Jalandhar Grenade blast Update : ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਹੋਏ ਗ੍ਰਨੇਡ ਹਮਲੇ ਦੇ ਮੁੱਖ ਮੁਲਜ਼ਮ ਨੂੰ ਜਲੰਧਰ ਲੈ ਕੇ ਪਹੁੰਚੀ ਪੁਲਿਸ ,ਅੱਜ ਕੋਰਟ ਚ ਕੀਤਾ ਜਾਵੇਗਾ ਪੇਸ਼

Jalandhar Grenade blast Update : ਜਲੰਧਰ ਵਿਖੇ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਬੀਤੇ ਦਿਨੀਂ ਕੇਂਦਰੀ ਏਜੰਸੀਆਂ ਅਤੇ ਜਲੰਧਰ ਪੁਲਿਸ ਨੇ ਮਿਲ ਕੇ ਮੁੱਖ ਮੁਲਜ਼ਮ ਸਾਈਦੁਲ ਅਮੀਨ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ

By  Shanker Badra April 13th 2025 10:02 AM
Jalandhar Grenade blast Update : ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਹੋਏ ਗ੍ਰਨੇਡ ਹਮਲੇ ਦੇ ਮੁੱਖ ਮੁਲਜ਼ਮ ਨੂੰ ਜਲੰਧਰ ਲੈ ਕੇ ਪਹੁੰਚੀ ਪੁਲਿਸ ,ਅੱਜ ਕੋਰਟ ਚ ਕੀਤਾ ਜਾਵੇਗਾ ਪੇਸ਼

Jalandhar Grenade blast Update : ਜਲੰਧਰ ਵਿਖੇ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਬੀਤੇ ਦਿਨੀਂ ਕੇਂਦਰੀ ਏਜੰਸੀਆਂ ਅਤੇ ਜਲੰਧਰ ਪੁਲਿਸ ਨੇ ਮਿਲ ਕੇ ਮੁੱਖ ਮੁਲਜ਼ਮ ਸਾਈਦੁਲ ਅਮੀਨ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਹੁਣ ਕਮਿਸ਼ਨਰੇਟ ਪੁਲਿਸ ਮੁੱਖ ਮੁਲਜਮ ਸਾਈਦੁਲ ਅਮੀਨ ਨੂੰ ਜਲੰਧਰ ਲੈ ਕੇ ਪਹੁੰਚੀ ਹੈ। ਜਿਸਨੂੰ ਪੁਲਿਸ ਅੱਜ ਜਲੰਧਰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਸਕਦੀ ਹੈ। 

ਜਾਣਕਾਰੀ ਅਨੁਸਾਰ ਸਾਈਦੁਲ ਅਮੀਨ , ਜੀਸ਼ਾਨ ਅਖਤਰ ਦੇ ਸੰਪਰਕ ਦੇ ਵਿੱਚ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ 50 ਹਜ਼ਾਰ ਐਡਵਾਂਸ ਦਿੱਤੇ ਗਏ ਸਨ। ਜਲੰਧਰ ਵਿਖੇ ਵਾਰਦਾਤ ਤੋਂ ਬਾਅਦ ਬਦਲੇ ਗਏ ਕੱਪੜੇ ਵੀ ਹੋਏ ਪੁਲਿਸ ਨੂੰ ਬਰਾਮਦ ਹੋਏ ਹਨ। ਦੱਸ ਦੇਈਏ ਕਿ ਦੋ ਮੁਲਜ਼ਮ ਪੁਲਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। 

ਕੇਂਦਰੀ ਏਜੰਸੀਆਂ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਦੋਸ਼ੀ ਮੁੱਖ ਮਾਮਲੇ ਦੀ ਮੁੱਖ ਕੜੀ ਹੈ, ਜਿਸਦੇ ਅੱਤਵਾਦੀਆਂ ਨਾਲ ਸਬੰਧ ਪਾਏ ਗਏ ਹਨ। ਕੇਂਦਰੀ ਏਜੰਸੀ ਨੇ ਕੁਝ ਡਿਜੀਟਲ ਡਿਵਾਈਸਾਂ ਵੀ ਜ਼ਬਤ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਜ਼ੀਸ਼ਾਨ ਅਖਤਰ ਦਾ ਇੱਕ ਕਥਿਤ ਆਡੀਓ ਵਾਇਰਲ ਹੋ ਰਿਹਾ ਹੈ ,ਜਿਸ ਵਿੱਚ ਇੱਕ ਵਿਅਕਤੀ ਉਕਤ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਬੋਲ ਰਿਹਾ ਹੈ। ਉਕਤ ਵਿਅਕਤੀ ਆਪਣਾ ਨਾਮ ਜ਼ੀਸ਼ਾਨ ਅਖਤਰ ਦੱਸਦਾ ਹੈ। 

Related Post