Canada Study Visa Rules Strict : ਕੈਨੇਡਾ ’ਚ ਹੁਣ ਆਸਾਨ ਨਹੀਂ ਹੋਵੇਗਾ ਕਾਲਜ ਬਦਲਣਾ , ਅਜਿਹਾ ਕਰਨ ’ਤੇ ਹੋ ਸਕਦੇ ਹੋ Deport !

ਇਸ ਦੇ ਨਾਲ ਹੀ ਉਹ ਪੋਸਟ ਸਟੱਡੀ ਵੀਜ਼ਾ ਵਰਕ ਪਰਮਿਟ ਤੋਂ ਵੀ ਵਾਂਝਾ ਹੋ ਜਾਵੇਗਾ। ਜੇਕਰ ਵਿਦਿਆਰਥੀ ਉਸ ਕਾਲਜ ਨੂੰ ਬਦਲਦਾ ਹੈ ਜਿਸ ਲਈ ਉਸਨੇ ਦਾਖਲਾ ਅਦਾ ਕੀਤਾ ਹੈ, ਤਾਂ ਉਸਨੂੰ ਫੀਸ ਵਾਪਸ ਨਹੀਂ ਮਿਲੇਗੀ।

By  Aarti November 21st 2024 11:24 AM -- Updated: November 21st 2024 11:47 AM

Canada Study Visa Rules Strict :  ਕੈਨੇਡੀਅਨ ਸਰਕਾਰ ਹੌਲੀ-ਹੌਲੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਨਿਯਮਾਂ ਨੂੰ ਸਖ਼ਤ ਕਰ ਰਹੀ ਹੈ। ਨਵੇਂ ਨਿਯਮਾਂ ਅਨੁਸਾਰ ਜੇਕਰ ਕੋਈ ਵਿਦਿਆਰਥੀ ਭਾਰਤ ਤੋਂ ਕੈਨੇਡਾ ਦੇ ਕਿਸੇ ਕਾਲਜ ਵਿੱਚ ਦਾਖ਼ਲਾ ਲੈਂਦਾ ਹੈ ਤਾਂ ਉਹ ਉੱਥੇ ਪਹੁੰਚ ਕੇ ਕਾਲਜ ਨਹੀਂ ਬਦਲ ਸਕੇਗਾ। ਜੇਕਰ ਉਹ ਕਾਲਜ ਬਦਲਦਾ ਹੈ ਤਾਂ ਉਸ ਨੂੰ ਦੁਬਾਰਾ ਸਟੱਡੀ ਵੀਜ਼ਾ ਲੈਣਾ ਪਵੇਗਾ। ਜੇਕਰ ਵੀਜ਼ਾ ਰਿਫੀਉਜ਼ ਕਰ ਦਿੱਤਾ ਜਾਂਦਾ ਹੈ, ਤਾਂ ਵਿਦਿਆਰਥੀ ਨੂੰ 30 ਦਿਨਾਂ ਦੇ ਅੰਦਰ ਕੈਨੇਡਾ ਛੱਡਣਾ ਪਵੇਗਾ।

ਇਸ ਦੇ ਨਾਲ ਹੀ ਉਹ ਪੋਸਟ ਸਟੱਡੀ ਵੀਜ਼ਾ ਵਰਕ ਪਰਮਿਟ ਤੋਂ ਵੀ ਵਾਂਝਾ ਹੋ ਜਾਵੇਗਾ। ਜੇਕਰ ਵਿਦਿਆਰਥੀ ਉਸ ਕਾਲਜ ਨੂੰ ਬਦਲਦਾ ਹੈ ਜਿਸ ਲਈ ਉਸਨੇ ਦਾਖਲਾ ਅਦਾ ਕੀਤਾ ਹੈ, ਤਾਂ ਉਸਨੂੰ ਫੀਸ ਵਾਪਸ ਨਹੀਂ ਮਿਲੇਗੀ। ਵਿਦਿਆਰਥੀਆਂ ਲਈ ਕੈਨੇਡਾ ਜਾਣਾ ਅਤੇ ਕਾਲਜ ਬਦਲਣਾ ਹੁਣ ਮਹਿੰਗਾ ਹੋ ਸਕਦਾ ਹੈ। ਹਰ ਸਾਲ 2.5 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਸਟੱਡੀ ਵੀਜ਼ੇ 'ਤੇ ਕੈਨੇਡਾ ਜਾਂਦੇ ਹਨ, ਜਿਨ੍ਹਾਂ 'ਚੋਂ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ 1.5 ਤੋਂ 2.25 ਲੱਖ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੁਣ ਤੱਕ 50 ਫੀਸਦੀ ਵਿਦਿਆਰਥੀ ਕੈਨੇਡਾ ਪਹੁੰਚ ਕੇ ਕਾਲਜ ਬਦਲਦੇ ਸਨ। ਪਹਿਲਾਂ ਵਿਦਿਆਰਥੀ ਕਾਲਜ ਦਾ ਸਟੱਡੀ ਵੀਜ਼ਾ ਲੈ ਕੇ ਕੈਨੇਡਾ ਪਹੁੰਚਦਾ ਸੀ ਅਤੇ ਉਸ ਉਸ ਨੂੰ ਹਟਾ ਕੇ ਉਸਦੀ ਥਾਂ ਨਵੇਂ ਕਾਲਜ ਦਾ ਆਫਰ ਲੈਟਰ ਕੈਨੇਡੀਅਨ ਇਮੀਗ੍ਰੇਸ਼ਨ ਵੈੱਬਸਾਈਟ ਅਤੇ ਜੀਸੀ ਪੋਰਟਲ 'ਤੇ ਅਪਲੋਡ ਕਰਦਾ ਸੀ। ਅਪਲੋਡ ਹੁੰਦੇ ਹੀ ਵਿਦਿਆਰਥੀ ਨੇ ਰਿਫੰਡ ਦੀ ਮੰਗ ਕੀਤੀ। ਜ਼ਿਆਦਾਤਰ ਰਿਫੰਡ ਪ੍ਰਾਪਤ ਹੋ ਜਾਂਦਾ ਸੀ ਅਤੇ ਕੁਝ ਬਾਕੀ ਰਹਿ ਵੀ ਜਾਂਦਾ ਸੀ। 

ਕਾਲਜ ਬਦਲ ਕੇ ਵੀ ਵਿਦਿਆਰਥੀ ਗੁੰਮਰਾਹ ਹੋ ਰਹੇ ਰਹੇ ਸੀ। ਕਈ ਏਜੰਟ ਵਿਦਿਆਰਥੀਆਂ ਨੂੰ ਗੁੰਮਰਾਹ ਕਰਦੇ ਸਨ ਅਤੇ ਫੀਸਾਂ ਵਿੱਚ ਛੋਟ ਲੈਣ ਦੀ ਗੱਲ ਕਰਦੇ ਸਨ। ਵਿਦਿਆਰਥੀ ਏਜੰਟਾਂ ਤੋਂ ਪ੍ਰਭਾਵਿਤ ਹੋ ਕੇ ਕਾਲਜ ਬਦਲ ਲੈਂਦੇ ਸਨ। ਏਜੰਟ ਜਿਸ ਕਾਲਜ ਵਿੱਚ ਵਿਦਿਆਰਥੀ ਦਾ ਦਾਖ਼ਲਾ ਕਰਵਾਉਂਦੇ ਸਨ, ਉਸ ਤੋਂ ਕਮਿਸ਼ਨ ਲੈ ਲੈਂਦੇ ਸਨ।

ਖੈਰ ਹੁਣ ਹੁਣ ਕੈਨੇਡਾ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ ਵਿਦਿਆਰਥੀ ਕਾਲਜ ਬਦਲਣਾ ਆਸਾਨ ਨਹੀਂ ਹੋਵੇਗਾ। ਜੇਕਰ ਤੁਸੀਂ ਕਾਲਜ ਬਦਲਦੇ ਹੋ ਤਾਂ ਤੁਹਾਨੂੰ ਦੁਬਾਰਾ ਸਟੱਡੀ ਵੀਜ਼ਾ ਲੈਣਾ ਪਵੇਗਾ। ਵੀਜ਼ਾ ਇਨਕਾਰ ਹੋ ਸਕਦਾ ਹੈ ਜਾਂ ਨਹੀਂ ਵੀ ਹੋ ਸਕਦਾ ਹੈ। ਜੇਕਰ ਇਨਕਾਰ ਹੁੰਦਾ ਹੈ ਤਾਂ ਉਕਤ ਵਿਦਿਆਰਥੀ ਨੂੰ ਤੀਹ ਦਿਨਾਂ ਦੇ ਅੰਦਰ ਵਾਪਸ ਆਉਣਾ ਪਵੇਗਾ।

ਇਹ ਵੀ ਪੜ੍ਹੋ : Hardeep Singh Nijjar Case : ਪੀਐੱਮ ਮੋਦੀ ਦਾ ਨਾਂ ਲੈ ਕੇ ਕੈਨੇਡਾ ਨੇ ਮੁੜ ਉਗਲਿਆ ਜ਼ਹਿਰ, ਭਾਰਤ ਨੇ ਲਾਈ ਝਾੜ :

Related Post