Sidhu Moosewala: ਝਾਰਖੰਡ ਪੁਲਿਸ ਮੁਲਾਜ਼ਮ ਨੇ ਮੂਸੇਵਾਲਾ ਨੂੰ ਆਖਿਆ ਅੱਤਵਾਦੀ; ਪ੍ਰਸ਼ੰਸਕ ਹੋਏ ਗੁੱਸਾ, ਇੱਥੇ ਜਾਣੋ ਪੂਰਾ ਮਾਮਲਾ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਝਾਰਖੰਡ ਪੁਲਿਸ ਦੇ ਇੱਕ ਮੁਲਾਜ਼ਮ ਦਾ ਸ਼ਰਮਨਾਕ ਬਿਆਨ ਸਾਹਮਣੇ ਆਇਆ ਹੈ। ਆਪਣੇ ਬਿਆਨ ’ਚ ਪੁਲਿਸ ਮੁਲਾਜ਼ਮ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਆਖ ਰਿਹਾ ਹੈ।

By  Aarti August 22nd 2023 04:02 PM

Sidhu Moosewala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਝਾਰਖੰਡ ਪੁਲਿਸ ਦੇ ਇੱਕ ਮੁਲਾਜ਼ਮ ਦਾ ਸ਼ਰਮਨਾਕ ਬਿਆਨ ਸਾਹਮਣੇ ਆਇਆ ਹੈ। ਆਪਣੇ ਬਿਆਨ ’ਚ ਪੁਲਿਸ ਮੁਲਾਜ਼ਮ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਆਖ ਰਿਹਾ ਹੈ। ਇਸ ਬਿਆਨ ਦੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਕਾਫੀ ਭਖ ਗਿਆ ਹੈ। ਸੋਸ਼ਲ ਮੀਡੀਆ ’ਤੇ ਯੂਜਰਸ ਦੇ ਰਿਐਕਸ਼ਨ ਵੀ ਸਾਹਮਣੇ ਆ ਰਹੇ ਹਨ। 

ਇਹ ਹੈ ਪੂਰਾ ਮਾਮਲਾ

ਵਾਇਰਲ ਵੀਡੀਓ ਮੁਤਾਬਿਕ ਇੱਕ ਪੁਲਿਸ ਵਾਲਾ ਬਾਈਕ ‘ਤੇ ਸਵਾਰ ਇੱਕ ਮੁੰਡੇ ਕੁੜੀ ਨੂੰ ਰੋਕਦੇ ਹਨ। ਪੁਲਿਸ ਵਾਲਾ ਕਹਿੰਦਾ ਹੈ ਕਿ ਇਸ ਨੂੰ ਤੁਸੀਂ ਆਪਣਾ ਆਈਡਲ ਮੰਨਦੇ ਹੋ। ਸਿੱਧੂ ਮੂਸੇਵਾਲਾ  ਨੂੰ ਜੋ ਕਿ ਅੱਤਵਾਦੀ ਹੈ। ਹੈਲਮੇਟ ਤੁਹਾਡੇ ਕੋਲ ਹੈ ਨਹੀਂ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰ ਕਹਿ ਰਹੇ ਹਨ ਕਿ ਇਨ੍ਹਾਂ ਨੰ ਸਾਰਾ ਪੰਜਾਬ ਹੀ ਅੱਤਵਾਦੀ ਲੱਗਦਾ। 

ਪਿਤਾ ਨੇ ਝਾਰਖੰਡ ਪੁਲਿਸ ’ਤੇ ਚੁੱਕ ੇਸਵਾਲ 

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਝਾਰਖੰਡ ਪੁਲਿਸ ਨੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੂੰ ਇਸ ਮਸਲੇ ’ਚ ਦਖਲਅੰਦਾਜੀ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਝਾਰਖੰਡ ਪੁਲਿਸ ਤੋਂ ਲਿਖਤ ਮੁਆਫੀ ਦੀ ਵੀ ਮੰਗ ਕੀਤੀ ਹੈ। ਹਾਲਾਂਕਿ ਮਾਮਲੇ ਨੂੰ ਜਿਆਦਾ ਭਖਦੇ ਹੋਏ ਦੇਖਦੇ ਹੋਏ ਪੁਲਿਸ ਮੁਲਾਜ਼ਮ ਵੱਲੋਂ ਮੁਆਫੀ ਮੰਗ ਲਈ ਗਈ ਹੈ।

ਮੂਸੇਵਾਲਾ ਦਾ ਬੇਰਹਿਮੀ ਨਾਲ ਕੀਤਾ ਗਿਆ ਸੀ ਕਤਲ 

ਕਾਬਿਲੇਗੌਰ ਹੈ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸ਼ਰੇਆਮ ਹੱਤਿਆ ਕਰ ਦਿੱਤੀ ਗਈ ਸੀ। ਸ਼ੂਟਰਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਹ ਕਤਲੇਆਮ ਕਿੰਨਾ ਭਿਆਨਕ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੋਸਟਮਾਰਟਮ ਦੌਰਾਨ ਸਿੱਧੂ ਦੇ ਸਰੀਰ 'ਤੇ 24 ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਯਾਨੀ ਕਾਤਲ ਮੂਸੇਵਾਲਾ ਨੂੰ ਕਿਸੇ ਵੀ ਕੀਮਤ 'ਤੇ ਜਿਉਂਦਾ ਨਹੀਂ ਛੱਡਣਾ ਚਾਹੁੰਦੇ ਸੀ।

ਇਹ ਵੀ ਪੜ੍ਹੋ: Farmer Union Protest: ਕਿਸਾਨਾਂ ਵੱਲੋਂ ਅੱਜ ਚੰਡੀਗੜ੍ਹ ਕੂਚ ਦਾ ਐਲਾਨ, ਪੁਲਿਸ ਵੱਲੋਂ ਕੀਤੇ ਗਏ ਸਖ਼ਤ ਪ੍ਰਬੰਧ, ਜਾਣੋ ਕਿਸਾਨਾਂ ਦੀਆਂ ਮੰਗਾਂ

Related Post