Jammu and Kashmir Elections : ਜੰਮੂ-ਕਸ਼ਮੀਰ 'ਚ ਉਲਝੀ ਭਾਜਪਾ ? ਪਹਿਲਾਂ ਰੋਕੀ ਗਈ ਸੂਚੀ, ਹੁਣ ਨਵੀਂ ਜਾਰੀ, 15 ਉਮੀਦਵਾਰਾਂ ਦਾ ਐਲਾਨ
ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ 15 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ਪਹਿਲੇ ਪੜਾਅ ਲਈ ਹੀ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ 44 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਨੂੰ ਇਸ ਨੇ ਵਾਪਸ ਲੈ ਲਿਆ ਸੀ।
Jammu and Kashmir Elections 2024 : ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ 15 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ਪਹਿਲੇ ਪੜਾਅ ਲਈ ਹੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ ਭਾਜਪਾ ਨੇ 8 ਮੁਸਲਿਮ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ।
ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ 44 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਨੂੰ ਇਸ ਨੇ ਵਾਪਸ ਲੈ ਲਿਆ ਸੀ। ਇਸ ਸੂਚੀ ਵਿੱਚ 14 ਮੁਸਲਿਮ ਉਮੀਦਵਾਰ ਸਨ।
ਤਿੰਨ ਪੜਾਵਾਂ 'ਚ ਵੋਟਿੰਗ
ਜੰਮੂ-ਕਸ਼ਮੀਰ 'ਚ ਤਿੰਨ ਪੜਾਵਾਂ 'ਚ ਵੋਟਿੰਗ ਹੋਣੀ ਹੈ, ਜਿਸ ਦਾ ਪਹਿਲਾ ਗੇੜ 18 ਸਤੰਬਰ ਨੂੰ ਹੋਵੇਗਾ। ਇਸ ਤੋਂ ਬਾਅਦ 23 ਸਤੰਬਰ ਨੂੰ ਦੂਜੇ ਪੜਾਅ ਦੀ ਵੋਟਿੰਗ ਹੋਵੇਗੀ ਅਤੇ ਫਿਰ ਤੀਜੇ ਗੇੜ ਦੀ 1 ਅਕਤੂਬਰ ਨੂੰ ਵੋਟਿੰਗ ਹੋਵੇਗੀ।
ਇਨ੍ਹਾਂ ਸੀਟਾਂ 'ਤੇ ਪਹਿਲੇ ਪੜਾਅ 'ਚ ਹੋਵੇਗੀ ਵੋਟਿੰਗ
ਪੰਪੋਰ, ਤਰਾਲ, ਪੁਲਵਾਮਾ, ਰਾਜਪੋਰਾ, ਜੈਨਾਪੋਰਾ, ਸ਼ੋਪੀਆਂ, ਡੀ.ਐਚ. ਪੋਰਾ, ਕੁਲਗਾਮ, ਦੇਵਸਰ, ਡੋਰੂ, ਕੋਕਰਨਾਗ (ਐਸਟੀ), ਅਨੰਤਨਾਗ ਪੱਛਮੀ, ਅਨੰਤਨਾਗ, ਸ਼੍ਰੀਗੁਫਵਾੜਾ, ਬਿਜਬੇਹਰਾ, ਸ਼ਾਂਗਸ-ਅਨੰਤਨਾਗ ਪੂਰਬੀ, ਪਹਿਲਗਾਮ, ਇੰਦਰਵਾਲ, ਕਿਸ਼ਤਵਾੜ, ਪੇਡਰ, ਨਾਗਸੇਨੀ, ਭਦਰਵਾਹ, ਡੋਡਾ, ਡੋਡਾ ਪੱਛਮੀ, ਰਾਮਬਨ ਅਤੇ ਬਨਿਹਾਲ।
ਇਨ੍ਹਾਂ ਸੀਟਾਂ 'ਤੇ ਦੂਜੇ ਪੜਾਅ 'ਚ ਹੋਵੇਗੀ ਵੋਟਿੰਗ
ਕੰਗਨ (ST), ਗੰਦਰਬਲ, ਹਜ਼ਰਤਬਲ, ਖਾਨਯਾਰ, ਹੱਬਕਦਲ, ਲਾਲ ਚੌਕ, ਚੰਨਾਪੋਰਾ, ਜਾਦੀਬਲ, ਈਦਗਾਹ, ਕੇਂਦਰੀ ਸ਼ਾਲਟੇਂਗ, ਬਡਗਾਮ, ਬੀਰਵਾਹ, ਖਾਨਸਾਹਿਬ, ਚਰਾਰ, ਏ, ਸ਼ਰੀਫ, ਚਦੂਰਾ, ਗੁਲਾਬਗੜ੍ਹ (ST), ਰਿਆਸੀ, ਸ਼੍ਰੀ ਮਾਤਾ ਵੈਸ਼ਨੋ ਦੇਵੀ , ਕਾਲਾਕੋਟ, ਸੁੰਦਰਬਨੀ, ਨੌਸ਼ਹਿਰਾ, ਰਾਜੌਰੀ (ST), ਬੁਢਲ (ST), ਥੰਨਾਮੰਡੀ (ST), ਸੂਰਨਕੋਟ (ST), ਪੁੰਛ ਹਵੇਲੀ, ਮੇਂਧਰ (ST)।
ਇਨ੍ਹਾਂ ਸੀਟਾਂ 'ਤੇ ਤੀਜੇ ਪੜਾਅ 'ਚ ਹੋਵੇਗੀ ਵੋਟਿੰਗ
ਕਰਨਾਹ, ਤ੍ਰੇਹਗਾਮ, ਕੁਪਵਾੜਾ, ਲੋਲਾਬ, ਹੰਦਵਾੜਾ, ਲੰਗੇਟ, ਸੋਪੋਰ, ਰਫੀਆਬਾਦ, ਉੜੀ, ਬਾਰਾਮੂਲਾ, ਗੁਲਮਰਗ, ਵਾਗੂਰਾ, ਕ੍ਰਿਰੀ, ਪੱਟਨ, ਸੋਨਾਵਰੀ, ਬਾਂਦੀਪੋਰਾ, ਗੁਰੇਜ਼ (ਐਸਟੀ), ਊਧਮਪੁਰ ਪੱਛਮੀ, ਊਧਮਪੁਰ ਪੂਰਬੀ, ਚੇਨਾਨੀ, ਰਾਮਨਗਰ (ਐਸਸੀ), ਬਾਨੀ, ਬਿਲਾਵਰ, ਬਸੋਹਲੀ, ਜਸਰੋਟਾ, ਕਠੂਆ (ਐਸ.ਸੀ.), ਹੀਰਾਨਗਰ, ਰਾਮਗੜ੍ਹ (ਐਸ.ਸੀ.), ਸਾਂਬਾ, ਵਿਜੇਪੁਰ, ਬਿਸ਼ਨਾ (ਐਸ.ਸੀ.), ਸੁਚੇਤਗੜ੍ਹ (ਐਸ.ਸੀ.), ਆਰ.ਐਸ. ਪੁਰਾ, ਜੰਮੂ ਦੱਖਣੀ, ਬਾਹੂ, ਜੰਮੂ ਪੂਰਬ, ਨਗਰੋਟਾ, ਜੰਮੂ ਪੱਛਮੀ।