Justin Bieber : ਜਸਟਿਨ ਬੀਬਰ ਦੇ ਘਰ ਗੂੰਜੀ ਕਿਲਕਾਰੀ, ਪਤਨੀ ਹੈਲੀ ਬੀਬਰ ਨੇ ਦਿੱਤਾ ਪੁੱਤਰ ਨੂੰ ਜਨਮ
ਪੌਪ ਸਿੰਗਰ ਜਸਟਿਨ ਬੀਬਰ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਦੀ ਜਾਣਕਾਰੀ ਖੁਦ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਦਿੱਤੀ ਹੈ। ਪੁੱਤਰ ਦੀ ਪਹਿਲੀ ਝਲਕ ਵੀ ਦਿਖਾਈ। ਜਾਣੋ ਨਾਮ ਕੀ ਹੈ...
Justin Bieber-Hailey Bieber welcome baby boy : ਪੌਪ ਸਟਾਰ ਸਿੰਗਰ ਜਸਟਿਨ ਬੀਬਰ ਦੇ ਘਰ ਖੁਸ਼ੀਆ ਆਈਆਂ ਹਨ ਤੇ ਉਹ ਪਿਤਾ ਬਣ ਗਏ ਹਨ। ਜਸਟਿਨ ਦੀ ਪਤਨੀ ਹੈਲੀ ਬੀਬਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਜੋੜੇ ਨੇ ਆਪਣੇ ਨਵਜੰਮੇ ਬੱਚੇ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਜਸਟਿਨ ਅਤੇ ਹੈਲੀ ਨੇ ਵਿਆਹ ਦੇ 6 ਸਾਲ ਬਾਅਦ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਜਸਟਿਨ ਨੇ ਇਸ ਸਾਲ ਮਈ 'ਚ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ਅਤੇ ਹੈਲੀ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ।
2018 ਵਿੱਚ ਹੋਇਆ ਸੀ ਵਿਆਹ
ਜਸਟਿਨ ਬੀਬਰ ਅਤੇ ਹੈਲੀ ਦਾ ਵਿਆਹ ਸਾਲ 2018 ਵਿੱਚ ਹੋਇਆ ਸੀ। ਹੁਣ ਦੋਹਾਂ ਦੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਹੋ ਗਿਆ ਹੈ। ਪੁੱਤਰ ਦੇ ਰੂਪ 'ਚ ਜੋੜੇ ਦੇ ਘਰ ਖੁਸ਼ੀ ਨੇ ਦਸਤਕ ਦਿੱਤੀ ਹੈ। ਜਸਟਿਨ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਬੱਚੇ ਦਾ ਨਾਂ ਵੀ ਦੱਸਿਆ ਗਿਆ ਹੈ। ਜਸਟਿਨ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਬੱਚੇ ਦੇ ਪੈਰ ਨਜ਼ਰ ਆ ਰਹੇ ਹਨ। ਇਸ ਦੇ ਨਾਲ ਲਿਖਿਆ ਹੈ, 'ਸਾਡੇ ਘਰ ਵਿੱਚ ਤੁਹਾਡਾ ਸੁਆਗਤ ਹੈ, ਬੇਬੀ'। ਜਸਟਿਨ ਨੇ ਬੱਚੇ ਦਾ ਨਾਂ ਜੈਕ ਬਲੂਜ਼ ਬੀਬਰ ਰੱਖਿਆ ਹੈ।
ਜਸਟਿਨ ਅਤੇ ਹੈਲੀ ਦੇ ਪ੍ਰਸ਼ੰਸਕ ਉਨ੍ਹਾਂ ਦੇ ਘਰ ਛੋਟੇ ਮਹਿਮਾਨ ਦੇ ਆਉਣ ਦੀ ਖਬਰ ਸੁਣ ਕੇ ਬਹੁਤ ਖੁਸ਼ ਹਨ। ਪੋਸਟ 'ਤੇ ਕਮੈਂਟ ਬਾਕਸ 'ਚ ਹਰ ਕੋਈ ਵਧਾਈ ਦੇ ਰਹੇ ਹਨ। ਬੱਚੇ ਦੇ ਨਾਂ ਦੀ ਤਾਰੀਫ ਵੀ ਕਰ ਰਹੇ ਹਨ।
ਜਸਟਿਨ ਅਤੇ ਹੈਲੀ ਨੇ ਜੁਲਾਈ ਵਿੱਚ ਬਹਾਮਾਸ ਵਿੱਚ ਮੰਗਣੀ ਹੋਣ ਤੋਂ ਦੋ ਮਹੀਨੇ ਬਾਅਦ ਸਤੰਬਰ, 2018 ਵਿੱਚ ਨਿਊਯਾਰਕ ਸਿਟੀ ਕੋਰਟ ਹਾਊਸ ਵਿੱਚ ਵਿਆਹ ਕੀਤਾ। ਜਸਟਿਨ ਦਾ ਵਿਆਹ ਬਹੁਤ ਹੀ ਨਿਜੀ ਸਮਾਰੋਹ ਵਿੱਚ ਹੋਇਆ। ਦੋਹਾਂ ਨੇ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ 'ਤੇ ਦੂਜਾ ਵਿਆਹ ਕੀਤਾ। ਹੈਲੀ ਇੱਕ ਮਸ਼ਹੂਰ ਅਮਰੀਕੀ ਮਾਡਲ ਹੈ। ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੀ ਲੋਕਪ੍ਰਿਅਤਾ ਕਾਫੀ ਜ਼ਿਆਦਾ ਹੈ।
ਜਸਟਿਨ ਬੀਬਰ ਭਾਰਤ ਵਿੱਚ ਵੀ ਬਹੁਤ ਮਸ਼ਹੂਰ ਹੈ। ਭਾਰਤ ਵਿੱਚ ਅੰਗਰੇਜ਼ੀ ਗੀਤਾਂ ਦਾ ਰੁਝਾਨ ਜਸਟਿਨ ਦੇ ਗੀਤ 'ਬੇਬੀ' ਨਾਲ ਸ਼ੁਰੂ ਹੋਇਆ। ਸਿਰਫ਼ 20 ਸਾਲ ਦੀ ਉਮਰ ਵਿੱਚ ਗ੍ਰੈਮੀ ਐਵਾਰਡ ਜਿੱਤਣ ਵਾਲੇ ਜਸਟਿਨ ਨੇ 39 ਵਿਸ਼ਵ ਰਿਕਾਰਡ ਬਣਾਏ ਹਨ। ਉਸਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਵੀ ਆਪਣੀ ਪਰਫਾਰਮੈਂਸ ਨਾਲ ਕਾਫੀ ਹਲਚਲ ਮਚਾ ਦਿੱਤੀ ਸੀ।
ਇਹ ਵੀ ਪੜ੍ਹੋ : Punjab Weather : ਪੰਜਾਬ ਦੇ 3 ਜ਼ਿਲਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਇਸ ਦਿਨ ਬਦਲੇਗਾ ਮੌਸਮ