Golden Boy ਨੀਰਜ ਚੋਪੜਾ ਨੇ ਫਿਰ ਗੋਲਡ ’ਤੇ ਸਾਧਿਆ ਨਿਸ਼ਾਨਾ, ਓਲੰਪਿਕ ਤੋਂ ਪਹਿਲਾਂ ਦਿੱਤਾ ਦਮਦਾਰ ਪ੍ਰਦਰਸ਼ਨ

ਜੇਵਲਿਨ ਸੁੱਟਣ ਤੋਂ ਬਾਅਦ ਨੀਰਜ ਚੋਪੜਾ ਦਰਸ਼ਕਾਂ ਵੱਲ ਮੁੜਦੇ ਹਨ ਅਤੇ ਹੱਥ ਚੁੱਕ ਕੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੰਦੇ ਹਨ ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੇ ਸਭ ਤੋਂ ਲੰਬਾ ਥਰੋਅ ਸੁੱਟਿਆ ਹੈ।

By  Aarti June 19th 2024 08:29 AM

Javelin star Neeraj Chopra: ਪੈਰਿਸ 'ਚ ਅਗਲੇ ਮਹੀਨੇ ਸ਼ੁਰੂ ਹੋ ਰਹੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਗੋਲਡਨ ਬੁਆਏ ਨੀਰਜ ਚੋਪੜਾ ਨੇ ਜ਼ਬਰਦਸਤ ਅੰਦਾਜ਼ 'ਚ ਵਾਪਸੀ ਕੀਤੀ। ਓਲੰਪਿਕ ਖੇਡਾਂ ਤੋਂ ਪਹਿਲਾਂ ਉਹ ਸ਼ਾਨਦਾਰ ਫਾਰਮ 'ਚ ਨਜ਼ਰ ਆਏ ਅਤੇ ਕਰੀਬ 86 ਮੀਟਰ ਦਾ ਥਰੋਅ ਕਰਕੇ ਉਸ ਨੇ ਜੈਵਲਿਨ ਥ੍ਰੋਅਰ ਦੇ ਤੌਰ 'ਤੇ ਫਿਰ ਤੋਂ ਹਲਚਲ ਮਚਾ ਦਿੱਤੀ। ਨੀਰਜ ਚੋਪੜਾ ਨੇ ਇਕ ਵਾਰ ਫਿਰ ਗੋਲਡ 'ਤੇ ਨਿਸ਼ਾਨਾ ਸਾਧਿਆ ਹੈ। ਨੀਰਜ ਚੋਪੜਾ ਨੇ ਪਾਵੋ ਨੂਰਮੀ ਖੇਡਾਂ 2024 ਵਿੱਚ ਆਪਣੀ ਤੀਜੀ ਕੋਸ਼ਿਸ਼ ਵਿੱਚ 85.97 ਮੀਟਰ ਜੈਵਲਿਨ ਸੁੱਟ ਕੇ ਸੋਨ ਤਗ਼ਮਾ ਜਿੱਤਿਆ ਹੈ।

ਜੇਵਲਿਨ ਸੁੱਟਣ ਤੋਂ ਬਾਅਦ ਨੀਰਜ ਚੋਪੜਾ ਦਰਸ਼ਕਾਂ ਵੱਲ ਮੁੜਦੇ ਹਨ ਅਤੇ ਹੱਥ ਚੁੱਕ ਕੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੰਦੇ ਹਨ ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੇ ਸਭ ਤੋਂ ਲੰਬਾ ਥਰੋਅ ਸੁੱਟਿਆ ਹੈ। ਉਨ੍ਹਾਂ ਦੇ ਜੈਵਲਿਨ ਦੇ ਜ਼ਮੀਨ ਨੂੰ ਛੂਹਣ ਤੋਂ ਪਹਿਲਾਂ ਹੀ, ਉਹ ਜਸ਼ਨ ਮਨਾਉਣਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਥ੍ਰੋਅ ਵਿੱਚ ਇੰਨਾ ਭਰੋਸਾ ਹੁੰਦਾ ਹੈ ਕਿ ਇਹ ਸਭ ਤੋਂ ਦੂਰ ਤੱਕ ਜਾਵੇਗਾ। ਪਾਵੋ ਨੂਰਮੀ ਖੇਡਾਂ ਵਿੱਚ ਵੀ ਅਜਿਹਾ ਹੀ ਹੋਇਆ, ਜਦੋਂ ਨੀਰਜ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ ਕਰੀਬ 86 ਮੀਟਰ ਲੰਬਾ ਥਰੋਅ ਸੁੱਟਿਆ।

ਦੱਸ ਦਈਏ ਕਿ ਤੁਰਕੂ ਵਿੱਚ ਹੋਏ ਇਸ ਮੁਕਾਬਲੇ ਵਿੱਚ ਉਨ੍ਹਾਂ ਨੇ ਤੁਰਕੂ ਵਾਸੀ ਓਲੀਵਰ ਹੈਲੈਂਡਰ ਨੂੰ ਹਰਾਇਆ। ਨੀਰਜ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 83.62 ਮੀਟਰ, ਦੂਜੀ ਕੋਸ਼ਿਸ਼ ਵਿੱਚ 83.45 ਮੀਟਰ, ਤੀਜੀ ਕੋਸ਼ਿਸ਼ ਵਿੱਚ 85.97 ਮੀਟਰ, ਚੌਥੀ ਕੋਸ਼ਿਸ਼ ਵਿੱਚ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਪੰਜਵੀਂ ਕੋਸ਼ਿਸ਼ ਵਿੱਚ 82.97 ਮੀਟਰ ਥਰੋਅ ਕੀਤਾ। ਉਨ੍ਹਾਂ ਨੇ ਲਗਭਗ 86 ਮੀਟਰ ਥਰੋਅ ਨਾਲ ਜਿੱਤ ਦਰਜ ਕੀਤੀ ਅਤੇ ਜੁਲਾਈ ਦੇ ਸ਼ੁਰੂ ਵਿੱਚ ਹੋਣ ਵਾਲੀ ਪੈਰਿਸ ਡਾਇਮੰਡ ਲੀਗ ਤੋਂ ਪਹਿਲਾਂ ਫਾਰਮ ਵਿੱਚ ਆਉਣ ਦਾ ਮੌਕਾ ਮਿਲਿਆ, ਜੋ ਓਲੰਪਿਕ ਵਿੱਚ ਵੀ ਲਾਭਦਾਇਕ ਹੋਵੇਗਾ।

ਕਾਬਿਲੇਗੌਰ ਹੈ ਕਿ ਨੀਰਜ ਚੋਪੜਾ ਲਗਭਗ 86 ਮੀਟਰ ਥਰੋਅ ਨਾਲ ਪਹਿਲੇ ਸਥਾਨ 'ਤੇ ਰਹੇ ਜਦਕਿ ਫਿਨਲੈਂਡ ਦੇ ਟੋਨੀ ਕੇਰਾਨੇਨ ਦੂਜੇ ਸਥਾਨ 'ਤੇ ਰਹੇ, ਜਿਨ੍ਹਾਂ ਨੇ 84.19 ਮੀਟਰ ਥਰੋਅ ਕੀਤਾ। ਓਲੀਵਰ ਹੈਲੈਂਡਰ ਤੀਜੇ ਸਥਾਨ 'ਤੇ ਰਹੇ। ਉਸਦਾ ਸਰਵੋਤਮ ਥਰੋਅ 83.96 ਮੀਟਰ ਸੀ। ਐਂਡਰਸਨ ਪੀਟਰਸ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਗ੍ਰੇਨਾਡਾ ਦਾ ਖਿਡਾਰੀ ਸਿਰਫ 82.58 ਮੀਟਰ ਦੀ ਦੂਰੀ 'ਤੇ ਹੀ ਕਾਮਯਾਬ ਰਿਹਾ। ਐਂਡਰਿਅਨ ਮੈਰਾਡੀਅਰ ਪੰਜਵੇਂ ਨੰਬਰ 'ਤੇ ਸੀ। ਉਸ ਨੇ ਆਪਣੀ ਚੌਥੀ ਕੋਸ਼ਿਸ਼ ਵਿੱਚ 82.19 ਮੀਟਰ ਦਾ ਥਰੋਅ ਕੀਤਾ।

ਇਹ ਵੀ ਪੜ੍ਹੋ: WI vs AFG T20 WC: ਇੱਕ ਓਵਰ 'ਚ ਲੱਗੀਆਂ 36 ਦੌੜਾਂ, ਪਰ ਨਹੀਂ ਟੁੱਟਿਆ ਯੁਵਰਾਜ ਦਾ ਰਿਕਾਰਡ

Related Post