Jalandhar News : ਬਿਨਾਂ ਬੁਲਾਏ ਮਹਿਮਾਨ ਬਣੇ ਪੁਲਿਸ ਮੁਲਾਜ਼ਮ, ਰਿਜ਼ੋਰਟ ’ਚ ਪੀਂਦੇ ਰਹੇ ਸ਼ਰਾਬ, ਲੋਕਾਂ ਨੇ ਕੀਤਾ ਕਾਬੂ

ਜਲੰਧਰ 'ਚ ਬਿਨਾਂ ਬੁਲਾਏ ਹੀ ਪੁਲਿਸ ਮੁਲਾਜ਼ਮ ਮਹਿਮਾਨ ਬਣ ਗਏ ਤੇ ਰਿਜ਼ੋਰਟ ਵਿੱਚ ਦਾਰੂ ਪੀਂਦੇ ਰਹੇ। ਜਾਣੋ ਪੂਰਾ ਮਾਮਲਾ...

By  Dhalwinder Sandhu July 29th 2024 11:29 AM -- Updated: July 29th 2024 03:13 PM

Jalandhar Policemen Reached Wedding Without Being Invited : ਤੁਸੀਂ ਬਹੁਤ ਵਾਰ ਦੇਖਿਆ ਹੋਵੇਗਾ ਤੇ ਸੁਣਿਆ ਹੋਵੇਗਾ ਕਿ ਬਿਨਾ ਬੁਲਾਏ ਬਰਾਤੀ ਵਿਆਹ ਦੇ ਸਮਾਗਮ ਦੌਰਾਨ ਫੜ੍ਹੇ ਗਏ ਤੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪਰ ਜਲੰਧਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੁਲਿਸ ਮੁਲਾਜ਼ਮ ਖੁਦ ਹੀ ਬਿਨਾ ਬੁਲਾਏ ਇੱਕ ਸਮਾਗਮ ਵਿੱਚ ਵੜ੍ਹ ਗਏ ਤੇ ਉੱਥੇ ਸ਼ਰਾਬ ਪੀਂਦੇ ਰਹੇ।

ਦਰਾਅਸਰ ਜਲੰਧਰ 'ਚ ਆਪ ਵਿਧਾਇਕ ਰਮਨ ਅਰੋੜਾ ਨੇ ਇੱਕ ਨਿੱਜੀ ਰਿਜ਼ੋਰਟ 'ਚ ਦਾਖਲ ਹੋ ਕੇ ਪਤਾਰਾ ਥਾਣੇ ਦੇ ਮੁਲਾਜ਼ਮਾਂ ਨੂੰ ਸ਼ਰਾਬ ਪੀਂਦੇ ਫੜਿਆ ਹੈ। ਇਹ ਪੁਲਿਸ ਮੁਲਾਜ਼ਮ ਹੁਸ਼ਿਆਰਪੁਰ ਹਾਈਵੇਅ 'ਤੇ ਸਥਿਤ ਇੱਕ ਨਿੱਜੀ ਰਿਜ਼ੋਰਟ ਦੇ ਅੰਦਰ ਸ਼ਰਾਬ ਪੀ ਰਹੇ ਸਨ, ਜਿਥੇ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ, ਪਰ ਫਿਰ ਵੀ ਉਹ ਬਿਨਾ ਬੁਲਾਏ ਹੀ ਆ ਗਏ।

ਮੌਕੇ 'ਤੇ ਮੌਜੂਦ ਲੋਕਾਂ ਨੇ ਏਐਸਆਈ ਦਾ ਖੋਹਿਆ ਫ਼ੋਨ

ਇਸ ਦੌਰਾਨ ਫੜ੍ਹੇ ਗਏ ਏਐਸਆਈ ਕੇਵਲ ਸਿੰਘ ਨੇ ਦੱਸਿਆ ਕਿ ਉਹ ਸੁਰੱਖਿਆ ਲਈ ਉਕਤ ਰਿਜ਼ੋਰਟ 'ਚ ਆਏ ਸਨ। ਉਹਨਾਂ ਨੇ ਕਿਹਾ ਕਿ ਅਸੀਂ ਪੰਜ ਪੁਲਿਸ ਮੁਲਾਜ਼ਮ ਇਥੇ ਆਏ ਹਾਂ। ਇਹਨਾਂ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਫੜ੍ਹੇ ਗਏ ਏਐਸਆਈ ਨੇ ਅੱਗੇ ਦੱਸਿਆ ਕਿ ਸਾਨੂੰ ਆਦੇਸ਼ ਮਿਲੇ ਸਨ ਕਿ ਵਿਧਾਇਕ ਰਮਨ ਅਰੋੜਾ ਨੇ ਉਕਤ ਪ੍ਰੋਗਰਾਮ ਵਿੱਚ ਆਉਣਾ ਹੈ, ਇਸ ਲਈ ਅਸੀਂ ਇੱਥੇ ਆਏ ਹਾਂ। ਪਰ ਮੌਕੇ ਉੱਤੇ ਮੌਜੂਦ ਵਿਧਾਇਕ ਨੇ ਕਿਹਾ ਕਿ ਮੇਰੀ ਆਪਣੀ ਨਿੱਜੀ ਸੁਰੱਖਿਆ ਹੈ ਅਤੇ ਜੇਕਰ ਮੇਰੀ ਸੁਰੱਖਿਆ ਵਿੱਚ ਵੀ ਆਏ ਸਨ ਤਾਂ ਇਹਨਾਂ ਦੇ ਡਿਊਟੀ ਦੌਰਾਨ ਸ਼ਰਾਬ ਕਿਉਂ ਪੀਤੀ ?

ਵਿਧਾਇਕ ਨੇ ਮੌਕੇ ’ਤੇ ਐਸਐਸਪੀ ਨਾਲ ਕੀਤੀ ਗੱਲ

ਇਸ ਦੌਰਾਨ ਮੌਕੇ 'ਤੇ ਮੌਜੂਦ 'ਆਪ' ਵਿਧਾਇਕ ਰਮਨ ਅਰੋੜਾ ਨੇ ਤੁਰੰਤ ਐਸਐਸਪੀ ਅੰਕੁਰ ਗੁਪਤਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ। ਵਿਧਾਇਕ ਨੇ ਐਸਐਸਪੀ ਗੁਪਤਾ ਨੂੰ ਕਿਹਾ-ਤੁਹਾਡੇ ਪੰਜ ਮੁਲਾਜ਼ਮ ਬਿਨਾਂ ਬੁਲਾਏ ਰਿਜ਼ੋਰਟ ਵਿੱਚ ਆਏ ਹਨ ਅਤੇ ਸ਼ਰਾਬ ਪੀ ਰਹੇ ਹਨ। ਇਹਨਾਂ ਨੇ ਸਟਾਫ਼ ਨੇ ਪਰਿਵਾਰ ਨਾਲ ਦੁਰਵਿਵਹਾਰ ਕੀਤਾ ਹੈ। ਜਿਸ ਤੋਂ ਬਾਅਦ ਐੱਸਐੱਸਪੀ ਨੇ ਤੁਰੰਤ ਪਤਾਰਾ ਥਾਣਾ ਇੰਚਾਰਜ ਨੂੰ ਮੌਕੇ 'ਤੇ ਭੇਜਿਆ ਅਤੇ ਮਾਮਲੇ 'ਚ ਬਣਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।

ਇਹ ਵੀ ਪੜ੍ਹੋ: Delhi MCD Action : ਦਿੱਲੀ 'ਚ 3 ਮੌਤਾਂ ਤੋਂ ਬਾਅਦ ਜਾਗਿਆ MCD, 13 IAS ਕੋਚਿੰਗ ਸੈਂਟਰਾਂ ਦੇ ਬੇਸਮੈਂਟ ਸੀਲ

Related Post