Jalandhar Corporation : ਜਲੰਧਰ ਦੇ ਲੋਕਾਂ ਦੀ ਜੇਬ ਤੇ ਹੋਰ ਪਵੇਗਾ ਟੈਕਸਾਂ ਦਾ ਬੋਝ! ਪਲੇਠੀ ਮੀਟਿੰਗ ਚ ਸੈਸ ਵਸੂਲਣ ਦੀ ਤਿਆਰੀ ਚ ਨਗਰ ਨਿਗਮ

Jalandhar News : ਜਾਣਕਾਰੀ ਅਨੁਸਾਰ ਨਿਗਮ ਵੱਲੋਂ ਤਿਆਰ ਕੀਤੇ ਏਜੰਡੇ ਵਿੱਚ ਜਲੰਧਰ ਦੇ ਲੋਕਾਂ ਨੂੰ ਹੁਣ ਸੀਮੈਂਟ ਦੀ ਬੋਰੀ ਖਰੀਦਣ, ਵਿਆਹ ਕਰਨ ਅਤੇ ਟੂ ਵੀਲਰ ਖਰੀਦਣ ਤੇ ਨਗਰ ਨਿਗਮ ਨੂੰ ਪੈਸਾ ਦੇਣਾ ਹੋਵੇਗਾ। ਭਾਵ ਨਗਰ ਨਿਗਮ ਸੈਸ ਵਸੂਲਨ ਦੀ ਤਿਆਰੀ ਵਿੱਚ ਹੈ।

By  KRISHAN KUMAR SHARMA March 18th 2025 11:26 AM -- Updated: March 18th 2025 11:31 AM
Jalandhar Corporation : ਜਲੰਧਰ ਦੇ ਲੋਕਾਂ ਦੀ ਜੇਬ ਤੇ ਹੋਰ ਪਵੇਗਾ ਟੈਕਸਾਂ ਦਾ ਬੋਝ! ਪਲੇਠੀ ਮੀਟਿੰਗ ਚ ਸੈਸ ਵਸੂਲਣ ਦੀ ਤਿਆਰੀ ਚ ਨਗਰ ਨਿਗਮ

Jalandhar Municipal Corporation Meeting : ਨਿਗਮ ਚੋਣਾਂ ਉਪਰੰਤ ਜਲੰਧਰ ਨਗਰ ਨਿਗਮ ਦੀ ਪਲੇਠੀ ਮੀਟਿੰਗ 20 ਮਾਰਚ ਨੂੰ ਹੋਣ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੇਅਰ ਦੀ ਅਗਵਾਈ ਵਾਲੀ ਇਸ ਮੀਟਿੰਗ ਵਿੱਚ ਲੋਕਾਂ ਦੀ ਜੇਬ 'ਤੇ ਨਵਾਂ ਟੈਕਸਾਂ (Tax) ਦਾ ਬੋਝ ਲੱਦੇ ਜਾਣ ਦੀ ਤਿਆਰੀ ਹੈ। ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਏਜੰਡੇ ਅਨੁਸਾਰ ਜਲੰਧਰ ਵਾਸੀਆਂ ਨੂੰ ਸੀਮੈਂਟ, ਵਿਆਹ ਅਤੇ ਵਾਹਨਾਂ 'ਤੇ ਸੈਸ ਦੇਣਾ ਪੈ ਸਕਦਾ ਹੈ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਪਹਿਲੀ ਵਾਰ ਜਲੰਧਰ 'ਚ 'ਆਪ' ਦਾ ਮੇਅਰ ਚੁਣਿਆ ਗਿਆ ਹੈ। ਨਿਗਮ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਵਿਨੀਤ ਧੀਰ ਜਲੰਧਰ ਨਗਰ ਨਿਗਮ (Jalandhar Nagar Nigam) ਦੇ 7ਵੇਂ ਮੇਅਰ ਬਣ ਗਏ ਸਨ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਵੱਜੋਂ ਬਲਬੀਰ ਬਿੱਟੂ ਅਤੇ ਡਿਪਟੀ ਮੇਅਰ ਵੱਜੋਂ ਮਲਕੀਤ ਸੁਭਾਣਾ ਨੂੰ ਚੁਣਿਆ ਗਿਆ ਸੀ।


ਜਾਣਕਾਰੀ ਅਨੁਸਾਰ ਨਿਗਮ ਵੱਲੋਂ ਤਿਆਰ ਕੀਤੇ ਏਜੰਡੇ ਵਿੱਚ ਜਲੰਧਰ ਦੇ ਲੋਕਾਂ ਨੂੰ ਹੁਣ ਸੀਮੈਂਟ ਦੀ ਬੋਰੀ ਖਰੀਦਣ, ਵਿਆਹ ਕਰਨ ਅਤੇ ਟੂ ਵੀਲਰ ਖਰੀਦਣ ਤੇ ਨਗਰ ਨਿਗਮ ਨੂੰ ਪੈਸਾ ਦੇਣਾ ਹੋਵੇਗਾ। ਭਾਵ ਨਗਰ ਨਿਗਮ ਸੈਸ ਵਸੂਲਨ ਦੀ ਤਿਆਰੀ ਵਿੱਚ ਹੈ।

ਕਿਹੜੀ ਚੀਜ਼ 'ਤੇ ਲੱਗ ਸਕਦਾ ਹੈ ਕਿੰਨਾ ਟੈਕਸ ? 

  • ਸੀਮੈਂਟ ਪ੍ਰਤੀ ਬੋਰੀ 1 ਰੁਪਏ
  • ਮੈਰਿਜ ਪੈਲੇਸ ਏਸੀ ਪ੍ਰਤੀ ਫੰਕਸ਼ਨ 1000 ਰੁਪਏ
  • ਮੈਰਿਜ ਪੈਲੇਸ ਨਾਨ-ਏਸੀ 500 ਰੁਪਏ
  • ਟੂ-ਵੀਲਰ ਪ੍ਰਤੀ ਵਹਿਕਲ 200 ਰੁਪਏ

ਵਿੱਤੀ ਸਾਲ 2025-26 ਲਈ 531.43 ਕਰੋੜ ਦੇ ਟੀਚੇ ਦਾ ਅਨੁਮਾਨ

ਨਗਰ ਨਿਗਮ ਨੇ ਮੌਜੂਦਾ ਵਿੱਤੀ ਸਾਲ ਸਾਲ 2025-26 ਲਈ 531.43 ਕਰੋੜ ਦੀ ਕਮਾਈ ਦਾ ਟੀਚਾ ਰੱਖੇ ਜਾਣ ਦਾ ਅਨੁਮਾਨ ਹੈ। ਨਿਗਮ ਵੱਲੋਂ ਇਸ ਵਾਰ ਬਜਟ 'ਚ 300.04 ਰੁਪਏ ਅਮਲੇ ਤੇ ਖਰਚਿਆਂ ਲਈ ਰੱਖੇ ਗਏ ਹਨ, ਜਦਕਿ 55.41 ਕਰੋੜ ਅਚਨਚੇਤ ਖਰਚ ਲਈ ਅਤੇ ਵਿਕਾਸ ਲਈ 174 ਕਰੋੜ ਖਰਚਣ ਦੀ ਤਿਆਰੀ ਹੈ। ਦੱਸ ਦਈਏ ਕਿ ਪਿਛਲੇ ਸਾਲ 2024-25 ਦੇ ਦੌਰਾਨ 263.93 ਕਰੋੜ ਅਮਲੇ ਤੇ ਖਰਚਿਆ ਲਈ ਰੱਖੇ ਗਏ ਸਨ, ਜਦਕਿ 50.82 ਕਰੋੜ ਅਚਨਚੇਤ ਅਤੇ ਹੋਰ ਖਰਚਿਆ ਲਈ ਅਤੇ 93.43 ਕਰੋੜ ਖਰਚੇ ਗਏ ਸਨ।

ਮੇਅਰ ਦਾ ਦਾਅਵਾ - ਲੋਕ ਹਿੱਤ 'ਚ ਨਿਗਮ ਬਜਟ

ਇਸ ਸਬੰਧੀ ਜਲੰਧਰ ਨਗਰ ਨਿਗਮ ਦੇ ਮੇਅਰ ਵਿਨੀਤ ਧੀਰ ਨੇ ਕਿਹਾ ਹੈ ਕਿ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਾਲ 2025 ਅਤੇ 2026 ਦਾ ਬਜਟ ਤਿਆਰ ਕੀਤਾ ਗਿਆ ਹੈ। ਇਹ ਬਜਟ ਸ਼ਹਿਰ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਤਾਂ ਜੋ ਹਰ ਖੇਤਰ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਤੋਂ ਹੱਲ ਕੀਤਾ ਜਾ ਸਕੇ। ਆਉਣ ਵਾਲੇ ਸਮੇਂ ਵਿੱਚ ਸਾਰੇ ਪੈਂਡਿੰਗ ਕੰਮਾਂ ਨੂੰ ਜਲਦੀ ਹੀ ਪਾਸ ਕਰ ਦਿੱਤਾ ਜਾਵੇਗਾ। ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀ ਨੂੰ ਦੂਰ ਕੀਤਾ ਜਾ ਸਕੇ।

Related Post