਾ ਪਹਿਲੇ ਰਨਰ ਅੱਪ ਰਹੇ ਸਨ।

By  Aarti January 20th 2025 08:18 AM

Karan Veer Mehra Bigg Boss 18 Winner :  ਬਿੱਗ ਬੌਸ 18 ਦਾ ਗ੍ਰੈਂਡ ਫਿਨਾਲੇ ਨੂੰ ਜਿੱਤ ਕੇ ਕਰਨਵੀਰ ਮਹਿਰਾ ਨੇ ਟਰਾਫੀ ਆਪਣੇ ਨਾਂ ਕਰ ਲਈ ਹੈ। ਕਰਨਵੀਰ ਨੇ ਵਿਵਿਅਨ ਦਿਸੇਨਾ ਨੂੰ ਦੌੜ ​​ਵਿੱਚ ਪਿੱਛੇ ਛੱਡ ਕੇ ਬਿੱਗ ਬੌਸ 18 ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਕਰਨਵੀਰ ਮਹਿਰਾ ਨੇ 50 ਲੱਖ ਰੁਪਏ ਦਾ ਨਕਦ ਇਨਾਮ ਵੀ ਜਿੱਤਿਆ ਹੈ। 

ਕਰਨਵੀਰ ਦੇ ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਜਿੱਤ 'ਤੇ ਕਾਫੀ ਖੁਸ਼ ਨਜ਼ਰ ਆਏ। ਬਿੱਗ ਬੌਸ 18 ਤੋਂ ਪਹਿਲਾਂ ਕਰਨਵੀਰ ਨੇ ਪਿਛਲੇ ਸਾਲ 'ਖਤਰੋਂ ਕੇ ਖਿਲਾੜੀ' ਦਾ ਖਿਤਾਬ ਵੀ ਜਿੱਤਿਆ ਸੀ। ਉਨ੍ਹਾਂ ਨੇ ਸ਼ੋਅ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਉਹ ਬਿੱਗ ਬੌਸ ਦੀ ਟਰਾਫੀ ਵੀ ਆਪਣੇ ਘਰ ਲੈ ਕੇ ਜਾਣਗੇ।

ਕਰਨਵੀਰ ਅਤੇ ਵਿਵਿਅਨ ਵਿਚਾਲੇ ਹੋਇਆ ਮੁਕਾਬਲਾ 

ਟੌਪ 6 ਦੀ ਦੌੜ ਵਿੱਚ ਈਸ਼ਾ ਸਿੰਘ, ਚੁਮ ਦਰੰਗ, ਅਵਿਨਾਸ਼ ਮਿਸ਼ਰਾ, ਰਜਤ ਦਲਾਲ, ਕਰਨਵੀਰ ਮਹਿਰਾ ਅਤੇ ਵਿਵਿਅਨ ਦਿਸੇਨਾ ਸ਼ਾਮਲ ਸੀ। ਈਸ਼ਾ ਫਾਈਨਲ 'ਚ ਸਭ ਤੋਂ ਪਹਿਲਾਂ ਬਾਹਰ ਹੋਈ ਸੀ। ਇਸ ਤੋਂ ਬਾਅਦ ਚੁਮ ਅਤੇ ਫਿਰ ਅਵਿਨਾਸ਼ ਆਊਟ ਹੋਏ। ਰਜਤ ਦਲਾਲ ਟਾਪ 3 'ਚ ਪਹੁੰਚ ਗਏ, ਪਰ ਟਾਪ 2 'ਚ ਆਪਣੀ ਜਗ੍ਹਾ ਨਹੀਂ ਬਣਾ ਸਕੇ। 

ਇਹ ਵੀ ਪੜ੍ਹੋ : Who is Saif Ali Khan Attacker : ਕੌਣ ਹੈ ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਵਿਜੇ ਦਾਸ ? ਇੰਝ ਕੀਤਾ ਪੁਲਿਸ ਨੇ ਕਾਬੂ

Related Post