Jalandhar Mayor : ਵਿਨੀਤ ਧੀਰ ਬਣੇ ਜਲੰਧਰ ਨਿਗਮ ਦੇ ਨਵੇਂ ਮੇਅਰ, ਜਾਣੋ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਕੌਣ
Vinit Dhir New Jalandhar Mayor : ਵਿਨੀਤ ਧੀਰ ਜਲੰਧਰ ਨਗਰ ਨਿਗਮ ਦੇ 7ਵੇਂ ਮੇਅਰ ਬਣ ਗਏ ਹਨ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਵੱਜੋਂ ਬਲਬੀਰ ਬਿੱਟੂ ਅਤੇ ਡਿਪਟੀ ਮੇਅਰ ਵੱਜੋਂ ਮਲਕੀਤ ਸੁਭਾਣਾ ਨੂੰ ਚੁਣ ਲਿਆ ਗਿਆ ਹੈ।
Jalandhar New Mayor : ਜਲੰਧਰ ਨਗਰ ਨਿਗਮ ਨੂੰ 20 ਦਿਨਾਂ ਬਾਅਦ ਸ਼ਨੀਵਾਰ ਨੂੰ ਨਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਨੀਤ ਧੀਰ ਜਲੰਧਰ ਨਗਰ ਨਿਗਮ ਦੇ 7ਵੇਂ ਮੇਅਰ ਬਣ ਗਏ ਹਨ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਵੱਜੋਂ ਬਲਬੀਰ ਬਿੱਟੂ ਅਤੇ ਡਿਪਟੀ ਮੇਅਰ ਵੱਜੋਂ ਮਲਕੀਤ ਸੁਭਾਣਾ ਨੂੰ ਚੁਣ ਲਿਆ ਗਿਆ ਹੈ।
ਦੱਸ ਦਈਏ ਕਿ ਨਗਰ ਨਿਗਮ ਦੇ ਕੁੱਲ 85 ਕੌਂਸਲਰ ਹਨ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਕੋਲ 45 ਕੌਂਸਲਰ ਹਨ। ਦੱਸਣਾ ਬਣਦਾ ਹੈ ਕਿ 21 ਦਸੰਬਰ 2024 ਨੂੰ ਨਗਰ ਨਿਗਮ ਚੋਣਾਂ 'ਚ ਆਮ ਆਦਮੀ ਪਾਰਟੀ ਦੇ 38 ਕੌਂਸਲਰਾਂ ਨੇ ਜਿੱਤ ਹਾਸਲ ਕੀਤੀ ਸੀ, ਜਿਸ ਉਪਰੰਤ ਕਾਂਗਰਸ, ਭਾਜਪਾ ਛੱਡ ਕੇ ਗਏ ਅਤੇ ਆਜ਼ਾਦ, ਕੌਂਸਲਰਾਂ ਨੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਨ ਅਤੇ ਅੰਕੜਾ 45 ਹੋ ਗਿਆ, ਜੋ ਕਿ ਬਹੁਮਤ ਤੋਂ 2 ਉਪਰ ਹੈ।
ਇਸਤੋਂ ਪਹਿਲਾਂ ਸ਼ਨੀਵਾਰ ਮੇਅਰ ਦੀ ਚੋਣ ਲਈ ਸ਼ਹਿਰ ਦੇ ਰੈਡ ਕਰਾਸ ਭਵਨ ਵਿੱਚ ਮੀਟਿੰਗ ਕੀਤੀ ਗਈ, ਜਿਸ ਦੌਰਾਨ ਸਰਬਸੰਮਤੀ ਨਾਲ ਆਮ ਆਦਮੀ ਪਾਰਟੀ ਦਾ ਮੇਅਰ ਚੁਣ ਲਿਆ ਗਿਆ।