ਟਾਂਡਾ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ, ਸੁਰੱਖਿਆ ਪ੍ਰਬੰਧ ਸਖ਼ਤ
Ravinder Singh
January 17th 2023 08:48 AM --
Updated:
January 17th 2023 09:28 AM
ਹੁਸ਼ਿਆਰਪੁਰ : ਭਾਰਤ ਜੋੜੋ ਯਾਤਰਾ ਮੰਗਲਵਾਰ ਸਵੇਰੇ ਛੇਵੇਂ ਦਿਨ ਰਾਹੁਲ ਗਾਂਧੀ ਵਰਕਰਾਂ ਨਾਲ ਟਾਂਡਾ ਤੋਂ ਰਵਾਨਾ ਹੋਏ। ਸਵੇਰੇ 7 ਵਜੇ ਭਾਰਤ ਜੋੜੋ ਯਾਤਰਾ ਟਾਂਡਾ-ਉੜਮੁੜ ਤੋਂ ਸ਼ੁਰੂ ਹੋਈ ਹੈ। ਦੁਪਹਿਰ ਨੂੰ ਇਹ ਯਾਤਰਾ ਆਰਾਮ ਲਈ ਗਨੁਸਪੁਰ ਵਿੱਚ ਰੁਕੇਗੀ।
ਫਿਰ ਰਾਤ ਦਾ ਠਹਿਰਾਅ ਮੁਕੇਰੀਆ ਵਿਖੇ ਹੋਵੇਗਾ। ਅੱਜ ਦੀ ਪੈਦਲ ਯਾਤਰਾ 27 ਕਿਲੋਮੀਟਰ ਚੱਲੇਗੀ। ਹੁਸ਼ਿਆਰਪੁਰ 'ਚ ਪਹਿਲੇ ਦਿਨ ਰਾਹੁਲ ਗਾਂਧੀ ਨੇ CM ਭਗਵੰਤ ਮਾਨ ਨੂੰ ਦਿੱਤੀ ਸਲਾਹ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਦੇ ਦਬਾਅ 'ਚ ਨਹੀਂ ਆਉਣਾ ਚਾਹੀਦਾ। ਅਰਵਿੰਦ ਕੇਜਰੀਵਾਲ ਦਾ ਰਿਮੋਟ ਕੰਟਰੋਲ ਨਾ ਬਣੋ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਮੇਅਰ ਦੀ ਚੋਣ ਅੱਜ, ਭਾਜਪਾ ਤੇ ਆਮ ਆਦਮੀ ਪਾਰਟੀ 'ਚ ਟੱਕਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦੇਣ ਲਈ ਕੋਈ ਸਮਾਂ ਨਹੀਂ ਲਾਇਆ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਕੇ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਲਈ ਰਾਹੁਲ ਗਾਂਧੀ ਨੂੰ ਕਰਾਰਾ ਜਵਾਬ ਦਿੱਤਾ ਹੈ।