Gangstar Arrested : ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ, ਇੱਕ ਪੁਲਿਸ ਮੁਲਾਜ਼ਮ ਸਮੇਤ ਅਪਰਾਧਿਕ ਗਿਰੋਹ ਦੇ 7 ਮੈਂਬਰ ਗ੍ਰਿਫ਼ਤਾਰ

ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਅੰਕੁਸ਼ ਭਇਆ ਸੰਗਠਿਤ ਅਪਰਾਧਿਕ ਗਿਰੋਹ ਦੇ 7 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ, ਇਹਨਾਂ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਸ਼ਾਮਲ ਹੈ। ਪੜ੍ਹੋ ਪੂਰੀ ਖਬਰ...

By  Dhalwinder Sandhu September 14th 2024 06:10 PM

Jalandhar Police Arrested 7 Gangstar : ਜਲੰਧਰ ਦਿਹਾਤੀ ਪੁਲਿਸ ਨੇ ਏ ਕੈਟਾਗਰੀ ਦੇ ਅਪਰਾਧੀ ਗਿਰੋਹ ਦੇ 7 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ। ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਮੁਲਜ਼ਮਾਂ ਦੀ ਮਦਦ ਕਰਦਾ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ ਹਥਿਆਰ, ਨਸ਼ੀਲੇ ਪਦਾਰਥ ਅਤੇ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਸਾਰੇ ਮੁਲਜ਼ਮ ਕਿਸੇ ਏ ਸ਼੍ਰੇਣੀ ਦੇ ਗੈਂਗਸਟਰ ਦੇ ਸੰਪਰਕ ਵਿੱਚ ਸਨ। ਫੜ੍ਹੇ ਗਏ ਮੁਲਜ਼ਮਾਂ ਵਿੱਚ ਅੰਕੁਰ ਸੱਭਰਵਾਲ, ਪੰਕਜ ਸੱਭਰਵਾਲ, ਵਿਸ਼ਾਲ ਸੱਭਰਵਾਲ, ਹਰਮਨਪ੍ਰੀਤ ਸਿੰਘ, ਜਸਵੰਤ ਸਿੰਘ ਪੁਰੇਵਾਲ, ਆਰੀਅਨ ਸਿੰਘ ਸ਼ਾਮਲ ਹਨ।

ਡੀਜੀਪੀ ਨੇ ਦਿੱਤੀ ਜਾਣਕਾਰੀ

ਇਸ ਸਬੰਧੀ ਪੰਜਾਬ ਦੇ ਡੀਜੀਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ‘ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਅੰਕੁਸ਼ ਭਇਆ ਸੰਗਠਿਤ ਅਪਰਾਧਿਕ ਗਿਰੋਹ ਦੇ 7 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਵਿੱਚ ਮੁੱਖ ਅਪਰਾਧੀ ਅੰਕੁਸ਼ ਸੱਭਰਵਾਲ ਵੀ ਸ਼ਾਮਲ ਹੈ। ਇਨ੍ਹਾਂ ਦੇ ਅਮਰੀਕਾ ਸਥਿਤ ਸੰਗਠਿਤ ਅਪਰਾਧੀਆਂ ਗੋਲਡੀ ਬਰਾੜ, ਵਿਕਰਮ ਬਰਾੜ ਅਤੇ ਰਵੀ ਬਲਾਚੋਰੀਆ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ।’

‘ਇਸ ਗਰੋਹ ਨੇ ਹੁਸ਼ਿਆਰਪੁਰ, ਮਹਿਤਪੁਰ ਅਤੇ ਨਕੋਦਰ ਵਿੱਚ ਵੱਖ-ਵੱਖ ਥਾਵਾਂ 'ਤੇ ਵਿਰੋਧੀ ਅਪਰਾਧੀਆਂ 'ਤੇ ਹਮਲਾ ਕਰਨ ਦੀ ਸਾਜ਼ਿਸ਼ ਰਚੀ ਸੀ। ਇਸ ਗਿਰੋਹ ਦੇ ਸੰਪਰਕ 'ਚ ਵਿਦੇਸ਼ 'ਚ ਰਹਿ ਰਹੇ ਸੰਗਠਿਤ ਅਪਰਾਧੀ ਲਵਪ੍ਰੀਤ ਲਾਡੀ ਦਾ ਪਤਾ ਲੱਗਾ ਹੈ। ਇੱਕ ਪੁਲਿਸ ਕਾਂਸਟੇਬਲ ਨੂੰ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਅਤੇ ਅਪਰਾਧੀਆਂ ਨੂੰ ਲੌਜਿਸਟਿਕਸ ਸਹਾਇਤਾ ਪ੍ਰਦਾਨ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਮੁਲਜ਼ਮਾਂ ਕੋਲੋਂ 4 ਗੈਰ-ਕਾਨੂੰਨੀ ਪਿਸਤੌਲ, 7 ਜਿੰਦਾ ਕਾਰਤੂਸ, 1000 ਅਲਪਰਾਜ਼ੋਲਮ ਗੋਲੀਆਂ ਅਤੇ ਇੱਕ ਲਗਜ਼ਰੀ ਕਾਰ। ਸਥਾਨਕ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉਨ੍ਹਾਂ ਦੇ ਵਿਆਪਕ ਨੈਟਵਰਕ ਨੂੰ ਖਤਮ ਕਰਨ ਲਈ ਜਾਂਚ ਜਾਰੀ ਹੈ।’


ਗ੍ਰਿਫ਼ਤਾਰ ਪੁਲਿਸ ਮੁਲਾਜ਼ਮ ਨਕੋਦਰ ਦਾ ਰਹਿਣ ਵਾਲਾ ਹੈ ਜਿਸ ਦਾ ਨਾਂ ਆਰੀਅਨ ਸਿੰਘ ਹੈ। ਜੋ ਸਾਰੇ ਗੈਂਗਸਟਰਾਂ ਨੂੰ ਲੌਜਿਸਟਿਕ ਸਪੋਰਟ ਦਿੰਦਾ ਸੀ। ਪੁਲਿਸ ਅਧਿਕਾਰੀ ਦੀ ਜਾਂਚ ਵਿੱਚ ਸ਼ਮੂਲੀਅਤ ਬਾਰੇ ਜਾਣਕਾਰੀ ਮਿਲਣ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸ ਦਈਏ ਕਿ ਫੜ੍ਹੇ ਗਏ ਪੁਲਿਸ ਮੁਲਾਜ਼ਮ ਨੂੰ ਪਿਤਾ ਦੀ ਮੌਤ ਹੋਣ ਜਾਣ ਤੋਂ ਬਾਅਦ ਜੋ ਕਿ ਪੁਲਿਸ ਦਾ ਮੁਲਾਜ਼ਮ ਹੀ ਸੀ, ਤਰਸ ਦੇ ਅਧਾਰ ਉੱਤੇ ਪੁਲਿਸ ਵਿੱਚ ਨੌਕਰੀ ਮਿਲੀ ਸੀ।

ਇਹ ਵੀ ਪੜ੍ਹੋ : Mpox Vaccine : ਜਲਦ ਆਵੇਗੀ ਮੰਕੀਪੌਕਸ ਦੀ ਪਹਿਲੀ ਵੈਕਸੀਨ ! WHO ਨੇ ਦਿੱਤੀ ਮਨਜ਼ੂਰੀ

Related Post