Eating Jawa Apple Benefits : ਕਬਜ਼ ਦੀ ਸਮੱਸਿਆ ਤੋਂ ਰਾਹਤ ਦਵਾਉਣ 'ਚ ਲਾਹੇਵੰਦ 'ਜਾਵਾ ਸੇਬ'
Eating Jawa Apple Benefits: ਤੁਸੀਂ ਸੇਬ ਦਾ ਸੇਵਨ ਤਾਂ ਜ਼ਰੂਰ ਕੀਤਾ ਹੋਵੇਗਾ ਪਰ ਕੀ ਤੁਸੀਂ ਕਦੇ ਜਾਵਾ ਸੇਬ ਦਾ ਸੇਵਨ ਕੀਤਾ ਹੈ। ਜਾਵਾ ਸੇਬ ਦਾ ਸੇਵਨ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੀ ਹਾਂ, ਕਿਉਂਕਿ ਜਾਵਾ ਸੇਬ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜਾਵਾ ਸੇਬ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆ ਤਾਂ ਦੂਰ ਹੁੰਦੀ ਹੈ, ਨਾਲ ਹੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਕਿਉਂਕਿ ਜਾਵਾ ਸੇਬ ਵਿੱਚ ਮੈਗਨੀਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਸੀ, ਆਇਰਨ, ਫਾਈਬਰ, ਜ਼ਿੰਕ ਅਤੇ ਕਾਪਰ ਵਰਗੇ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। ਤਾਂ ਆਓ ਜਾਣਦੇ ਹਾਂ ਜਾਵਾ ਸੇਬ ਖਾਣ ਦੇ ਕੀ ਫ਼ਾਇਦੇ ਹਨ।
ਜਾਵਾ ਸੇਬ ਕਿ ਹੈ :
"ਜਾਵਾ ਸੇਬ" ਇੱਕ ਫਲ ਦਾ ਨਾਮ ਹੈ ਜਿਸ ਦਾ ਰੰਗ ਸਾਧਾ ਭੂਰਾ ਹੁੰਦਾ ਹੈ। ਇਸ ਦੀਆਂ ਗਿਟਕਾਂ ਵੀ ਮਿੱਠੀਆਂ ਹੁੰਦੀਆਂ ਹਨ। ਇਹ ਫਲ ਆਮ ਤੌਰ 'ਤੇ ਤਾਜ਼ਾ ਖਾਦਾਂ ਜਾਂਦਾ ਹੈ ਜਾਂ ਇਸ ਦਾ ਸ਼ਰਬਤ ਤਿਆਰ ਕੀਤਾ ਜਾਂਦਾ ਹੈ। ਇਹ ਫਲ ਗਰਮੀ ਦੇ ਦਿਨਾਂ ਵਿੱਚ ਲੋਕਾਂ ਦਾ ਬਹੁਤ ਪਸੰਦੀਦਾ ਹੈ।
ਇਮਿਊਨਿਟੀ ਨੂੰ ਵਧਾਉਣ 'ਚ ਫ਼ਾਇਦੇਮੰਦ :
ਜਾਵਾ ਸੇਬ ਵਿੱਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਇਸ ਲਈ ਜੇਕਰ ਤੁਸੀਂ ਸੇਬ ਦਾ ਸੇਵਨ ਕਰਦੇ ਹੋ, ਤਾਂ ਤੁਹਾਨੂੰ ਦਸ ਦਈਏ ਕਿ ਇਹ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦਾ ਹੈ। ਅਤੇ ਇਸ ਨਾਲ ਤੁਹਾਡਾ ਵਾਇਰਲ ਇਨਫੈਕਸ਼ਨ ਤੋਂ ਬਚਾਅ ਹੁੰਦਾ ਹੈ।
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ :
ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਤਾਂ ਜਾਵਾ ਸੇਬ ਦਾ ਸੇਵਨ ਕਰਨਾ ਚਾਹੀਦਾ ਹੈ। ਜੀ ਹਾਂ ਕਿਉਂਕਿ ਇਸ 'ਚ ਪੋਟਾਸ਼ੀਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ ਅਤੇ ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
ਕਬਜ਼ ਵਿੱਚ ਫ਼ਾਇਦੇਮੰਦ :
ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਜਾਵਾ ਸੇਬ ਦਾ ਸੇਵਨ ਕਰਨਾ ਚਾਹੀਦਾ ਹੈ। ਜੀ ਹਾਂ ਕਿਉਂਕਿ ਇਸ ਵਿੱਚ ਪਾਇਆ ਜਾਣ ਵਾਲਾ ਫਾਈਬਰ ਅੰਤੜੀਆਂ ਦੀ ਗਤੀ ਨੂੰ ਆਸਾਨ ਬਣਾਉਂਦਾ ਹੈ, ਜੋ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਦਾ ਹੈ।
ਭਾਰ ਘਟਾਉਣ 'ਚ ਮਦਦਗਾਰ :
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਜਾਵਾ ਸੇਬ ਦਾ ਸੇਵਨ ਕਰਨਾ ਚਾਹੀਦਾ ਹੈ। ਜੀ ਹਾਂ ਕਿਉਂਕਿ ਇਸ 'ਚ ਪਾਇਆ ਜਾਣ ਵਾਲਾ ਫਾਈਬਰ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ, ਜੋ ਭਾਰ ਘਟਾਉਣ 'ਚ ਫ਼ਾਇਦੇਮੰਦ ਹੁੰਦਾ ਹੈ।
ਚਮੜੀ ਨੂੰ ਸਿਹਤਮੰਦ ਰੱਖਣ 'ਚ ਫ਼ਾਇਦੇਮੰਦ :
ਜੇਕਰ ਤੁਸੀਂ ਜਾਵਾ ਸੇਬ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਚਮੜੀ ਨੂੰ ਫ਼ਾਇਦਾ ਹੁੰਦਾ ਹੈ।ਕਿਉਂਕਿ ਜਾਵਾ ਸੇਬ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਚਮੜੀ ਨੂੰ ਨਿਖਾਰਨ ਵਿੱਚ ਮਦਦ ਕਰਦੀ ਹੈ।
ਸਰੀਰ ਨੂੰ ਹਾਈਡਰੇਟ ਰੱਖਣ 'ਚ ਮਦਦਗਾਰ :
ਸਰੀਰ 'ਚ ਪਾਣੀ ਦੀ ਕਮੀ ਦੇ ਕਾਰਨ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ, ਅਜਿਹੇ 'ਚ ਜੇਕਰ ਤੁਸੀਂ ਜਾਵਾ ਸੇਬ ਦਾ ਸੇਵਨ ਕਰਦੇ ਹੋ ਤਾਂ ਇਹ ਫ਼ਾਇਦੇਮੰਦ ਹੁੰਦਾ ਹੈ। ਜੀ ਹਾਂ ਕਿਉਂਕਿ ਇਸ 'ਚ ਜ਼ਿਆਦਾ ਪਾਣੀ ਹੁੰਦਾ ਹੈ, ਜੋ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦਾ ਹੈ।
( ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)