Neeraj Chopra Fractured Hand : 'ਟੁੱਟੇ ਹੱਥ' ਦੇ ਨਾਲ ਨੀਰਜ ਚੋਪੜਾ ਨੇ ਡਾਇਮੰਡ ਲੀਗ ’ਚ ਲਿਆ ਸੀ ਹਿੱਸਾ, ਖ਼ੁਦ ਕੀਤਾ ਖੁਲਾਸਾ

ਈਵੈਂਟ ਦੀ ਸਮਾਪਤੀ ਤੋਂ ਬਾਅਦ ਨੀਰਜ ਚੋਪੜਾ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਟੁੱਟੇ ਹੱਥ ਨਾਲ ਡਾਇਮੰਡ ਲੀਗ ਫਾਈਨਲ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਦਾ ਹੱਥ ਫਰੈਕਚਰ ਹੋ ਗਿਆ ਸੀ।

By  Aarti September 16th 2024 12:10 PM

Neeraj Chopra Fractured Hand : ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਡਾਇਮੰਡ ਲੀਗ ਦਾ ਖਿਤਾਬ ਸਿਰਫ਼ ਇੱਕ ਸੈਂਟੀਮੀਟਰ ਨਾਲ ਖੁੰਝ ਗਏ ਅਤੇ ਫਾਈਨਲ ਵਿੱਚ ਲਗਾਤਾਰ ਦੂਜੀ ਵਾਰ 87.86 ਮੀਟਰ ਥਰੋਅ ਨਾਲ ਦੂਜੇ ਸਥਾਨ ’ਤੇ ਰਹੇ। ਐਂਡਰਸਨ ਪੀਟਰਸ ਨੇ 87.87 ਮੀਟਰ ਥਰੋਅ ਨਾਲ ਪਹਿਲਾ ਸਥਾਨ ਪ੍ਰਾਪਤ ਕਰਕੇ ਡਾਇਮੰਡ ਲੀਗ ਟਰਾਫੀ ਅਤੇ $30,000 ਜਿੱਤੇ। 

ਈਵੈਂਟ ਦੀ ਸਮਾਪਤੀ ਤੋਂ ਬਾਅਦ ਨੀਰਜ ਚੋਪੜਾ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਟੁੱਟੇ ਹੱਥ ਨਾਲ ਡਾਇਮੰਡ ਲੀਗ ਫਾਈਨਲ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਦਾ ਹੱਥ ਫਰੈਕਚਰ ਹੋ ਗਿਆ ਸੀ।

ਨੀਰਜ ਚੋਪੜਾ ਨੇ ਦੱਸਿਆ ਕਿ ਸਾਲ 2024 ਖ਼ਤਮ ਹੋਣ ਤੋਂ ਬਾਅਦ ਮੈਨੂੰ ਉਨ੍ਹਾਂ ਸਾਰਿਆਂ ਚੀਜ਼ਾਂ ਤੇ ਨਜ਼ਰ ਪਾਈ ਜੋ ਮੈਨੂੰ ਇਸ ਦੌਰਾਨ ਸਿੱਖਿਆ- ਸੁਧਾਰ, ਅਸਫਲਤਾਵਾਂ, ਮਾਨਸਿਕਤਾ ਅਤੇ ਬਹੁਤ ਕੁਝ। ਸੋਮਵਾਰ ਨੂੰ ਪ੍ਰੈਕਟਿਸ ਦੇ ਦੌਰਾਨ ਮੈ ਜ਼ਖਮੀ ਹੋਇਆ ਐਕਸ ਰੇ ਤੋਂ ਪਤਾ ਚੱਲਿਆ ਕਿ ਮੇਰੇ ਖੱਬੇ ਹੱਥ ਦੀ ਚੌਥੀ ਮੈਟਾਕਾਰਪਲ ਹੱਡੀ ’ਚ ਫੈਕਚਰ ਹੋ ਗਿਆ ਹੈ। ਇਹ ਮੇਰੇ ਲਈ ਇੱਕ ਅਤੇ ਦਰਦਨਾਕ ਚੁਣੌਤੀ ਸੀ। ਪਰ ਆਪਣੀ ਟੀਮ ਦੀ ਮਦਦ ਨਾਲ, ਮੈਂ ਬ੍ਰਸੇਲਜ਼ ਵਿੱਚ ਹਿੱਸਾ ਲੈਣ ਦੇ ਯੋਗ ਹੋ ਗਿਆ। 


ਉਸਨੇ ਅੱਗੇ ਲਿਖਿਆ ਕਿ ਇਹ ਸਾਲ ਦਾ ਆਖਰੀ ਮੁਕਾਬਲਾ ਸੀ ਅਤੇ ਮੈਂ ਆਪਣੇ ਸੀਜ਼ਨ ਨੂੰ ਟਰੈਕ 'ਤੇ ਖਤਮ ਕਰਨਾ ਚਾਹੁੰਦਾ ਸੀ। ਹਾਲਾਂਕਿ ਮੈਂ ਆਪਣੀਆਂ ਉਮੀਦਾਂ 'ਤੇ ਖਰਾ ਨਹੀਂ ਉਤਰਿਆ, ਮੈਨੂੰ ਲੱਗਦਾ ਹੈ ਕਿ ਇਹ ਇੱਕ ਸੀਜ਼ਨ ਸੀ ਜਿਸ ਵਿੱਚ ਮੈਂ ਬਹੁਤ ਕੁਝ ਸਿੱਖਿਆ। ਹੁਣ ਮੈਂ ਪੂਰੀ ਤਰ੍ਹਾਂ ਫਿੱਟ ਅਤੇ ਤਿਆਰ ਵਾਪਸੀ ਲਈ ਦ੍ਰਿੜ ਹਾਂ। ਮੈਂ ਤੁਹਾਡੇ ਹੌਸਲੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। 2024 ਨੇ ਮੈਨੂੰ ਇੱਕ ਬਿਹਤਰ ਅਥਲੀਟ ਅਤੇ ਵਿਅਕਤੀ ਬਣਾਇਆ ਹੈ। 2025 ਵਿੱਚ ਮਿਲਦੇ ਹਾਂ।

ਪੈਰਿਸ ਓਲੰਪਿਕ 2024 ਦੇ ਕਾਂਸੀ ਤਮਗਾ ਜੇਤੂ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ ਸ਼ਨੀਵਾਰ ਨੂੰ ਬ੍ਰਸੇਲਜ਼, ਬੈਲਜੀਅਮ ਵਿੱਚ ਹੋਏ ਮੁਕਾਬਲੇ ਵਿੱਚ 87.87 ਮੀਟਰ ਦੀ ਕੋਸ਼ਿਸ਼ ਨਾਲ ਆਪਣਾ ਪਹਿਲਾ ਡਾਇਮੰਡ ਲੀਗ ਖਿਤਾਬ ਜਿੱਤਿਆ। ਭਾਰਤੀ ਜੈਵਲਿਨ ਥਰੋਅ ਸਟਾਰ ਨੀਰਜ ਚੋਪੜਾ 87.86 ਮੀਟਰ, ਇੱਕ ਸੈਂਟੀਮੀਟਰ ’ਤੇ ਰਹਿ ਜਾਣ ਕਾਰਨ ਦੂਜੇ ਸਥਾਨ 'ਤੇ ਰਹੇ। 2023 ਯੂਰਪੀਅਨ ਖੇਡਾਂ ਦਾ ਚੈਂਪੀਅਨ ਜਰਮਨੀ ਦਾ ਜੂਲੀਅਨ ਵੇਬਰ 85.97 ਮੀਟਰ ਦੀ ਦੂਰੀ ਨਾਲ ਤੀਜੇ ਸਥਾਨ 'ਤੇ ਰਹੇ।

ਇਹ ਵੀ ਪੜ੍ਹੋ : Asian Champions Trophy : ਭਾਰਤ ਦੀ ਲਗਾਤਾਰ ਪੰਜਵੀਂ ਜਿੱਤ, ਪਾਕਿਸਤਾਨ ਨੂੰ 2-1 ਨਾਲ ਹਰਾਇਆ

Related Post