ਕੰਗਨਾ ਰਣੌਤ ਦੇ ਫੈਨ ਨੇ ਪੁੱਛਿਆ-ਦਿਲਜੀਤ-ਰਿਤਿਕ 'ਚੋਂ ਕੌਣ ਹੈ ਤੁਹਾਡਾ ਪਸੰਦੀਦਾ ਐਕਟਰ, ਜਾਣੋ ਕੀ ਦਿੱਤਾ ਜਵਾਬ

By  Pardeep Singh February 20th 2023 08:52 PM

ਚੰਡੀਗੜ੍ਹ:ਅਦਾਕਾਰਾ ਕੰਗਣਾ ਰਣੌਤ ਹਮੇਸ਼ਾ  ਮੀਡੀਆ ਦੀ ਸੁਰਖੀਆ ਬਣੀ ਰਹਿੰਦੀ ਹੈ।ਕੰਗਨਾ ਰਣੌਤ ਦੇ ਟਵੀਟਰ ਉੱਤੇ ਉਸ ਦੇ ਇਕ ਫੈਨ ਵੱਲੋਂ ਇਕ ਸਵਾਲ ਪੁੱਛਿਆ ਦਿਲਜੀਤ ਦੁਸਾਂਝ ਜਾਂ ਰਿਤਿਕ ਦੋਵਾਂ ਵਿਚੋਂ ਤੁਹਾਡਾ ਪਸੰਦੀਦਾ ਐਕਟਰ ਕੌਣ ਹੈ। 

ਕੰਗਨਾ ਰਨੌਤ ਨੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਇੱਕ ਐਕਸ਼ਨ ਕਰਦਾ ਹੈ ਅਤੇ ਦੂਜਾ ਗੀਤਾਂ ਦੀਆਂ ਵੀਡੀਓਜ਼ ਕਰਦਾ ਹੈ। ਇਮਾਨਦਾਰੀ ਨਾਲ ਕਹਾਂ ਤਾਂ ਮੈਂ ਉਸ ਨੂੰ ਕਦੇ ਐਕਟਿੰਗ ਕਰਦੇ ਨਹੀਂ ਦੇਖਿਆ। ਇਸ ਦਾ ਜਵਾਬ ਮੈਂ ਉਦੋਂ ਹੀ ਦੇ ਸਕਾਂਗਾ ਜਦੋਂ ਮੈਂ ਉਸ ਨੂੰ ਐਕਟਿੰਗ ਕਰਦਾ ਦੇਖਾਂਗਾ। ਜੇ ਕਦੇ ਅਜਿਹਾ ਹੁੰਦਾ ਹੈ, ਤਾਂ ਮੈਨੂੰ ਦੱਸੋ। ਤੁਹਾਡਾ ਧੰਨਵਾਦ।

ਕੰਗਨਾ ਦੇ ਜਵਾਬ ਮਗਰੋਂ ਉਸ ਦੀ ਤਾਰੀਫ ਹੋ ਰਹੀ ਹੈ। ਉਨ੍ਹਾਂ ਨੇ ਜਵਾਬ ਵੀ ਬੜੇ ਅਨੋਖੇ ਢੰਗ ਨਾਲ ਦਿੱਤਾ। ਅਦਾਕਾਰਾ ਦਾ ਜਵਾਬ ਟ੍ਰੋਲ ਹੋ ਰਿਹਾ ਹੈ। ਯੂਜ਼ਰਸ ਨੇ ਉਨ੍ਹਾਂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ- ਮੈਡਮ, ਤੁਸੀਂ ਆਪਣੀ ਦੁਨੀਆ ਤੋਂ ਬਾਹਰ ਹੋ ਜਾਓ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਰਿਤਿਕ ਕਿੰਨਾ ਪ੍ਰਤਿਭਾਸ਼ਾਲੀ ਹੈ। ਤੁਹਾਡੇ ਨਾਲੋਂ ਕਿਤੇ ਬਿਹਤਰ। ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਸੁਣ ਕੇ ਚੰਗਾ ਲੱਗਾ ਕਿ ਰਿਤਿਕ ਨਾਲ ਦੋ ਫਿਲਮਾਂ ਕਰਨ ਤੋਂ ਬਾਅਦ ਤੁਹਾਨੂੰ ਪਤਾ ਲੱਗਾ ਕਿ ਉਹ ਐਕਟਰ ਨਹੀਂ ਹੈ।

ਦੱਸ ਦੇਈਏ ਕਿ ਕੰਗਨਾ ਦਾ ਰਿਤਿਕ ਅਤੇ ਦਿਲਜੀਤ ਦੋਵਾਂ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਦੋਵਾਂ ਨਾਲ ਕੰਗਨਾ ਦੀ ਲੜਾਈ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਰਿਤਿਕ ਦੇ ਨਾਲ ਕੰਗਨਾ ਦੇ ਅਫੇਅਰ ਦੀਆਂ ਅਫਵਾਹਾਂ ਸਨ ਉਥੇ ਹੀ ਕਿਸਾਨ ਅੰਦੋਲਨ ਦੇ ਸਮੇਂ ਦਿਲਜੀਤ ਨਾਲ ਟਵਿੱਟਰ ਜੰਗ ਨੇ ਵੀ ਕੰਗਨਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ।

Related Post