Jammu Kashmir Mysterious Disease : ਜੰਮੂ 'ਚ ਰਹੱਸਮਈ ਬੀਮਾਰੀ ਦਾ ਕਹਿਰ ! 17 ਲੋਕਾਂ ਦੀ ਹੋਈ ਮੌਤ, ਰਾਜੌਰੀ ਪਹੁੰਚੀ ਕੇਂਦਰੀ ਟੀਮ
ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਦੇ ਐਸਐਮਜੀਐਸ ਹਸਪਤਾਲ ਵਿੱਚ ਇਲਾਜ ਅਧੀਨ ਮੁਹੰਮਦ ਅਸਲਮ ਦੇ ਛੇ ਬੱਚਿਆਂ ਵਿੱਚੋਂ ਆਖਰੀ ਯਾਸਮੀਨ ਕੌਸਰ ਦੀ ਅੱਜ ਸ਼ਾਮ ਮੌਤ ਹੋ ਗਈ। ਕੌਸਰ ਦੇ ਪੰਜ ਭੈਣ-ਭਰਾ ਅਤੇ ਦਾਦਾ-ਦਾਦੀ ਦੀ ਪਿਛਲੇ ਹਫ਼ਤੇ ਮੌਤ ਹੋ ਗਈ ਸੀ। 7 ਤੋਂ 12 ਦਸੰਬਰ ਦਰਮਿਆਨ ਪਿੰਡ ਵਿੱਚ ਦੋ ਪਰਿਵਾਰਾਂ ਦੇ ਨੌਂ ਹੋਰ ਮੈਂਬਰਾਂ ਦੀ ਮੌਤ ਹੋ ਗਈ ਸੀ।
Jammu Mysterious Disease : ਜੰਮੂ ਦੇ ਰਾਜੌਰੀ 'ਚ ਰਹੱਸਮਈ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 17 ਹੋ ਗਈ ਹੈ। ਐਤਵਾਰ ਨੂੰ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਮਰੀਜਾਂ ਨੇ ਬੁਖਾਰ, ਦਰਦ, ਮਤਲੀ ਅਤੇ ਬੇਹੋਸ਼ੀ ਹੋਣ ਦੀ ਜਾਣਕਾਰੀ ਦਿੱਤੀ। ਮਿਲੀ ਜਾਣਕਾਰੀ ਮੁਤਾਬਿਕ 7 ਤੋਂ 12 ਦਸੰਬਰ ਦੇ ਵਿਚਕਾਰ ਨੌਂ ਮੈਂਬਰਾਂ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਦੇ ਐਸਐਮਜੀਐਸ ਹਸਪਤਾਲ ਵਿੱਚ ਇਲਾਜ ਅਧੀਨ ਮੁਹੰਮਦ ਅਸਲਮ ਦੇ ਛੇ ਬੱਚਿਆਂ ਵਿੱਚੋਂ ਆਖਰੀ ਯਾਸਮੀਨ ਕੌਸਰ ਦੀ ਅੱਜ ਸ਼ਾਮ ਮੌਤ ਹੋ ਗਈ। ਕੌਸਰ ਦੇ ਪੰਜ ਭੈਣ-ਭਰਾ ਅਤੇ ਦਾਦਾ-ਦਾਦੀ ਦੀ ਪਿਛਲੇ ਹਫ਼ਤੇ ਮੌਤ ਹੋ ਗਈ ਸੀ। 7 ਤੋਂ 12 ਦਸੰਬਰ ਦਰਮਿਆਨ ਪਿੰਡ ਵਿੱਚ ਦੋ ਪਰਿਵਾਰਾਂ ਦੇ ਨੌਂ ਹੋਰ ਮੈਂਬਰਾਂ ਦੀ ਮੌਤ ਹੋ ਗਈ ਸੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ 'ਤੇ ਬਣਾਈ ਗਈ ਅੰਤਰ ਮੰਤਰਾਲਾ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟੀਮ ਨੇ ਜੰਮੂ ਅਤੇ ਰਾਜੌਰੀ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਘਟਨਾਕ੍ਰਮ ਬਾਰੇ ਜਾਣਕਾਰੀ ਲਈ। ਟੀਮ ਸੋਮਵਾਰ ਨੂੰ ਬਡਾਲ ਜਾਵੇਗੀ। ਪਿੰਡ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਬਡਾਲ ਵਿਚਫੌਜ ਵੀ ਇਕੱਠੀ ਹੋ ਗਈ ਹੈ।
ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਨੇ ਮੌਤਾਂ ਦੀ ਜਾਂਚ ਕੀਤੀ, ਪਰ ਅਜੇ ਤੱਕ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਗ੍ਰਹਿ ਮੰਤਰੀ ਨੇ ਅੰਤਰ-ਮੰਤਰਾਲਾ ਮਾਹਿਰਾਂ ਦੀ ਟੀਮ ਦਾ ਗਠਨ ਕੀਤਾ ਹੈ ਅਤੇ ਉਹ ਇੱਥੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਹੋਰ ਪਹਿਲੂਆਂ ਤੋਂ ਘਟਨਾਵਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਸਿਨਹਾ ਨੇ ਕਿਹਾ ਕਿ ਅਸਲ ਕਾਰਨ ਸਾਹਮਣੇ ਆਉਣ ਤੋਂ ਬਾਅਦ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ।
ਇਹ ਵੀ ਪੜ੍ਹੋ : MahaKumbh Fire : ਮਹਾਂਕੁੰਭ 'ਚ ਲੱਗੀ ਭਿਆਨਕ ਅੱਗ, 3 ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ, 100 ਤੋਂ ਵੱਧ ਟੈਂਟ ਹੋਏ ਰਾਖ