ਕਲਯੁੱਗੀ ਪੁੱਤ ਨੇ ਅਦਾਕਾਰਾ ਵੀਨਾ ਕਪੂਰ ਦੀ ਹੱਤਿਆ ਕਰਕੇ ਲਾਸ਼ ਜੰਗਲ 'ਚ ਸੁੱਟੀ

By  Ravinder Singh December 10th 2022 01:44 PM -- Updated: December 10th 2022 01:45 PM

Veteran actress Veena Kapoor murdered : ਮੁੰਬਈ ਦੇ ਪਾਸ਼ ਇਲਾਕੇ ਜੁਹੂ 'ਚ ਦਿਲ ਕੰਬਾਊ ਘਟਨਾ ਵਾਪਰੀ ਹੈ, ਜਿਸ ਨੇ ਟੀਵੀ ਜਗਤ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇੱਥੋਂ ਦੇ ਇੱਕ ਫਲੈਟ 'ਚ ਮਸ਼ਹੂਰ ਅਦਾਕਾਰਾ ਵੀਨਾ ਕਪੂਰ ਦਾ ਕਲਯੁੱਗੀ ਪੁੱਤ ਨੇ ਬੇਸਬਾਲ ਮਾਰ ਕੇ ਕਤਲ ਕਰ ਦਿੱਤਾ। ਇਸ ਨਾਲ ਟੀਵੀ ਜਗਤ (TV world) ਵਿਚ ਸੋਗ ਦੀ ਲਹਿਰ ਹੈ। ਵੀਨਾ ਕਪੂਰ ਦੇ ਕਤਲ ਦੀ ਖ਼ਬਰ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ।


ਮੇਰੀ ਭਾਬੀ ਸੀਰੀਅਲ ਦੀ ਫੇਮ ਵੀਨਾ ਕਪੂਰ (famous TV actress) ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੀ ਸਹਿ-ਅਦਾਕਾਰਾ ਨੀਲੂ ਕੋਹਲੀ (Co-starring Neelu Kohli) ਨੇ ਇੰਸਟਾਗ੍ਰਾਮ 'ਤੇ ਦਿੱਤੀ ਹੈ। ਨੀਲੂ ਕੋਹਲੀ ਨੇ ਵੀਨਾ ਕਪੂਰ ਲਈ ਇੰਸਟਾਗ੍ਰਾਮ 'ਤੇ ਇਕ ਲੰਬੀ ਪੋਸਟ ਲਿਖੀ, 'ਮੇਰਾ ਦਿਲ ਟੁੱਟ ਗਿਆ, ਤੁਹਾਡੇ ਲਈ ਇਹ ਪੋਸਟ ਕਰ ਰਹੀ ਹਾਂ, ਮੈਂ ਕੀ ਕਹਾਂ? ਅੱਜ ਮੇਰੇ ਕੋਲ ਸ਼ਬਦ ਨਹੀਂ ਹਨ, ਮੈਨੂੰ ਉਮੀਦ ਹੈ ਕਿ ਤੁਸੀਂ ਇੰਨੇ ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਖਰਕਾਰ ਸ਼ਾਂਤੀ ਨਾਲ ਆਰਾਮ ਕਰ ਰਹੇ ਹੋਵੋਗੇ...' ਉਸ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ, 'ਪੁੱਛਗਿੱਛ ਦੌਰਾਨ ਪੁੱਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਗੁੱਸੇ 'ਚ ਆ ਕੇ ਆਪਣੀ ਮਾਂ ਦੇ ਸਿਰ 'ਤੇ ਬੇਸਬਾਲ ਨਾਲ ਕਈ ਹਮਲਾ ਕਰਕੇ ਹੱਤਿਆ ਕਰ ਦਿੱਤੀ।''

ਇਹ ਵੀ ਪੜ੍ਹੋ : ਕੈਨੇਡਾ ਤੋਂ ਦੁਖਦਾਈ ਖ਼ਬਰ: ਕਈ ਦਿਨਾਂ ਤੋਂ ਲਾਪਤਾ ਪੰਜਾਬੀ ਕੁੜੀ ਦੀ ਮਿਲੀ ਲਾਸ਼

ਮੁੰਬਈ ਪੁਲਿਸ ਮੁਤਾਬਕ ਪੁੱਤਰ ਨੇ ਮੁੰਬਈ ਦੇ ਪਾਸ਼ ਇਲਾਕੇ ਜੁਹੂ 'ਚ 12 ਕਰੋੜ ਦੇ ਫਲੈਟ 'ਤੇ ਕਬਜ਼ਾ ਕਰਨ ਲਈ ਆਪਣੀ ਮਾਂ ਦਾ ਕਤਲ ਕਰ ਦਿੱਤਾ। ਮਾਂ ਦਾ ਕਤਲ ਕਰਨ ਤੋਂ ਬਾਅਦ ਪੁੱਤਰ ਨੇ ਲਾਸ਼ ਨੂੰ ਡੱਬੇ 'ਚ ਪਾ ਕੇ ਮੁੰਬਈ ਤੋਂ 90 ਕਿਲੋਮੀਟਰ ਦੂਰ ਮਾਥੇਰਾਨ ਦੇ ਜੰਗਲਾਂ 'ਚ ਸੁੱਟ ਦਿੱਤਾ। ਨੀਲੂ ਕੋਹਲੀ ਨੇ ਅੱਗੇ ਦੱਸਿਆ ਕਿ ਪੁੱਛਗਿੱਛ ਦੌਰਾਨ ਪੁੱਤਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਕਈ ਵਾਰ ਆਪਣੀ ਮਾਂ 'ਤੇ ਡੰਡੇ ਨਾਲ ਹਮਲਾ ਕੀਤਾ ਅਤੇ ਫਿਰ ਗੁੱਸੇ 'ਚ ਆ ਕੇ ਉਸ ਦੀ ਹੱਤਿਆ ਕਰ ਦਿੱਤੀ।

Related Post