Diljit Dosanjh Apologizes To Fans : ਦਿਲਜੀਤ ਦੋਸਾਂਝ ਦੇ ਕੰਸਰਟ ਦੇ ਨਾਂ 'ਤੇ ਹੋਈ ਫੈਨਜ਼ ਨਾਲ ਲੁੱਟ; ਗਾਇਕ ਨੇ ਮੰਗੀ ਮੁਆਫੀ, ਆਖੀ ਇਹ ਗੱਲ

ਦੱਸ ਦਈਏ ਕਿ ਫੈਨਜ਼ ਦਿਲਜੀਤ ਦਾ ਕੰਸਰਟ ਦੇਖਣ ਲਈ ਦੀਵਾਨੇ ਹੋ ਰਹੇ ਹਨ। ਜਿਵੇਂ ਹੀ ਗਾਇਕ ਦੇ ਕੰਸਰਟ ਦਾ ਐਲਾਨ ਹੋਇਆ, ਇਸ ਦੀਆਂ ਟਿਕਟਾਂ ਕੁਝ ਸਕਿੰਟਾਂ ’ਚ ਹੀ ਵਿਕ ਗਈਆਂ।

By  Aarti November 4th 2024 09:39 AM

Diljit Dosanjh Apologizes To Fans :  ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅੰਤਰਰਾਸ਼ਟਰੀ ਸਟਾਰ ਬਣ ਗਏ ਹਨ। ਦੇਸ਼-ਵਿਦੇਸ਼ ਦੇ ਲੋਕ ਦਿਲਜੀਤ ਦੀ ਇਕ ਝਲਕ ਪਾਉਣ ਲਈ ਬੇਤਾਬ ਹਨ। ਕੈਨੇਡਾ ਅਤੇ ਲੰਦਨ 'ਚ ਜ਼ਬਰਦਸਤ ਕੰਸਰਟ ਕਰਨ ਤੋਂ ਬਾਅਦ ਦਿਲਜੀਤ ਹੁਣ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਪਰਫਾਰਮ ਕਰ ਰਹੇ ਹਨ। ਦਿੱਲੀ 'ਚ ਦਮਦਾਰ ਸ਼ੋਅ ਕਰਨ ਤੋਂ ਬਾਅਦ 3 ਨਵੰਬਰ ਦੀ ਸ਼ਾਮ ਨੂੰ ਦਿਲਜੀਤ ਦੋਸਾਂਝ ਨੇ ਰਾਜਸਥਾਨ ਦੇ ਜੈਪੁਰ 'ਚ ਧੂਮ ਮਚਾ ਦਿੱਤੀ।

ਦੱਸ ਦਈਏ ਕਿ ਫੈਨਜ਼ ਦਿਲਜੀਤ ਦਾ ਕੰਸਰਟ ਦੇਖਣ ਲਈ ਦੀਵਾਨੇ ਹੋ ਰਹੇ ਹਨ। ਜਿਵੇਂ ਹੀ ਗਾਇਕ ਦੇ ਕੰਸਰਟ ਦਾ ਐਲਾਨ ਹੋਇਆ, ਇਸ ਦੀਆਂ ਟਿਕਟਾਂ ਕੁਝ ਸਕਿੰਟਾਂ ’ਚ ਹੀ ਵਿਕ ਗਈਆਂ। ਇਸ ਦੌਰਾਨ ਕਈ ਪ੍ਰਸ਼ੰਸਕਾਂ ਨਾਲ ਘਪਲਾ ਵੀ ਹੋਇਆ। ਹੁਣ ਇਸ ਸਬੰਧੀ ਦਿਲਜੀਤ ਦੋਸਾਂਝ ਨੇ ਆਪਣੇ ਇੱਕ ਪ੍ਰਸ਼ੰਸਕ ਤੋਂ ਮੁਆਫੀ ਮੰਗ ਲਈ ਹੈ। 

ਜੀ ਹਾਂ ਜੈਪੁਰ 'ਚ ਕੰਸਰਟ ਦੌਰਾਨ ਦਿਲਜੀਤ ਨੇ ਕਿਹਾ, 'ਮੈਂ ਉਸ ਤੋਂ ਮੁਆਫੀ ਮੰਗਦਾ ਹਾਂ ਜਿਸ ਨਾਲ ਟਿਕਟਾਂ ਨੂੰ ਲੈ ਕੇ ਧੋਖਾ ਹੋਇਆ ਹੈ। ਅਸੀਂ ਅਜਿਹਾ ਨਹੀਂ ਕੀਤਾ ਹੈ। ਏਜੰਸੀਆਂ ਜਾਂਚ ਕਰ ਰਹੀਆਂ ਹਨ। ਤੁਸੀਂ ਲੋਕਾਂ ਨੂੰ ਵੀ ਇਨ੍ਹਾਂ ਲੋਕਾਂ (ਘਪਲੇ ਕਰਨ ਵਾਲਿਆਂ) ਤੋਂ ਦੂਰ ਰਹਿਣਾ ਚਾਹੀਦਾ ਹੈ। ਸਾਡੀਆਂ ਟਿਕਟਾਂ ਇੰਨੀ ਜਲਦੀ ਖਤਮ ਹੋ ਗਈਆਂ। ਸਾਨੂੰ ਵੀ ਪਤਾ ਨਹੀਂ ਚੱਲਿਆ। 

ਕਾਬਿਲੇਗੌਰ ਹੈ ਕਿ ਦਿਲਜੀਤ ਦੋਸਾਂਝ ਦਾ 26 ਅਕਤੂਬਰ ਨੂੰ ਦਿੱਲੀ 'ਚ ਵੀ ਕੰਸਰਟ ਹੋਇਆ ਸੀ। ਇਸ ਸੰਗੀਤ ਸਮਾਰੋਹ ਦੀਆਂ ਟਿਕਟਾਂ ਲਾਈਵ ਹੁੰਦੇ ਹੀ ਵਿਕ ਗਈਆਂ। ਸਾਰੀਆਂ ਟਿਕਟਾਂ ਵਿਕਣ ਤੋਂ ਬਾਅਦ ਵੀ, ਪ੍ਰਸ਼ੰਸਕ ਅਜੇ ਵੀ ਸਮਾਰੋਹ ਲਈ ਟਿਕਟਾਂ ਬੁੱਕ ਕਰਨ ਦਾ ਤਰੀਕਾ ਲੱਭ ਰਹੇ ਸੀ। ਅਜਿਹੇ 'ਚ ਕਈ ਖਬਰਾਂ ਆਈਆਂ ਸਨ ਕਿ ਲੋਕ ਦਿਲਜੀਤ ਦੇ ਕੰਸਰਟ ਦੀਆਂ ਟਿਕਟਾਂ ਬਲੈਕ 'ਚ ਵੇਚ ਰਹੇ ਹਨ। ਇਸ ਤੋਂ ਇਲਾਵਾ ਕਈ ਲੋਕਾਂ ਨਾਲ ਆਨਲਾਈਨ ਧੋਖਾਧੜੀ ਵੀ ਹੋਈ। 

ਇਹ ਵੀ ਪੜ੍ਹੋ : Punjab School Timing Change : ਅੱਜ ਤੋਂ ਬਦਲਿਆ ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ, ਜਾਣੋ ਸਕੂਲਾਂ ਦੇ ਖੁੱਲ੍ਹਣਗੇ ਤੇ ਬੰਦ ਹੋਣ ਦਾ ਸਮਾਂ ?

Related Post