Pandal Collapse : ਤੂਫਾਨ ਕਾਰਨ ਡਿੱਗਿਆ ਜਾਗਰਣ ਵਾਲਾ ਪੰਡਾਲ, 3 ਦੀ ਮੌਤ, ਕਈ ਜ਼ਖਮੀ

ਲੁਧਿਆਣਾ 'ਚ ਦੇਰ ਰਾਤ ਆਈ ਹਨੇਰੀ ਕਾਰਨ ਦੇਵੀ ਜਾਗਰਣ ਲਈ ਲਾਇਆ ਗਿਆ ਪੰਡਾਲ ਡਿੱਗ ਗਿਆ। ਪੰਡਾਲ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਰੀਬ 15 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ।

By  Dhalwinder Sandhu October 6th 2024 12:09 PM -- Updated: October 6th 2024 01:57 PM

Ludhiana Pandal Collapse : ਲੁਧਿਆਣਾ 'ਚ ਸ਼ਨੀਵਾਰ ਦੇਰ ਰਾਤ ਆਈ ਹਨੇਰੀ ਕਾਰਨ ਦੇਵੀ ਜਾਗਰਣ ਲਈ ਲਾਇਆ ਗਿਆ ਪੰਡਾਲ ਡਿੱਗ ਗਿਆ। ਪੰਡਾਲ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਰੀਬ 15 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਦੱਸੇ ਜਾ ਰਹੇ ਹਨ। ਪੰਡਾਲ ਡਿੱਗਣ ਕਾਰਨ ਮੰਦਰ 'ਚ ਮੌਜੂਦ ਭਗਵਾਨ ਭੋਲੇਨਾਥ ਦੀ ਮੂਰਤੀ ਵੀ ਡਿੱਗ ਕੇ ਟੁੱਟ ਗਈ। 

ਇਹ ਹਾਦਸਾ ਲੁਧਿਆਣਾ ਦੇ ਹੰਬਾਡਾ ਰੋਡ 'ਤੇ ਸਥਿਤ ਸ਼੍ਰੀ ਗੋਵਿੰਦ ਗੋਧਾਮ ਮੰਦਰ ਨੇੜੇ ਵਾਪਰਿਆ। ਇੱਥੇ ਦਵਾਰਕਾ ਐਨਕਲੇਵ ਵਿੱਚ ਰਹਿੰਦੇ ਲੋਕਾਂ ਵੱਲੋਂ ਮੰਦਰ ਦੇ ਪਿੱਛਲੇ ਪਾਸੇ ਖਾਲੀ ਮੈਦਾਨ ਵਿੱਚ ਜਾਗਰਣ ਕਰਵਾਇਆ ਜਾ ਰਿਹਾ ਸੀ। ਇਸ ਦੌਰਾਨ ਰਾਤ ਕਰੀਬ 2 ਵਜੇ ਤੇਜ਼ ਹਨੇਰੀ ਆਈ। ਜਿਵੇਂ ਹੀ ਤੂਫਾਨ ਆਇਆ, ਸਾਰਾ ਪੰਡਾਲ ਖਿੱਲਰ ਗਿਆ। 

ਲੋਕਾਂ ਨੇ ਇੱਕ ਦੂਜੇ ਨੂੰ ਫੜ ਕੇ ਆਪਣੇ ਆਪ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਤੇਜ਼ ਹਵਾ ਕਾਰਨ ਪੰਡਾਲ ਦੇ ਅੰਦਰ ਹੀ ਪਨਾਹ ਲੈ ਲਈ। ਕੁਝ ਲੋਕ ਬਾਹਰ ਵੀ ਆ ਗਏ। ਥੋੜ੍ਹੇ ਸਮੇਂ ਵਿੱਚ ਹੀ ਹਨੇਰੀ ਕਾਰਨ ਪੰਡਾਲ ਢਹਿ ਗਿਆ। ਹੇਠਾਂ ਮੌਜੂਦ ਲੋਕ ਪੰਡਾਲ ਦੇ ਅੰਦਰ ਹੀ ਦੱਬ ਗਏ। ਤੇਜ਼ ਹਵਾ ਦੇ ਵਿਚਕਾਰ ਚਾਰੇ ਪਾਸੇ ਰੌਲਾ ਪੈ ਗਿਆ। ਲੋਕ ਇਧਰ-ਉਧਰ ਭੱਜਣ ਲੱਗੇ।


ਮੌਕੇ 'ਤੇ ਮੌਜੂਦ ਲੋਕਾਂ ਨੇ ਪੰਡਾਲ ਦੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੇ ਦੇਖਿਆ ਕਿ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਜਦਕਿ 15 ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਹਨ, ਜੋ ਜਾਗਰਣ ਦੌਰਾਨ ਮੂਹਰਲੇ ਪਾਸੇ ਬੈਠੇ ਸਨ। 

ਇਹ ਵੀ ਪੜ੍ਹੋ : Sultanpur Lodhi Accident : ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ, 2 ਦੀ ਮੌਤ; 3 ਗੰਭੀਰ ਜ਼ਖਮੀ

Related Post