Jalandhar By poll Result : ਜਲੰਧਰ ਪੱਛਮੀ ਸੀਟ 'ਤੇ 'ਆਪ' ਦੀ ਇਕਤਰਫਾ ਜਿੱਤ, ਜਸ਼ਨ ਦਾ ਮਾਹੌਲ
ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਆਪ ਦੀ ਇਕਤਰਫਾ ਜਿੱਤ ਹੋਈ ਹੈ। ਆਪ ਉਮੀਦਵਾਰ ਮੋਹਿੰਦਰ ਭਗਤ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ।
Jul 13, 2024 01:11 PM
ਮੈਂ ਜਲੰਧਰ ਪੱਛਮੀ ਦੇ ਲੋਕਾਂ ਦਾ ਧੰਨਵਾਦੀ ਹਾਂ: ਮੋਹਿੰਦਰ ਭਗਤ
ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ 'ਆਪ' ਨੇ ਜਿੱਤ ਹਾਸਲ ਕੀਤੀ ਹੈ। 'ਆਪ' ਉਮੀਦਵਾਰ ਮਹਿੰਦਰ ਭਗਤ 37,325 ਵੋਟਾਂ ਨਾਲ ਜੇਤੂ ਰਹੇ ਹਨ। ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਸਥਾਨ 'ਤੇ ਰਹੀ।
ਜਿੱਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ‘ਆਪ’ ਉਮੀਦਵਾਰ ਮੋਹਿੰਦਰ ਭਗਤ ਨੇ ਕਿਹਾ ਕਿ ਮੈਂ ਜਲੰਧਰ ਪੱਛਮੀ ਦੇ ਲੋਕਾਂ ਦਾ ਧੰਨਵਾਦੀ ਹਾਂ, ਜਿਹਨਾਂ ਨੇ ਮੇਰੇ 'ਤੇ ਭਰੋਸਾ ਕੀਤਾ। ਮੈਂ ਆਪਣੇ ਵਾਅਦੇ ਪੂਰੇ ਕਰਾਂਗਾ।
Jul 13, 2024 11:19 AM
ਜਲੰਧਰ ਪੱਛਮੀ ਸੀਟ 'ਤੇ 'ਆਪ' ਦੀ ਇਕਤਰਫਾ ਜਿੱਤ
ਜਲੰਧਰ ਜ਼ਿਮਨੀ ਚੋਣ ਵਿੱਚ 'ਆਪ' ਉਮੀਦਵਾਰ ਮੋਹਿੰਦਰ ਭਗਤ 37325 ਵੋਟਾਂ ਨਾਲ ਜਿੱਤ ਗਏ ਹਨ।
Jul 13, 2024 11:16 AM
ਜਲੰਧਰ ਪੱਛਮੀ ਸੀਟ 'ਤੇ 'ਆਪ' ਦੀ ਇਕਤਰਫਾ ਜਿੱਤ, ਰਸਮੀ ਐਲਾਨ ਬਾਕੀ
ਗੇੜ -13
ਮੋਹਿੰਦਰ ਭਗਤ (ਆਪ)-55246
ਸੁਰਿੰਦਰ ਕੌਰ (ਕਾਂਗਰਸ)-16757
ਸ਼ੀਤਲ ਅੰਗੂਰਾਲ (ਬੀਜੇਪੀ)-17921
ਸੁਰਜੀਤ ਕੌਰ (ਅਕਾਲੀ ਦਲ)-1242
ਬਿੰਦਰ ਕੁਮਾਰ ਲਾਖਾ (ਬਸਪਾ)-734
Jul 13, 2024 11:03 AM
ਆਪ ਉਮੀਦਵਾਰ 35,004 ਵੋਟਾਂ ਨਾਲ ਅੱਗੇ
ਗੇੜ -12
ਮੋਹਿੰਦਰ ਭਗਤ AAP-50732
ਸੁਰਿੰਦਰ ਕੌਰ ਕਾਂਗਰਸ-15728
ਸ਼ੀਤਲ ਅੰਗੂਰਾਲ ਬੀਜੇਪੀ-16614
Jul 13, 2024 10:58 AM
ਨਤੀਜਿਆਂ ਤੋਂ ਪਹਿਲਾਂ 'ਆਪ' ਵਰਕਰਾਂ ਦਾ ਜਸ਼ਨ
Jul 13, 2024 10:52 AM
ਜਲੰਧਰ ਉਪ ਚੋਣ: ਵੋਟਾਂ ਦੀ ਗਿਣਤੀ ਜਾਰੀ, 'ਆਪ' ਉਮੀਦਵਾਰ ਅੱਗੇ, ਨਤੀਜਿਆਂ ਤੋਂ ਪਹਿਲਾਂ 'ਆਪ' ਵਰਕਰਾਂ ਦਾ ਜਸ਼ਨ
ਗੇੜ -11
ਮੋਹਿੰਦਰ ਭਗਤ ਆਪ-46064
ਸੁਰਿੰਦਰ ਕੌਰ ਕਾਂਗਰਸ-14668
ਸ਼ੀਤਲ ਅੰਗੂਰਾਲ ਬੀਜੇਪੀ-15393
Jul 13, 2024 10:46 AM
ਜਲੰਧਰ ਜ਼ਿਮਨੀ ਚੋਣ ਵਿੱਚ ਚੱਲ ਗਿਆ ਝਾੜੂ
ਗੇੜ -10
ਮੋਹਿੰਦਰ ਭਗਤ ਆਪ-42007
ਸੁਰਿੰਦਰ ਕੌਰ ਕਾਂਗਰਸ-13727
ਸ਼ੀਤਲ ਅੰਗੂਰਾਲ ਬੀਜੇਪੀ-14403
Jul 13, 2024 10:44 AM
ਆਪ ਉਮੀਦਵਾਰ ਮੋਹਿੰਦਰ ਭਗਤ ਜਿੱਤ ਦੇ ਨੇੜੇ
ਗੇੜ -9
ਮੋਹਿੰਦਰ ਭਗਤ ਆਪ-38568
ਸੁਰਿੰਦਰ ਕੌਰ ਕਾਂਗਰਸ-12581
ਸ਼ੀਤਲ ਅੰਗੂਰਾਲ ਬੀਜੇਪੀ-12566
Jul 13, 2024 10:36 AM
ਸੁਣੋ, ਨਤੀਜਿਆਂ ਤੋਂ ਪਹਿਲਾ ਨੀਟੂ ਸ਼ਰਟਾਂ ਵਾਲੇ ਦਾ ਬਿਆਨ
Jul 13, 2024 10:36 AM
ਮੋਹਿੰਦਰ ਭਗਤ ਦੇ ਘਰ ਜਸ਼ਨ ਦਾ ਮਾਹੌਲ
Jul 13, 2024 10:26 AM
ਆਪ ਉਮੀਦਵਾਰ ਮੋਹਿੰਦਰ ਭਗਤ ਦੀ ਲੀਡ ਬਰਕਰਾਰ
ਗੇੜ -8
ਮੋਹਿੰਦਰ ਭਗਤ ਆਪ-34709
ਸੁਰਿੰਦਰ ਕੌਰ ਕਾਂਗਰਸ-11469
ਸ਼ੀਤਲ ਅੰਗੂਰਾਲ ਬੀਜੇਪੀ-10355
Jul 13, 2024 10:25 AM
ਆਪ ਉਮੀਦਵਾਰ ਅੱਗੇ
ਗੇੜ -7
ਮੋਹਿੰਦਰ ਭਗਤ ਆਪ-30999
ਸੁਰਿੰਦਰ ਕੌਰ ਕਾਂਗਰਸ-10221
ਸ਼ੀਤਲ ਅੰਗੂਰਾਲ ਬੀਜੇਪੀ-8860
Jul 13, 2024 10:04 AM
ਛੇਵੇਂ ਗੇੜ ਵਿੱਚ ਆਪ ਉਮੀਦਵਾਰ ਮੋਹਿੰਦਰ ਭਗਤ 17,964 ਵੋਟਾਂ ਨਾਲ ਅੱਗੇ
ਗੇੜ-6
ਮੋਹਿੰਦਰ ਭਗਤ (ਆਪ)-27168
ਸੁਰਿੰਦਰ ਕੌਰ (ਕਾਂਗਰਸ)-9204
ਸ਼ੀਤਲ ਅੰਗੂਰਾਲ (ਬੀਜੇਪੀ)-6557
Jul 13, 2024 09:50 AM
'ਆਪ' ਉਮੀਦਵਾਰ ਅੱਗੇ, ਕਾਂਗਰਸ ਦੂਜੇ ਨੰਬਰ ’ਤੇ ਅਤੇ ਭਾਜਪਾ ਤੀਜੇ ਨੰਬਰ 'ਤੇ
ਗੇੜ -5
ਮੋਹਿੰਦਰ ਭਗਤ (ਆਪ)-23189
ਸੁਰਿੰਦਰ ਕੌਰ (ਕਾਂਗਰਸ)-8001
ਸ਼ੀਤਲ ਅੰਗੂਰਾਲ (ਬੀਜੇਪੀ)-4395
Jul 13, 2024 09:36 AM
ਚੌਥੇ ਗੇੜ ਵਿੱਚ ਵੀ ਆਪ ਉਮੀਦਵਾਰ ਮੋਹਿੰਦਰ ਭਗਤ ਦੀ ਲੀਡ ਬਰਕਰਾਰ
ਗੇੜ -4
ਮੋਹਿੰਦਰ ਭਗਤ (ਆਪ)-18469
ਸੁਰਿੰਦਰ ਕੌਰ (ਕਾਂਗਰਸ)-6871
ਸ਼ੀਤਲ ਅੰਗੂਰਾਲ (ਭਾਜਪਾ)-3638
Jul 13, 2024 09:27 AM
Jalandhar West-Bye Election Results Live Update : ਆਪ, ਕਾਂਗਰਸ ਤੇ BJP ਵਿਚਾਲੇ ਮੁੱਖ ਮੁਕਾਬਲਾ
Jul 13, 2024 09:14 AM
ਆਪ ਦੀ ਝੰਡੀ ਬਰਕਰਾਰ, ਤੀਜੇ ਗੇੜ ਵਿੱਚ ਵੀ ਉਮੀਦਵਾਰ ਮੋਹਿੰਦਰ ਭਗਤ ਅੱਗੇ
ਗੇੜ-3
ਮਹਿੰਦਰ ਭਗਤ ਆਪ-13847
ਸੁਰਿੰਦਰ ਕੌਰ ਕਾਂਗਰਸ-4938
ਸ਼ੀਤਲ ਅੰਗੂਰਾਲ ਬੀਜੇਪੀ-2782
Jul 13, 2024 09:03 AM
ਦੂਜੇ ਗੇੜ ਵਿੱਚ ਆਪ ਉਮੀਦਵਾਰ ਅੱਗੇ
ਗੇੜ -2
ਮਹਿੰਦਰ ਭਗਤ (ਆਪ)-9497
ਸੁਰਿੰਦਰ ਕੌਰ (ਕਾਂਗਰਸ-)3161
ਸ਼ੀਤਲ ਅੰਗੂਰਾਲ (ਬੀਜੇਪੀ)-1854
Jul 13, 2024 08:52 AM
ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ਪਹਿਲੇ ਗੇੜ ਦੀ ਗਿਣਤੀ ਹੋਈ ਪੂਰੀ
ਜਲੰਧਰ ਪੱਛਮੀ ਜ਼ਿਮਨੀ ਚੋਣ
ਰਾਉਂਡ -1
ਮਹਿੰਦਰ ਭਗਤ (ਆਪ)-3971
ਸੁਰਿੰਦਰ ਕੌਰ (ਕਾਂਗਰਸ)-1722
ਸ਼ੀਤਲ ਅੰਗੂਰਾਲ (ਬੀਜੇਪੀ)-1073
Jul 13, 2024 08:33 AM
‘ਕਾਊਂਟਿੰਗ ਸੈਂਟਰ ਵਿੱਚ ਬਿਨਾਂ ਪਛਾਣ ਪੱਤਰ ਦੇ ਦਾਖਲਾ ਨਹੀਂ’
ਕਾਨੂੰਨ ਵਿਵਸਥਾ ਨੂੰ ਲੈ ਕੇ ਸੰਯੁਕਤ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਕਿਹਾ ਕਿ ਪੁਲਿਸ ਅਤੇ ਫੌਜ ਪੂਰੀ ਤਰ੍ਹਾਂ ਸੁਰੱਖਿਆ ਲਈ ਤਾਇਨਾਤ ਹੈ ਅਤੇ ਹਰ ਗਤੀਵਿਧੀ 'ਤੇ ਨਜ਼ਰ ਰੱਖ ਰਹੀ ਹੈ। ਬਿਨਾਂ ਪਛਾਣ ਪੱਤਰ ਦੇ ਕਿਸੇ ਨੂੰ ਵੀ ਗਿਣਤੀ ਕੇਂਦਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ।
Jul 13, 2024 08:17 AM
ਜਲੰਧਰ ਜ਼ਿਮਨੀ ਚੋਣ: ਵੋਟਾਂ ਦੀ ਗਿਣਤੀ ਸ਼ੁਰੂ, 9 ਵਜੇ ਆਵੇਗਾ ਪਹਿਲਾ ਰੁਝਾਨ
Jalandhar Bypoll Vote Counting Update: ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ ਹੋਵੇਗੀ। ਦੱਸ ਦਈਏ ਕਿ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋਵੇਗੀ ਤੇ ਪਹਿਲਾ ਰੁਝਾਨ ਸਵੇਰੇ 9 ਵਜੇ ਆਵੇਗਾ ਅਤੇ ਦੁਪਹਿਰ 2 ਵਜੇ ਤੱਕ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਉਕਤ ਸੀਟ 'ਤੇ ਕਿਸ ਦੀ ਜਿੱਤ ਹੋਈ ਹੈ। ਇਸ ਵਾਰ ਲੋਕ ਸਭਾ ਚੋਣਾਂ ਦੇ ਮੁਕਾਬਲੇ ਕਰੀਬ 9 ਫੀਸਦੀ ਵੋਟਿੰਗ ਘੱਟ ਹੋਈ ਹੈ। ਅਜਿਹੇ 'ਚ ਸਾਰੇ ਨੇਤਾਵਾਂ ਦੀ ਵੋਟ ਫੀਸਦੀ ਡਿੱਗਣ ਦੀ ਸੰਭਾਵਨਾ ਹੈ।
ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ
ਜਾਣਕਾਰੀ ਅਨੁਸਾਰ ਇਸ ਵਾਰ ਵੋਟਾਂ ਦੀ ਗਿਣਤੀ ਖਾਲਸਾ ਕਾਲਜ (ਮਹਿਲਾ), ਜਲੰਧਰ ਵਿਖੇ ਹੋਵੇਗੀ। ਇਸ ਦੌਰਾਨ ਚੋਣ ਅਧਿਕਾਰੀਆਂ, ਕੇਂਦਰੀ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਿਸ ਵੱਲੋਂ ਸਖ਼ਤ ਚੌਕਸੀ ਰੱਖੀ ਜਾਵੇਗੀ। ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਦੱਸ ਦੇਈਏ ਕਿ ਉਕਤ ਸੀਟ 'ਤੇ ਤਿਕੋਣਾ ਮੁਕਾਬਲਾ ਹੈ, ਸਾਰੇ ਉਮੀਦਵਾਰ ਆਪੋ-ਆਪਣੇ ਪੱਖ ਨੂੰ ਦੇਖਦੇ ਹੋਏ ਮਜ਼ਬੂਤ ਹਨ। ਅਜਿਹੇ 'ਚ ਇਸ ਸੀਟ 'ਤੇ ਮੁਕਾਬਲਾ ਕਾਫੀ ਦਿਲਚਸਪ ਬਣਿਆ ਹੋਇਆ ਹੈ।
ਸਿਰਫ਼ 54.90 ਫੀਸਦ ਵੋਟਿੰਗ ਹੋਈ
10 ਜੁਲਾਈ ਨੂੰ ਹੋਈ ਵੋਟਿੰਗ ਵਿੱਚ ਸਿਰਫ਼ 54.90 ਫ਼ੀਸਦੀ ਵੋਟਾਂ ਹੀ ਪਈਆਂ ਸਨ, ਇਹ ਵੋਟ ਫ਼ੀਸਦੀ ਲੋਕ ਸਭਾ ਚੋਣਾਂ ਨਾਲੋਂ ਕਰੀਬ 9 ਫ਼ੀਸਦੀ ਘੱਟ ਹੈ। ਇਸ ਸੀਟ 'ਤੇ ਤਿਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਹੈ। ਜਿਸ ਵਿੱਚ ਸਾਬਕਾ ਭਾਜਪਾ ਵਿਧਾਇਕ ਸ਼ੀਤਲ ਅੰਗੁਰਾਲ, ‘ਆਪ’ ਵੱਲੋਂ ਭਾਜਪਾ ਦੇ ਸਾਬਕਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਚੋਣ ਲੜ ਰਹੇ ਹਨ। ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ। 2012 'ਚ ਭਾਜਪਾ, 2017 'ਚ ਕਾਂਗਰਸ ਅਤੇ 2022 'ਚ 'ਆਪ' ਨੇ ਸੀਟ ਜਿੱਤੀ ਸੀ।
ਇਹ ਵੀ ਪੜ੍ਹੋ: Shambhu Border : ਸੁਪਰੀਮ ਕੋਰਟ ਨੇ ਵੀ ਹਰਿਆਣਾ ਸਰਕਾਰ ਨੂੰ ਲਾਈ ਫਟਕਾਰ, ਹੁਣ ਖੁੱਲ੍ਹੇਗਾ ਸ਼ੰਭੂ ਬਾਰਡਰ !