ਕੰਗਨਾ ਥੱਪੜ ਕਾਂਡ : ਜ਼ੀਰਕਪੁਰ ਦੇ ਡੀਲਰ ਵੱਲੋਂ ਕੁਲਵਿੰਦਰ ਕੌਰ ਲਈ ਇਨਾਮ ਦਾ ਐਲਾਨ
Kangana Ranaut slapped : ਡੀਲਰ ਨੇ ਕਿਹਾ ਕਿ ਪੰਜਾਬ ਦੀ ਇਸ ਧੀ ਨੇ ਜੋ ਇਹ ਆਪਣੀ ਨੌਕਰੀ ਦਾਅ ਉਪਰ ਲਾ ਕੇ ਬਹਾਦਰੀ ਭਰਿਆ ਕਾਰਨਾਮਾ ਕੀਤਾ ਹੈ, ਉਹ ਇਸ ਲਈ ਕੁਲਵਿੰਦਰ ਕੌਰ ਨੂੰ ਸਲਾਮ ਕਰਦੇ ਹਨ।

Kangana Ranaut Slapped : ਚੰਡੀਗੜ੍ਹ ਹਵਾਈ ਅੱਡੇ 'ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਕਾਂਡ ਦੀ ਚਰਚਾ ਦੇਸ਼-ਵਿਦੇਸ਼ ਦੇ ਨਾਲ ਜਿਥੇ ਸੋਸ਼ਲ ਮੀਡੀਆ 'ਤੇ ਬਣੀ ਹੋਈ ਹੈ ਅਤੇ ਇਸ ਨੂੰ ਲੈ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਵੀ ਕਰ ਰਹੇ ਹਨ। ਇਸਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਮੀਮਜ਼ ਅਤੇ ਗੀਤ ਵੀ ਨਜ਼ਰ ਆ ਰਹੇ ਹਨ। ਹੁਣ ਜ਼ੀਰਕਪੁਰ ਦੇ ਇੱਕ ਪ੍ਰੋਪਰਟੀ ਡੀਲਰ ਵੱਲੋਂ ਸੀਆਈਐਸਐਫ ਦੀ ਮਹਿਲਾ ਜਵਾਨ ਕੁਲਵਿੰਦਰ ਕੌਰ (Kulwinder Kaur) ਲਈ ਇਨਾਮ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਥੱਪੜ ਕਾਂਡ ਤੋਂ ਬਾਅਦ CISF ਦੇ ਡੀਜੀ ਨੀਨਾ ਸਿੰਘ ਨੇ ਮਹਿਲਾ ਜਵਾਨ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ।
ਜੀਰਕਪੁਰ ਦੇ ਡੀਲਰ ਵੱਲੋਂ ਗੁਰਵਿੰਦਰ ਕੌਰ ਲਈ ਇਨਾਮ ਦਾ ਐਲਾਨ ਕਰਦਿਆਂ ਕਿਹਾ ਕਿ ਜਿਹੜੀ ਕੁੜੀ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਦੇ ਥੱਪੜ ਜੜ੍ਹਿਆ ਹੈ, ਉਹ ਉਸ ਨੂੰ ਇਕ ਲੱਖ ਰੁਪਏ ਦਾ ਨਕਦ ਇਨਾਮ ਦਾ ਦਿੰਦੇ ਹਨ।
ਡੀਲਰ ਨੇ ਕਿਹਾ ਕਿ ਪੰਜਾਬ ਦੀ ਇਸ ਧੀ ਨੇ ਜੋ ਇਹ ਆਪਣੀ ਨੌਕਰੀ ਦਾਅ ਉਪਰ ਲਾ ਕੇ ਬਹਾਦਰੀ ਭਰਿਆ ਕਾਰਨਾਮਾ ਕੀਤਾ ਹੈ, ਉਹ ਇਸ ਲਈ ਕੁਲਵਿੰਦਰ ਕੌਰ ਨੂੰ ਸਲਾਮ ਕਰਦੇ ਹਨ।