Pamma Sohana Death: ਕਬੱਡੀ ਜਗਤ ਲਈ ਦੁੱਖਦਾਈ ਖ਼ਬਰ, ਕਬੱਡੀ ਖਿਡਾਰੀ ਪੰਮਾ ਸੋਹਾਣਾ ਦੀ ਸੜਕ ਹਾਦਸੇ ’ਚ ਮੌਤ

ਦੱਸ ਦਈਏ ਕਿ ਇਹ ਹਾਦਸਾ ਦੇਰ ਰਾਤ ਸੈਕਟਰ 79 ’ਚ ਅਮੈਟੀ ਸਕੂਲ ਨੇੜੇ ਹਾਦਸਾ ਵਾਪਰਿਆ ਸੀ। ਪੰਮਾ ਸੁਹਾਣਾ ਨੇ ਦੇਸ਼ਾਂ ਵਿਦੇਸ਼ਾਂ ’ਚ ਕਾਫੀ ਪ੍ਰਸਿੱਧੀ ਹਾਸਿਲ ਕੀਤੀ ਹੈ।

By  Aarti May 30th 2024 12:37 PM

Pamma Sohana Death:  ਕਬੱਡੀ ਜਗਤ ਦੇ ਲਈ ਇੱਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਮੁਹਾਲੀ ਦੇ ਸੈਕਟਰ 79 ’ਚ ਕਬੱਡੀ ਖਿਡਾਰੀ ਪੰਮਾ ਸੁਹਾਣਾ ਦੀ ਮੌਤ ਹੋ ਗਈ ਹੈ। ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ। 

ਦੱਸ ਦਈਏ ਕਿ ਇਹ ਹਾਦਸਾ ਦੇਰ ਰਾਤ ਸੈਕਟਰ 79 ’ਚ ਅਮੈਟੀ ਸਕੂਲ ਨੇੜੇ ਹਾਦਸਾ ਵਾਪਰਿਆ ਸੀ। ਪੰਮਾ ਸੁਹਾਣਾ ਨੇ ਦੇਸ਼ਾਂ ਵਿਦੇਸ਼ਾਂ ’ਚ ਕਾਫੀ ਪ੍ਰਸਿੱਧੀ ਹਾਸਿਲ ਕੀਤੀ ਹੈ। 

ਮੀਡੀਆ ਰਿਪੋਰਟਾਂ ਦੀ ਮਨੀਏ ਤਾਂ ਪੰਮਾ ਸੋਹਾਣਾ ਨੇ ਜੂਨ ਮਹੀਨੇ ’ਚ ਕੈਨੇਡਾ ਵਿੱਚ ਹੋਣ ਵਾਲੇ ਕਬੱਡੀ ਕੱਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਉਸ ਨੇ ਵੱਖ-ਵੱਖ ਮੁਲਕਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਖਾਸ ਕਰ ਕੇ ਮੁਹਾਲੀ ਦਾ ਨਾਂ ਰੌਸ਼ਨ ਕੀਤਾ।

ਇਹ ਵੀ ਪੜ੍ਹੋ: ਚੋਣ ਡਿਊਟੀ ਵਿਚ ਕੁਤਾਹੀ ਵਰਤਣ ਵਾਲੇ ਫਤਹਿਗੜ੍ਹ ਚੂੜੀਆਂ ਦੇ ਬੀਡੀਪੀਓ ਸਮੇਤ 6 ਮੁਅੱਤਲ

Related Post