Jalandhar Municipal: ਜਲੰਧਰ ਨਿਗਮ ਚੋਣਾਂ ਲਈ ਭਾਜਪਾ ਨੇ ਸੂਚੀ ਜਾਰੀ, ਸਾਬਕਾ ਵਿਧਾਇਕ ਅੰਗੁਰਾਲ ਦੇ ਭਰਾ ਸਮੇਤ 79 ਉਮੀਦਵਾਰ ਐਲਾਨੇ
Jalandhar Municipal Corporation Election: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਗਿਆ ਹੈ।
Jalandhar Municipal Corporation Election: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਗਿਆ ਹੈ। ਕੱਲ੍ਹ ਭਾਵ ਮੰਗਲਵਾਰ 10 ਦਸੰਬਰ ਦੇਰ ਰਾਤ ਭਾਰਤੀ ਜਨਤਾ ਪਾਰਟੀ ਨੇ ਸ਼ਹਿਰ ਦੇ 6 ਵਾਰਡਾਂ ਨੂੰ ਛੱਡ ਕੇ ਬਾਕੀ ਸਾਰੇ ਵਾਰਡਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਕੁੱਲ 79 ਵਾਰਡਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਇਸ ਵਿੱਚ ਸਾਬਕਾ ਵਿਧਾਇਕ ਦੇ ਭਰਾ ਰਾਜਨ ਅੰਗੁਰਾਲ ਨੂੰ ਵੀ ਟਿਕਟ ਦਿੱਤੀ ਗਈ ਹੈ। ਨਾਲ ਹੀ ਵਾਰਡ ਨੰਬਰ 28, 34, 48, 53, 61 ਅਤੇ 65 ਦੇ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ।
ਜਾਣਕਾਰੀ ਅਨੁਸਾਰ ਜਲੰਧਰ ਨਗਰ ਨਿਗਮ ਅਧੀਨ ਕਰੀਬ 85 ਵਾਰਡ ਆਉਂਦੇ ਹਨ। 85 ਵਾਰਡਾਂ ਲਈ 12 ਥਾਵਾਂ 'ਤੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ। ਜਲੰਧਰ ਦੇ 85 ਵਾਰਡਾਂ ਲਈ ਨਗਰ ਨਿਗਮ ਚੋਣਾਂ ਹੋਣੀਆਂ ਹਨ। ਪਰ ਨਾਮਜ਼ਦਗੀ ਦੇ ਦੂਜੇ ਦਿਨ ਮੰਗਲਵਾਰ ਨੂੰ ਜ਼ਿਆਦਾਤਰ ਸਿਆਸੀ ਪਾਰਟੀਆਂ ਦੇ ਸੰਭਾਵੀ ਉਮੀਦਵਾਰ ਨਾਮਜ਼ਦਗੀ ਸਥਾਨ ਨੂੰ ਲੈ ਕੇ ਭੰਬਲਭੂਸੇ ਵਿਚ ਰਹੇ। ਹਾਲਾਂਕਿ ਪ੍ਰਸ਼ਾਸਨ ਨੇ ਨਾਮਜ਼ਦਗੀਆਂ ਲਈ ਸ਼ਹਿਰ ਦੀਆਂ 12 ਵੱਖ-ਵੱਖ ਥਾਵਾਂ 'ਤੇ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਅਤੇ ਸਥਾਨਾਂ ਦੀ ਸੂਚੀ ਤੈਅ ਕੀਤੀ ਹੈ।