Jalandhar Encounter : ਜਲੰਧਰ ਪੁਲਿਸ ਤੇ ਗੈਂਗਸਟਰ ਵਿੱਕੀ ਗੌਂਡਰ ਦੇ ਗੁਰਗਿਆਂ 'ਚ ਮੁੱਠਭੇੜ, 3 ਗੈਂਗਸਟਰ ਗ੍ਰਿਫ਼ਤਾਰ

Jalandhar Encounter : ਏਸੀਪੀ ਪਰਮਜੀਤ ਸਿੰਘ ਨੇ ਦੱਸਿਆ ਸਪੈਸ਼ਲ ਸੈੱਲ ਦੀ ਟੀਮ ਮੁਲਜ਼ਮਾਂ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਆਈ ਸੀ। ਇਸ ਘਟਨਾ ਵਿੱਚ ਹਰਪ੍ਰੀਤ ਸਿੰਘ ਨਾਂ ਦਾ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਪੁਲਿਸ ਕਾਰਵਾਈ 'ਚ ਮੁਲਜ਼ਮ ਦੀ ਲੱਤ 'ਤੇ ਗੋਲੀ ਲੱਗੀ ਹੈ।

By  KRISHAN KUMAR SHARMA January 19th 2025 01:38 PM -- Updated: January 19th 2025 01:42 PM

ਜਲੰਧਰ 'ਚ ਪੁਲਿਸ ਤੇ ਗੈਂਗਸਟਰ ਵਿੱਕੀ ਗੌਂਡਰ ਦੇ ਕਾਰਕੁਨਾਂ ਵਿਚਾਲੇ ਪੁਲਿਸ ਮੁਕਾਬਲਾ ਹੋਣ ਦੀ ਖਬਰ ਹੈ। ਘਟਨਾ 'ਚ ਇਕ ਗੈਂਗਸਟਰ ਜ਼ਖਮੀ ਹੋ ਗਿਆ ਹੈ। ਨਾਲ ਹੀ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਪੁਲਿਸ ਮੁਕਾਬਲਾ ਅੱਜ ਸਵੇਰੇ ਕਰੀਬ 10.10 ਵਜੇ ਥਾਣਾ ਸਦਰ ਦੇ ਪਿੰਡ ਜਮਸ਼ੇਰ ਖੇੜਾ ਨੇੜੇ ਹੋਇਆ। ਸਪੈਸ਼ਲ ਸੈੱਲ ਦੀ ਟੀਮ ਮੁਲਜ਼ਮਾਂ ਨੂੰ ਹਥਿਆਰ ਬਰਾਮਦ ਕਰਨ ਲਈ ਲੈ ਗਈ ਸੀ। ਦੋਵਾਂ ਪਾਸਿਆਂ ਤੋਂ ਕੁੱਲ 8 ਗੋਲੀਆਂ ਚਲਾਈਆਂ ਗਈਆਂ।

ਜ਼ਖਮੀ ਗੈਂਗਸਟਰ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਜਮਸ਼ੇਰ ਖਾਸ ਵਜੋਂ ਹੋਈ ਹੈ। ਜਦਕਿ ਦੋ ਗੈਂਗਸਟਰਾਂ ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਕਥਿਤ ਦੋਸ਼ੀਆਂ ਕੋਲੋਂ 4 ਨਜਾਇਜ਼ ਹਥਿਆਰ ਅਤੇ 100 ਗ੍ਰਾਮ ਹੈਰੋਇਨ ਬਰਾਮਦ ਹੋਏ ਹਨ। ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਹੋਰ ਕਈ ਸੀਨੀਅਰ ਅਧਿਕਾਰੀ ਜਾਂਚ ਲਈ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਸਨ।

ਏਸੀਪੀ ਪਰਮਜੀਤ ਸਿੰਘ ਨੇ ਦੱਸਿਆ ਸਪੈਸ਼ਲ ਸੈੱਲ ਦੀ ਟੀਮ ਮੁਲਜ਼ਮਾਂ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਆਈ ਸੀ। ਇਸ ਘਟਨਾ ਵਿੱਚ ਹਰਪ੍ਰੀਤ ਸਿੰਘ ਨਾਂ ਦਾ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਪੁਲਿਸ ਕਾਰਵਾਈ 'ਚ ਮੁਲਜ਼ਮ ਦੀ ਲੱਤ 'ਤੇ ਗੋਲੀ ਲੱਗੀ ਹੈ। ਜਦਕਿ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਖਿਲਾਫ ਪਹਿਲਾਂ ਹੀ ਕਰੀਬ 15 ਐਫਆਈਆਰ ਦਰਜ ਹਨ।

ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਅੱਜ ਸਵੇਰੇ 10 ਵਜੇ ਸਾਡੀ ਦਸ ਵਿਅਕਤੀਆਂ ਦੀ ਟੀਮ ਛਾਪੇਮਾਰੀ ਲਈ ਪਹੁੰਚੀ ਸੀ। ਜਦੋਂ ਮੁਲਜ਼ਮ ਹਰਪ੍ਰੀਤ ਰਿਕਵਰੀ ਲਈ ਹਥਿਆਰ ਲੈ ਕੇ ਵਾਰਦਾਤ ਵਾਲੀ ਥਾਂ ’ਤੇ ਪਹੁੰਚਿਆ ਤਾਂ ਮੁਲਜ਼ਮਾਂ ਦੇ ਹਥਿਆਰ ਪਹਿਲਾਂ ਤੋਂ ਹੀ ਲੋਡ ਕੀਤੇ ਹੋਏ ਸਨ। ਹਰਪ੍ਰੀਤ ਨੇ ਹਥਿਆਰ ਚੁੱਕ ਕੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਉਪਰੰਤ ਪੁਲਿਸ ਦੀ ਜਵਾਈ ਕਾਰਵਾਈ ਕਾਰਵਾਈ 'ਚ ਗੈਂਗਸਟਰ ਹਰਪ੍ਰੀਤ ਨੂੰ ਗੋਲੀ ਲੱਗੀ ਅਤੇ ਵਾਰਦਾਤ ਵਾਲੀ ਥਾਂ ਤੋਂ ਦੋ ਨਜਾਇਜ਼ ਹਥਿਆਰ ਬਰਾਮਦ ਹੋਏ।

ਜਿਸ ਵਿੱਚ ਪੁਲਿਸ 'ਤੇ ਹਮਲੇ ਦੀ ਧਾਰਾ ਜੋੜੀ ਜਾਵੇਗੀ। ਇਸ ਦੇ ਨਾਲ ਹੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਉਕਤ ਹਥਿਆਰਾਂ ਨਾਲ ਆਪਣੇ ਵਿਰੋਧੀ ਗਰੋਹ ਦੇ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਇਸ ਤੋਂ ਇਲਾਵਾ ਕੁਝ ਵਾਰਦਾਤਾਂ ਨੂੰ ਅੰਜਾਮ ਵੀ ਦੇਣਾ ਪਿਆ। ਫਿਲਹਾਲ ਦੋਸ਼ੀਆਂ ਪਾਸੋਂ ਹੋਰ ਵਾਰਦਾਤਾਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।

Related Post