ਗਹਿਣਿਆਂ ਪਿੱਛੇ ਜੇਠ ਨੇ ਮਾਰਤੀ ਆਪਣੀ ਛੋਟੀ ਭਾਬੀ
ਪਟਿਆਲਾ 'ਚ ਇੱਕ ਜੇਠ ਦੇ ਵੱਲੋਂ ਆਪਣੀ ਹੀ ਛੋਟੀ ਭਾਬੀ ਦਾ ਘਰੇਲੂ ਕਲੇਸ਼ ਤੋਂ ਤੰਗ ਹੋ ਕੇ ਉਸਦਾ ਕਤਲ ਕਰ ਦਿੱਤਾ ਗਿਆ ਹੈ।
ਪਟਿਆਲਾ 'ਚ ਇੱਕ ਜੇਠ ਦੇ ਵੱਲੋਂ ਆਪਣੀ ਹੀ ਛੋਟੀ ਭਾਬੀ ਦਾ ਘਰੇਲੂ ਕਲੇਸ਼ ਤੋਂ ਤੰਗ ਹੋ ਕੇ ਉਸਦਾ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੋ ਭਾਬੀ ਸੀ ਉਸਦੇ ਵੱਲੋਂ ਆਪਣੇ ਜੇਠ ਦੇ ਕੋਲੋਂ ਆਪਣੇ ਹਿੱਸੇ ਦੇ ਸੋਨੇ ਦੇ ਗਹਿਣੇ ਮੰਗੇ ਜਾ ਰਹੇ ਸੀ, ਜਿਸ ਦੇ ਕਾਰਨ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ। ਬੀਤੇ ਦਿਨਾਂ ਜਦੋਂ ਉਸਨੇ ਮੁੜ ਤੋਂ ਆਪਣੇ ਗਹਿਣੇ ਮੰਗੇ ਤਾਂ ਜੇਠ ਕਾਫੀ ਗੁੱਸੇ ਚ ਆਇਆ। ਉਸਨੇ ਕਾਗਜ਼ ਕੱਟਣ ਵਾਲਾ ਕਟਰ ਹੀ ਚੁੱਕ ਲਿਆ, ਜਿਸ ਤੋਂ ਬਾਅਦ ਉਸਨੇ ਉਸਦੇ ਸਾਈਡ ਦੇ ਵਿੱਚ ਵਾਰ ਕੀਤਾ ਤੇ ਜਿਸ ਦੇ ਕਾਰਨ ਔਰਤ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੀ ਹੈ। ਜਿਸ ਤੋਂ ਬਾਅਦ ਉਸਨੂੰ ਇਲਾਜ ਦੇ ਲਈ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ। ਉੱਥੇ ਜਖਮਾਂ ਦੀ ਤਾਬ ਨਾ ਝੱਲਦਿਆਂ ਔਰਤ ਦਮ ਤੋੜ ਦਿੰਦੀ ਹੈ।
ਮਾਮਲਾ ਪਟਿਆਲਾ ਦੇ ਪਿੰਡ ਬਠੋਹੀ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਜੇਠ ਦੇ ਵੱਲੋਂ ਹੀ ਸੋਨੇ ਦੇ ਗਹਿਣਿਆਂ ਪਿੱਛੇ ਆਪਣੀ ਛੋਟੀ ਭਾਬੀ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਕੁਝ ਲੋਕ ਵੀ ਖੜੇ ਸੀ ਪਰੰਤੂ ਬਾਵਜੂਦ ਇਸਦੇ ਉਸਨੇ ਬੇਖੋਫ ਹੋ ਕੇ ਕਟਰ ਦੇ ਨਾਲ ਵਾਰ ਕੀਤਾ, ਜਿਸ ਦੇ ਕਾਰਨ ਔਰਤ ਦੀ ਜਾਨ ਲਈ । ਮੌਕੇ ਤੇ ਮੌਜੂਦ ਲੋਕਾਂ ਨੇ ਜੇਠ ਦੀ ਖੂਬ ਮਾ ਵੀ ਕੀਤੀ। ਉਸ ਨੂੰ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।