40 ਕਰੋੜ ਘਪਲੇ ਦੇ ਮੁਲਜ਼ਮ ‘ਆਪ’ ਵਿਧਾਇਕ Jaswant Singh Gajjan Majra ਨੂੰ VVIP ਟ੍ਰੀਟਮੈਂਟ ਦੇਣ ਦੇ ਆਰੋਪ, ਡਾਕਟਰਾਂ ਨੇ ਕੀਤਾ ਇਨਕਾਰ

AAP MLA Getting VVIP Treatment : ਮਾਨ ਸਰਕਾਰ ਆਪਣੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਲੈ ਕੇ ਸੁਰਖੀਆਂ 'ਚ ਹੈ, ਜਿਸ ਨੂੰ ਇਲਾਜ ਦੌਰਾਨ ਵੀਆਈਪੀ ਟਰੀਟਮੈਂਟ ਦੇਣ ਦੇ ਆਰੋਪ ਲੱਗੇ ਹਨ। ਇਹ ਆਰੋਪ ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਵੱਲੋਂ ਟਵਿਟਰ ਐਕਸ ਰਾਹੀਂ ਦਿੱਤੀ ਜਾਣਕਾਰੀ ਲਗਾ ਰਹੀ ਹੈ।

By  Aarti June 12th 2024 02:48 PM -- Updated: June 12th 2024 06:30 PM

AAP MLA Getting VVIP Treatment: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਇੱਕ ਵਾਰ ਮੁੜ ਵਿਵਾਦਾਂ 'ਚ ਘਿਰਦੀ ਵਿਖਾਈ ਦੇ ਰਹੀ ਹੈ। ਇਸ ਵਾਰ ਮਾਨ ਸਰਕਾਰ ਆਪਣੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਲੈ ਕੇ ਸੁਰਖੀਆਂ 'ਚ ਹੈ, ਜਿਸ ਨੂੰ ਇਲਾਜ ਦੌਰਾਨ ਵੀਆਈਪੀ ਟਰੀਟਮੈਂਟ ਦੇਣ ਦੇ ਆਰੋਪ ਲੱਗੇ ਹਨ। ਇਹ ਆਰੋਪ ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਵੱਲੋਂ ਟਵਿਟਰ ਐਕਸ ਰਾਹੀਂ ਦਿੱਤੀ ਜਾਣਕਾਰੀ ਲਗਾ ਰਹੀ ਹੈ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ’ਤੇ ਪਹਿਲਾਂ ਹੀ 40 ਕਰੋੜ ਰੁਪਏ ਦੇ ਲਗਭਗ ਦਾ ਘਪਲਾ ਕਰਨ ਦਾ ਇਲਜ਼ਾਮ ਲੱਗਿਆ ਹੋਇਆ ਹੈ ਅਤੇ ਹੁਣ ਇਨ੍ਹਾਂ ਆਰੋਪਾਂ ਨਾਲ ਮੁਸ਼ਕਲਾਂ ਹੋਰ ਵਧਦੀਆਂ ਵਿਖਾਈ ਦੇ ਰਹੀਆਂ ਹਨ। 

ਮਾਨਿਕ ਗੋਇਲ ਨੇ ਵਿਧਾਇਕ ਗੱਜਣਮਾਜਰਾ ਬਾਰੇ ਦੇ ਸਬੰਧ 'ਚ ਲਿਖਿਆ, ''ਹਾਲਾਂਕਿ, ਉਹ ਜੇਲ੍ਹ ਵਿੱਚ ਨਹੀਂ ਰਹਿ ਰਿਹਾ ਹੈ; ਉਹ ਪਿਛਲੇ 31 ਦਿਨਾਂ ਤੋਂ ਰਜਿੰਦਰਾ ਹਸਪਤਾਲ ਪਟਿਆਲਾ ਦੇ ਏਅਰਕੰਡੀਸ਼ਨਡ ਕਮਰੇ ਵਿੱਚ ਰਹਿ ਰਿਹਾ ਹੈ। ਉਸਨੂੰ 11 ਮਈ ਨੂੰ ਕਾਰਡੀਓਲੋਜੀ ਵਿਭਾਗ ਵਿੱਚ ਲਿਆਂਦਾ ਗਿਆ ਸੀ, ਪਰ 6 ਜੂਨ ਨੂੰ ਉਸਨੂੰ ਛੁੱਟੀ ਦੇ ਦਿੱਤੀ ਗਈ ਸੀ ਕਿਉਂਕਿ ਡਾਕਟਰ ਸਿਹਤ ਕਾਰਨਾਂ ਕਰਕੇ ਉਸਨੂੰ ਰੱਖਣ ਨੂੰ ਜਾਇਜ਼ ਨਹੀਂ ਠਹਿਰਾ ਸਕਦੇ ਸਨ।''

ਉਸ ਨੇ ਅੱਗੇ ਲਿਖਿਆ, ''ਅਜੀਬ ਗੱਲ ਹੈ ਕਿ ਅਗਲੇ ਹੀ ਦਿਨ, 7 ਜੂਨ ਨੂੰ ਉਸ ਨੂੰ ਇਕ ਹੋਰ ਵਿਭਾਗ, ਯੂਰੋਲੋਜੀ ਵਿਭਾਗ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਉਹ ਹੁਣ ਰਹਿ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੁਪਰ ਸਪੈਸ਼ਲਿਟੀ ਸ਼ਾਖਾ ਵਿੱਚ ਕਾਰਡੀਓਲੋਜੀ ਅਤੇ ਯੂਰੋਲੋਜੀ ਦੋਵੇਂ ਵਿਭਾਗ ਸਥਿਤ ਹਨ, ਜੋ ਕਿ ਏਅਰ ਕੰਡੀਸ਼ਨਡ ਹੈ, ਜਦੋਂ ਕਿ ਬਾਕੀ ਹਸਪਤਾਲ ਨਹੀਂ ਹਨ।''

ਸ਼੍ਰੋਮਣੀ ਅਕਾਲੀ ਦਲ ਨੇ ਵੀ ਚੁੱਕੇ ਸਵਾਲ

ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਹਨ। ਮਜੀਠੀਆ ਨੇ ਐਕਸ ’ਤੇ ਟਵੀਟ ਸਾਂਝੀ ਕਰਦੇ ਹੋਏ ਕਿਹਾ ਕਿ ਬਦਲਾਵ ਵਾਲੀ ਸਰਕਾਰ ਦੇ MLA ਨੂੰ ਜੇਲ 'ਚ ਰੱਖਣ ਦੀ ਬਜਾਏ ਹਸਪਤਾਲਾਂ ਵਿੱਚ ਰੱਖ ਦਿੱਤਾ ਜਾ ਰਿਹਾ VVIP Treatment। ਕੋਈ ਵਿਰੋਧੀ ਧਿਰ ਦਾ ਨੇਤਾ ਜਾਂ ਕੋਈ ਆਮ ਇਨਸਾਨ ਹੋਵੇ ਤਾਂ ਉਹਨੂੰ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਜਦਕਿ ਆਪਣੇ ਧੋਖਾਧੜੀ ਦੇ ਕੇਸਾਂ ਵਿੱਚ ਬੰਦ ਵਿਧਾਇਕਾਂ ਨੂੰ AC ਰੂਮ ਅਤੇ ਹੋਰ ਆਧੁਨਿਕ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਆਪ MLA ਜਸਵੰਤ ਸਿੰਘ ਗੱਜਣਮਾਜਰਾ 40 ਕਰੋੜ ਦੀ ਬੈਂਕ ਦੀ ਠੱਗੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਪਰ ਅਖੌਤੀ ਆਮ ਆਦਮੀ ਨੂੰ ਬਹੁਤ ਹੀ ਖਾਸ ਸਹੂਲਤਾਂ ਮਿਲ ਰਹੀਆਂ ਹਨ।


ਉਨ੍ਹਾਂ ਅੱਗੇ ਕਿਹਾ ਕਿ ਜਨਾਬ ਜੇਲ੍ਹ 'ਚ ਰਹਿਣ ਦੀ ਬਜਾਏ ਰਜਿੰਦਰਾ ਹਸਪਤਾਲ ਪਟਿਆਲਾ ਦੇ ਕਾਰਡੀਓਲੋਜੀ ਡਿਪਾਰਟਮੈਂਟ ਵਿੱਚ ਪਹਿਲਾਂ ਭਰਤੀ ਰਹੇ ਅਤੇ ਹੁਣ 7 ਜੂਨ ਤੋਂ ਯੂਰੋਲੋਜੀ ਡਿਪਾਰਟਮੈਂਟ ਵਿੱਚ ਹਨ। ਵਰਨਣਯੋਗ ਹੈ ਕੀ ਇਹ ਦੋਵੇਂ ਵਾਰਡ ਸੁਪਰ ਸਪੈਸ਼ਲਿਟੀ ਬਰਾਂਚ ਅਧੀਨ ਹਨ ਅਤੇ ਇਹ ਦੋਵੇਂ ਹੀ ਡਿਪਾਰਟਮੈਂਟ ਆਧੁਨਿਕ ਸਹੂਲਤਾਂ ਨਾਲ ਲੈਸ ਹਨ ਜਿਵੇਂ ਕਿ ਵਧੀਆ ਕਮਰਾ ਅਤੇ AC ਦੀ ਸਹੂਲਤ ਉਪਲਬਧ ਹੈ।

ਉਨ੍ਹਾਂ ਸੀਐਮ ਮਾਨ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਮੁੱਖ ਮੰਤਰੀ ਸਾਬ ਇਹ ਦੱਸਣ ਦੀ ਖੇਚਲ ਕਰਨਾ ਕਿ ਕੌਮ ਦੀ ਲੜਾਈ ਲੜਦੇ ਬੰਦੀ ਸਿੰਘ ਤਾਂ ਫਾਂਸੀ ਵਾਲੀਆਂ ਚੱਕੀਆਂ 'ਚ ਬੰਦ ਹਨ ਅਤੇ ਇਹ ਚੋਰ ਤੇ 420 ਕਰਨ ਵਾਲੇ ਜੇਲ੍ਹ 'ਚ ਰਹਿਣ ਦੀ ਬਜਾਏ ਆਧੁਨਿਕ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ।


ਨਹੀਂ ਦਿੱਤਾ ਜਾ ਰਿਹਾ ਵੀਆਈਪੀ ਟਰੀਟਮੈਂਟ : ਹੈਡ ਐਮ.ਐਸ. ਵਿਭਾਗ

ਇੱਕ ਪਾਸੇ ਆਮ ਆਦਮੀ ਪਾਰਟੀ ਪੰਜਾਬ ਵਿਧਾਇਕ ਨੂੰ ਵੀਆਈਪੀ ਟਰੀਟਮੈਂਟ ਨੂੰ ਲੈ ਕੇ ਘਿਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਦੂਜੇ ਪਾਸੇ ਮਾਮਲੇ 'ਚ ਹਸਪਤਾਲ ਦੇ ਐਮ.ਐਸ. ਵਿਭਾਗ ਦੇ ਮੁਖੀ ਪ੍ਰੋ. ਰਜਨੀਸ਼ ਰਾਜ ਦਾ ਬਿਆਨ ਵੀ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਨੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਵੀਆਈਪੀ ਟਰੀਟਮੈਂਟ ਦੇਣ ਤੋਂ ਇਨਕਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਵਿਧਾਇਕ ਨੂੰ ਗਦੂਦ ਵਧਣ ਕਰਕੇ ਅਤੇ ਪਿਸ਼ਾਬ ਬਾਰ ਬਾਰ ਅਉਣ ਕਰਕੇ ਦਾਖਿਲ ਕੀਤਾ ਗਿਆ ਸੀ ਅਤੇ ਇਨ੍ਹਾਂ ਦੇ ਟੈਸਟ ਕੀਤੇ ਹਨ, ਬਾਕੀ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਇਲਾਜ ਕਰ ਰਹੇ ਡਾਕਟਰਾਂ ਨੇ ਕਿਹਾ ਹੈ ਕਿ ਵਿਧਾਇਕ ਨੂੰ ਸ਼ੂਗਰ ਅਤੇ BLOOD ਪ੍ਰੈਸ਼ਰ ਤੇ ਸਰਵਾਈਕਲ ਦੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। 

ਅਮਰਗੜ੍ਹ ਤੋਂ 'ਆਪ' ਵਿਧਾਇਕ ਗੱਜਣਮਾਜਰਾ ’ਤੇ ਕੀ ਨੇ ਇਲਜ਼ਾਮ ? 
  • 2011 ਤੋਂ 2014 ’ਚ ਕੀਤਾ ਬੈਂਕ ਲੋਨ ਦੇ ਨਾਂਅ ’ਤੇ 40 ਕਰੋੜ ਦਾ ਘਪਲਾ 
  • ਮਈ 2023 ’ਚ ਗੱਜਣਮਾਜਰਾ ਦੇ ਟਿਕਾਣਿਆਂ ’ਤੇ CBI ਨੇ ਮਾਰਿਆ ਛਾਪਾ 
  • 6 ਨਵੰਬਰ ਨੂੰ 2023 ਨੂੰ ਈ.ਡੀ ਨੇ ਗੱਜਣਮਾਜਰਾ ਨੂੰ ਕੀਤਾ ਗ੍ਰਿਫਤਾਰ 
  • ਸੁਪਰੀਮ ਕੋਰਟ ’ਚ ਈਡੀ ਨੇ ਗ੍ਰਿਫਤਾਰੀ ਨੂੰ ਦੱਸਿਆ ਜਾਇਜ, ਅੰਤਰਿਮ ਜ਼ਮਾਨਤ ਦਾ ਕੀਤਾ ਵਿਰੋਧ 
  • ਵਿਧਾਇਕ ਵਲੋਂ ਜਵਾਬ ਦਾਖਲ ਕਰਨ ’ਚ ਦੇਰੀ ਕਾਰਨ ਐਸਸੀ ਨੇ 18 ਜੂਨ ਨੂੰ ਪਾਈ ਸੁਣਵਾਈ 
  • ਪਿਛਲੇ ਇੱਕ ਮਹੀਨੇ ਤੋਂ ਨਿਆਇਕ ਹਿਰਾਸਤ ’ਚ ਹੋਣ ਦੇ ਬਾਵਜੂਦ ਹਸਪਤਾਲ ’ਚ ਭਰਤੀ ਹੈ ਗੱਜਣਮਾਜਰਾ 

ਇਹ ਵੀ ਪੜ੍ਹੋ: Jalandhar GST Bhawan: ਜਲੰਧਰ ਜੀਐਸਟੀ ਭਵਨ ’ਚ ਲੱਗੀ ਭਿਆਨਕ ਅੱਗ, ਸਾਰਾ ਰਿਕਾਰਡ ਸੜ ਕੇ ਸੁਆਹ

Related Post