Video : ''ਜੱਟ ਦੱਬਦਾ ਕਿਥੇ ਐ...'' ਜਗਜੀਤ ਸਿੰਘ ਡੱਲੇਵਾਲ ਦੇ ਪੋਤਰੇ ਦਾ ਕਿਸਾਨਾਂ ਨੂੰ ਵੱਡਾ ਸੁਨੇਹਾ

Jagjit Singh Dallewal Health Update : ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸਮੂਹ ਕਿਸਾਨਾਂ ਵਿੱਚ ਜਿਥੇ ਚਿੰਤਾ ਪਾਈ ਜਾ ਰਹੀ ਹੈ, ਉਥੇ ਹੀ ਇਸ ਸਭ ਵਿਚਾਲੇ ਕਿਸਾਨ ਆਗੂ ਦੇ ਪੋਤਰੇ ਦਾ ਬਿਆਨ ਸਾਹਮਣੇ ਆਇਆ ਹੈ, ਜਿਸ 'ਚ ਬੱਚੇ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਵੱਡਾ ਸੁਨੇਹਾ ਦਿੱਤਾ ਹੈ।

By  KRISHAN KUMAR SHARMA November 28th 2024 07:06 PM -- Updated: November 28th 2024 07:10 PM

Kisan News : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਭਾਵੇਂ ਪੰਜਾਬ ਪੁਲਿਸ ਵੱਲੋਂ ਹਿਰਾਸਤ ਵਿੱਚ ਰੱਖਿਆ ਹੋਇਆ ਹੈ, ਪਰ ਉਨ੍ਹਾਂ ਦੀ ਭੁੱਖ ਹੜਤਾਲ ਜਿਉਂ ਦੀ ਤਿਉਂ ਜਾਰੀ ਹੈ। ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸਮੂਹ ਕਿਸਾਨਾਂ ਵਿੱਚ ਜਿਥੇ ਚਿੰਤਾ ਪਾਈ ਜਾ ਰਹੀ ਹੈ, ਉਥੇ ਹੀ ਇਸ ਸਭ ਵਿਚਾਲੇ ਕਿਸਾਨ ਆਗੂ ਦੇ ਪੋਤਰੇ ਦਾ ਬਿਆਨ ਸਾਹਮਣੇ ਆਇਆ ਹੈ, ਜਿਸ 'ਚ ਬੱਚੇ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਵੱਡਾ ਸੁਨੇਹਾ ਦਿੱਤਾ ਹੈ।

ਕਿਸਾਨ ਆਗੂ ਡੱਲੇਵਾਲ ਦੇ ਪੋਤਰੇ ਦੀ ਇਸ ਵੀਡੀਓ ਨੇ ਕਿਸਾਨਾਂ ਵਿੱਚ ਇੱਕ ਵਾਰ ਮੁੜ ਜੋਸ਼ ਭਰ ਦਿੱਤਾ ਹੈ। ਵੀਡੀਓ ਵਿੱਚ ਇਹ ਨੰਨ੍ਹਾ ਬੱਚਾ ਕਹਿੰਦਾ ਵੇਖਿਆ ਜਾ ਸਕਦਾ ਹੈ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਪੁਲਿਸ ਨੇ ਉਸ ਦੇ ਦਾਦਾ ਜੀ ਨੂੰ ਚੁੱਕ ਲਿਆ ਹੈ ਤਾਂ ਉਸ ਨੂੰ ਇੱਕ ਵਾਰ ਤਾਂ ਜ਼ਰੂਰ ਟੈਨਸ਼ਨ ਹੋਈ ਸੀ, ਪਰ ਉਹ ਆਪਣੇ ਦਾਦਾ ਜੀ ਨੂੰ ਜਾਣਦਾ ਹੈ...ਉਹ ਜੱਟ ਦੱਬਣ ਵਾਲਾ ਹੈ ਹੀ ਨਹੀਂ...ਭਾਵੇਂ ਕੁੱਝ ਮਰਜ਼ੀ ਹੋ ਜਾਵੇ...ਕੋਈ ਸਰਕਾਰ...ਕੋਈ ਪ੍ਰਸ਼ਾਸਨ ਉਸ ਨੂੰ ਦਬਾ ਨਹੀਂ ਸਕਦਾ।

ਇਸ ਦੇ ਨਾਲ ਹੀ ਡੱਲੇਵਾਲ ਦੇ ਪੋਤੇ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੜ੍ਹਦੀਕਲਾ ਵਿੱਚ ਰਹਿਣ ਅਤੇ ਵੱਧ ਤੋਂ ਵੱਧ ਖਨੌਰੀ ਪਹੁੰਚਣ ਅਤੇ ਮੋਰਚੇ ਨੂੰ ਮਜਬੂਤ ਕਰਨ। ਉਸ ਨੇ ਕਿਹਾ ਕਿ ਆਪਾਂ ਜਿੱਤ ਕੇ ਹੀ ਆਉਣਾ ਹੈ, ਕਿਉਂਕਿ ਆਪਣੀ ਜਿੱਤ ਪੱਕੀ ਹੈ।

ਦੱਸ ਦਈਏ ਕਿ ਪੰਜਾਬ ਪੁਲਿਸ ਨੇ 26 ਨਵੰਬਰ ਤੜਕਸਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਉਦੋਂ ਚੱਕ ਲਿਆ ਸੀ, ਜਦੋਂ ਸਵੇਰੇ ਉਨ੍ਹਾਂ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਉਪਰ ਬੈਠਣਾ ਸੀ, ਪਰ ਪੁਲਿਸ ਨੇ ਪਹਿਲਾਂ ਹੀ ਚੁੱਕ ਲਿਆ ਸੀ। ਹੁਣ ਕਿਸਾਨ ਆਗੂ ਨੂੰ ਪੁਲਿਸ ਨੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਦਾਖਲ ਕਰਵਾਇਆ ਹੋਇਆ ਹੈ, ਜਿਥੇ ਪੁਲਿਸ ਦੀ ਤਿੰਨ ਪੱਧਰੀ ਹਿਰਾਸਤ ਹੇਠ ਕਿਸਾਨ ਆਗੂ ਵੱਲੋਂ ਮਰਨ ਵਰਤ ਰੱਖਿਆ ਹੋਇਆ ਹੈ ਅਤੇ ਪੁਲਿਸ ਵੱਲੋਂ ਉਸ ਨਾਲ ਕਿਸੇ ਨੂੰ ਵੀ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ।

Related Post