Chairman Of Sugarfed: ਭਾਜਪਾ ਮੰਤਰੀ ਦੇ ਸਾਹਮਣੇ ਰਾਮਕਰਨ ਦਾ ਭੜਕਿਆ ਗੁੱਸਾ; ਸ਼ੂਗਰਫੈੱਡ ਦੇ ਚੇਅਰਮੈਨ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ

ਹਰਿਆਣਾ 'ਚ ਸੂਰਜਮੁਖੀ ਦੀ ਫ਼ਸਲ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕਰ ਰਹੇ ਕਿਸਾਨਾਂ 'ਤੇ ਹੋਏ ਲਾਠੀਚਾਰਜ 'ਤੇ ਭਾਜਪਾ ਦੀ ਭਾਈਵਾਲ ਜੇਜੇਪੀ ਨੇ ਆਪਣਾ ਸਟੈਂਡ ਸਖ਼ਤ ਕਰ ਲਿਆ ਹੈ।

By  Ramandeep Kaur June 7th 2023 04:34 PM

Chairman Of Sugarfed: ਹਰਿਆਣਾ 'ਚ ਸੂਰਜਮੁਖੀ ਦੀ ਫ਼ਸਲ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕਰ ਰਹੇ ਕਿਸਾਨਾਂ 'ਤੇ ਹੋਏ ਲਾਠੀਚਾਰਜ 'ਤੇ ਭਾਜਪਾ ਦੀ ਭਾਈਵਾਲ ਜੇਜੇਪੀ ਨੇ ਆਪਣਾ ਸਟੈਂਡ ਸਖ਼ਤ ਕਰ ਲਿਆ ਹੈ। ਇਸ ਦੇ ਵਿਰੋਧ 'ਚ ਭਾਜਪਾ ਸਰਕਾਰ ਦੇ ਮੰਤਰੀ ਬਨਵਾਰੀ ਲਾਲ ਦੀ ਪ੍ਰੈੱਸ ਕਾਨਫਰੰਸ 'ਚ ਜੇਜੇਪੀ ਦੇ ਸ਼ਾਹਾਬਾਦ ਤੋਂ ਵਿਧਾਇਕ ਰਾਮਕਰਨ ਕਾਲਾ ਗੁੱਸੇ 'ਚ ਆ ਗਏ। ਉਨ੍ਹਾਂ ਲਾਠੀਚਾਰਜ ਦੇ ਫੈਸਲੇ ਨੂੰ ਗਲਤ ਦੱਸਦਿਆਂ ਸ਼ੂਗਰਫੈੱਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ।

ਸਹਿਕਾਰਤਾ ਮੰਤਰੀ ਡਾ: ਬਨਵਾਰੀ ਲਾਲ ਚੰਡੀਗੜ੍ਹ ਦੇ ਸੈਕਟਰ 17 'ਚ ਮਿੰਨੀ ਸਕੱਤਰੇਤ ਵਿਖੇ ਪ੍ਰੈਸ ਕਾਨਫਰੰਸ ਕਰ ਹਨ। ਇਸ 'ਚ ਜੇਜੇਪੀ ਵਿਧਾਇਕ ਰਾਮਕਰਨ ਕਾਲਾ ਵੀ ਉਨ੍ਹਾਂ ਦੇ ਨਾਲ ਸਨ। ਰਾਮਕਰਨ ਕਾਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਖੁਦ ਕੀਤਾ। ਰਾਮਕਰਨ ਨੂੰ 2022 'ਚ ਸ਼ੂਗਰਫੈੱਡ ਦਾ ਚੇਅਰਮੈਨ ਬਣਾਇਆ ਗਿਆ ਸੀ।


ਇਸ ਕਾਰਨ ਗੁੱਸੇ ਚ ਆਏ ਜੇਜੇਪੀ ਵਿਧਾਇਕ 

ਰਾਮਕਰਨ ਕਾਲਾ ਨੇ ਦੱਸਿਆ ਕਿ ਘੱਟੋ-ਘੱਟ ਸਮਰਥਨ ਮੁੱਲ 'ਤੇ ਸੂਰਜਮੁਖੀ ਦੀ ਖਰੀਦ ਦਾ ਰੇਟ 6400 ਰੁਪਏ ਪ੍ਰਤੀ ਕੁਇੰਟਲ ਮਿੱਥਿਆ ਗਿਆ ਹੈ, ਇਸ ਦੇ ਬਾਵਜੂਦ ਸੂਰਜਮੁਖੀ ਦੀ ਫਸਲ ਕਿਸਾਨਾਂ ਤੋਂ 4800 ਰੁਪਏ 'ਚ ਖਰੀਦੀ ਜਾ ਰਹੀ ਹੈ। ਜਦੋਂਕਿ 1000 ਰੁਪਏ ਭਾਵੰਤਰ ਦੇ ਤਹਿਤ ਬੋਨਸ ਦਿੱਤਾ ਜਾ ਰਿਹਾ ਹੈ, ਇਸ ਕਾਰਨ ਕਿਸਾਨਾਂ ਨੂੰ 600 ਰੁਪਏ ਪ੍ਰਤੀ ਕੁਇੰਟਲ ਦਾ ਨੁਕਸਾਨ ਹੋ ਰਿਹਾ ਹੈ।

ਇਹ ਹੈ ਪੂਰਾ ਮਾਮਲਾ 

ਕਾਬਿਲੇਗੌਰ ਹੈ ਕਿ ਬੀਤੇ ਦਿਨ ਯਾਨੀ ਬੁੱਧਵਾਰ ਨੂੰ ਕਿਸਾਨਾਂ ਨੇ ਸੂਰਜਮੁਖੀ ਦੀ ਫਸਲ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਨਾ ਹੋਣ ਦੇ ਵਿਰੋਧ 'ਚ ਐਨਐਚ 44 'ਤੇ ਜਾਮ ਲਗਾ ਦਿੱਤਾ ਸੀ, ਜਿਸ ਨੂੰ ਪੁਲਿਸ ਨੇ ਖੋਲ੍ਹਿਆ ਅਤੇ ਕਿਸਾਨ ਆਗੂ ਗੁਰਨਾਮ ਚੜੂਨੀ ਸਮੇਤ 9 ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ 'ਤੇ ਕਿਸਾਨ ਧਰਨੇ 'ਤੇ ਬੈਠੇ ਹਨ। ਸ਼ਾਹਬਾਦ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਜਲਦ ਹੀ ਧਰਨੇ ਵਾਲੀ ਥਾਂ 'ਤੇ ਜਾ ਕੇ ਪੁੱਛਣ ਜਾ ਰਹੇ ਹਨ।

ਇਹ ਵੀ ਪੜ੍ਹੋ: Farmers Shahabad protest: ਲਾਠੀਚਾਰਜ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ, ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦਿੱਤੀ ਚਿਤਾਵਨੀ

Related Post