ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਿੱਜੀ ਸਹਾਇਕ ਅਜੀਤ ਸਿੰਘ ਦਾ ਸੇਵਾਮੁਕਤੀ 'ਤੇ ਵਿਸ਼ੇਸ਼ ਸਨਮਾਨ

ਸਿੰਘ ਸਾਹਿਬ ਨੇ ਕਿਹਾ ਕਿ ਅਜੀਤ ਸਿੰਘ ਨੇ ਹਰੇਕ ਸੇਵਾ ਨੂੰ ਸਮਰਪਿਤ ਅਤੇ ਪੰਥਕ ਭਾਵਨਾ ਦੇ ਨਾਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਵੀ ਬੜੀ ਸੂਝ-ਬੂਝ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ।

By  KRISHAN KUMAR SHARMA May 31st 2024 08:33 PM

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਨਿੱਜੀ ਸਹਾਇਕ ਅਜੀਤ ਸਿੰਘ ਨੂੰ ਅੱਜ ਸੇਵਾਮੁਕਤੀ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸਨਮਾਨਿਤ ਕੀਤਾ ਗਿਆ। 

ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੇਵਾ ਮੁਕਤ ਹੋਏ ਅਜੀਤ ਸਿੰਘ ਦੇ ਸੇਵਾਕਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ 2006 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਸੇਵਾ ਵਿਚ ਬਤੌਰ ਇੰਚਾਰਜ ਸਿੱਖ ਮਿਸ਼ਨ ਨਾਗਪੁਰ ਵਜੋਂ ਸ਼ਾਮਲ ਹੋਏ ਅਜੀਤ ਸਿੰਘ ਸਿੱਖ ਮਿਸ਼ਨ ਕਲਕੱਤਾ, ਸਿੱਖ ਮਿਸ਼ਨ ਹਰਿਆਣਾ ਅਤੇ ਸਿੱਖ ਮਿਸ਼ਨ ਦਿੱਲੀ ਵਿਖੇ ਵੀ ਸੇਵਾਵਾਂ ਨਿਭਾਈਆਂ ਹਨ।

ਸਿੰਘ ਸਾਹਿਬ ਨੇ ਕਿਹਾ ਕਿ ਅਜੀਤ ਸਿੰਘ ਨੇ ਹਰੇਕ ਸੇਵਾ ਨੂੰ ਸਮਰਪਿਤ ਅਤੇ ਪੰਥਕ ਭਾਵਨਾ ਦੇ ਨਾਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਵੀ ਬੜੀ ਸੂਝ-ਬੂਝ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ ਅਤੇ ਬੇਸ਼ੱਕ ਅੱਜ ਅਜੀਤ ਸਿੰਘ ਸੇਵਾ-ਮੁਕਤ ਹੋ ਗਏ ਹਨ ਪਰ ਭਵਿੱਖ ਵਿਚ ਵੀ ਪੰਥਕ ਕਾਰਜਾਂ ਵਿਚ ਇਨ੍ਹਾਂ ਦੇ ਤਜਰਬੇ ਅਤੇ ਅਨੁਭਵ ਦਾ ਲਾਹਾ ਪੰਥਕ ਕਾਰਜਾਂ ਵਿਚ ਜ਼ਰੂਰ ਲਿਆ ਜਾਵੇਗਾ। 

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵਿਚੋਂ ਭਾਈ ਦਿਲਬਾਗ ਸਿੰਘ, ਜਸਪਾਲ ਸਿੰਘ ਨਿੱਜੀ ਸਹਾਇਕ, ਰਜਿੰਦਰ ਸਿੰਘ ਰੂਬੀ ਸੁਪਰਡੈਂਟ ਧਰਮ ਪ੍ਰਚਾਰ ਕਮੇਟੀ, ਭਗਵਾਨ ਸਿੰਘ, ਸੁਖਪ੍ਰੀਤ ਸਿੰਘ, ਚਰਨਦੀਪ ਸਿੰਘ ਅਤੇ ਅਜੀਤ ਸਿੰਘ ਦੇ ਪਰਿਵਾਰਕ ਜੀਅ ਵੀ ਹਾਜ਼ਰ ਸਨ।

Related Post