"ਡੇਰਾ ਬਿਆਸ ਮੁਖੀ ਤੇ ਜਥੇਦਾਰ ਹਰਪ੍ਰੀਤ ਸਿੰਘ ਵਿਚਾਲੇ ਮੀਟਿੰਗ ਪਿੱਛੇ ਕੇਂਦਰ ਤੇ BJP ਦਾ ਛੁਪਿਆ ਹੱਥ"
ਫੈਡਰੇਸ਼ਨ ਆਗੂਆਂ ਨੇ ਇਸ ਮੀਟਿੰਗ 'ਤੇ ਸੁਆਲ ਕਰਦਿਆਂ ਕਿਹਾ ਕਿ ਸਮਝ ਨਹੀਂ ਆਉਂਦੀ ਕਿ ਅੱਜ ਇਸ ਮੀਟਿੰਗ ਦਾ ਅਧਾਰ ਕੀ ਹੋ ਸਕਦਾ ਹੇ। ਉਨ੍ਹਾਂ ਨੇ ਕਿਹਾ ਕਿ ਸਮਝਣ ਦੀ ਲੋੜ ਹੈ ਕਿ ਏਨੇ ਵੱਡੇ ਵਿਚਾਰਧਾਰਕ ਮੱਤਭੇਦ ਹੋਣ ਦੇ ਬਾਵਜੂਦ ਇਹ ਮੀਟਿੰਗ ਦਾ ਏਜੰਡਾ ਕੀ ਹੋ ਸਕਦਾ ਹੈ?
Dera Beas Chief Meeting With Jathedar Harpreet Singh : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਅੱਜ ਬਠਿੰਡਾ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਨਿੱਜੀ ਰਿਹਾਇਸ਼ 'ਤੇ ਜਥੇਦਾਰ ਅਤੇ ਡੇਰਾ ਰਾਧਾ ਸੁਆਮੀ ਮੁਖੀ ਦਰਮਿਆਨ ਹੋਈ ਇਸ ਮੀਟਿੰਗ 'ਤੇ ਹੈਰਾਨੀ ਪ੍ਰਗਟ ਕੀਤੀ ਹੈ।
ਦੋਵੇਂ ਫੈਡਰੇਸ਼ਨ ਆਗੂਆਂ ਨੇ ਅੱਜ ਦੀ ਇਸ ਮੀਟਿੰਗ 'ਤੇ ਸੁਆਲ ਕਰਦਿਆਂ ਕਿਹਾ ਕਿ ਸਮਝ ਨਹੀਂ ਆਉਂਦੀ ਕਿ ਅੱਜ ਇਸ ਮੀਟਿੰਗ ਦਾ ਅਧਾਰ ਕੀ ਹੋ ਸਕਦਾ ਹੇ। ਉਨ੍ਹਾਂ ਨੇ ਕਿਹਾ ਕਿ ਸਮਝਣ ਦੀ ਲੋੜ ਹੈ ਕਿ ਏਨੇ ਵੱਡੇ ਵਿਚਾਰਧਾਰਕ ਮੱਤਭੇਦ ਹੋਣ ਦੇ ਬਾਵਜੂਦ ਇਹ ਮੀਟਿੰਗ ਦਾ ਏਜੰਡਾ ਕੀ ਹੋ ਸਕਦਾ ਹੈ। ਫਿਰ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਮੀਟਿੰਗਾਂ ਜਥੇਦਾਰ ਹਰਪ੍ਰੀਤ ਸਿੰਘ ਹੀ ਕਿਉਂ ਕਰਦੇ ਆ ਰਹੇ ਹਨ ? ਅਤੇ ਉਸ ਸਮੇਂ ਜਦੋਂ ਸਿੰਘ ਸਾਹਿਬ ਆਪਣੇ ਅਹੁਦੇ ਤੋਂ ਸਸਪੈਂਡ ਚੱਲ ਰਹੇ ਹਨ। ਉਨ੍ਹਾਂ ਪੁਛਿਆ ਕਿ ਕੀ ਇਸ ਮੀਟਿੰਗ ਵਿੱਚ ਸੁਰਜੀਤ ਸਿੰਘ ਰੱਖੜਾ ਦੀ ਹਾਜ਼ਰੀ ਵੱਖਰੇ ਵੱਖਰੇ ਸੰਕੇਤ ਨਹੀਂ ਦੇ ਰਹੀ ਹੈ? ਸਮਝ ਨਹੀਂ ਆ ਰਹੀ ਕਿ ਕੀ ਇਹ ਮੀਟਿੰਗ ਧਾਰਮਿਕ ਹੈ ਜਾਂ ਸਿਆਸੀ ਹੈ।
ਭਾਈ ਮਹਿਤਾ ਅਤੇ ਭਾਈ ਚਾਵਲਾ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਮੀਟਿੰਗ ਪਿੱਛੇ ਕੇਂਦਰ ਸਰਕਾਰ ਅਤੇ ਭਾਜਪਾ ਦਾ ਛੁਪਿਆ ਹੱਥ ਹੈ, ਜੋ ਪੰਜਾਬ ਵਿੱਚ ਆਪਣੀ ਸਥਾਪਤੀ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ, ਜਿਸ ਵਿੱਚ ਅਕਾਲੀ ਦਲ ਨੂੰ ਢਾਹ ਲਗਾਉਣ ਦੀ ਤਿਆਰੀ ਹੋ ਰਹੀ ਹੈ।