Dallewal Appeal To Farmers : ''ਹੁਣ ਸਮਾਂ ਨਾ ਉਡੀਕੋ...'' ਜਗਜੀਤ ਸਿੰਘ ਡੱਲੇਵਾਲ ਦੀ ਕਿਸਾਨਾਂ ਨੂੰ ਭਾਵੁਕ ਅਪੀਲ
Dallewal Appeal To Farmers : ''ਹੁਣ ਉਹ ਸਮਾਂ ਛੱਡ ਦਿਓ ਕਿ ਵਾਰੀ ਬੰਨ੍ਹ ਕੇ...ਸਾਡੇ ਪਿੰਡੋ 5 ਬੰਦੇ ਤੇ ਸਾਡੇ ਪਿੰਡੋਂ 7 ਬੰਦੇ...ਪਰ ਹੁਣ 5-7 ਵਾਲੀ ਗੱਲ ਛੱਡ ਦਿਓ...ਹੋ ਸਕਦਾ ਹੈ ਕਿ ਸਰਕਾਰ ਤੁਹਾਨੂੰ ਰਸਤਿਆਂ 'ਚ ਰੋਕ, ਇਸ ਲਈ ਹੁਣ ਸਮਾਂ ਨਾ ਉਡੀਕਿਓ...''
Jagjit Singh Dallewal Appeal To Farmers : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਹੁਣ ਇੱਕ ਆਖਰੀ ਵਾਰ ਮੋਰਚੇ 'ਚ ਦੱਬ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਕਿਸਾਨ ਆਗੂ ਨੇ ਕਿਹਾ ਹੈ ਕਿ ਸਰਕਾਰ ਲਗਾਤਾਰ ਮੋਰਚੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਪਰ ਜੇਕਰ ਅਸੀਂ ਇਸ ਵਾਰ ਆਪਣੀ ਬਣਦਾ ਯੋਗਦਾਨ ਮੋਰਚੇ ਵਿੱਚ ਪਾ ਦਿੱਤਾ ਅਤੇ ਇਸੇ ਤਰ੍ਹਾਂ ਡੱਟੇ ਰਹੇ ਤਾਂ ਅਸੀਂ ਮੋਰਚਾ ਜਿੱਤ ਸਕਦੇ ਹਾਂ। ਜਗਜੀਤ ਸਿੰਘ ਡੱਲੇਵਾਲ ਨੇ ਗੱਲਬਾਤ ਦੌਰਾਨ ਕਿਸਾਨਾਂ ਨੂੰ ਕੀ ਅਪੀਲ ਕੀਤੀ ਜਾਣੋ...
ਕਿਸਾਨ ਆਗੂ ਨੇ ਕਿਹਾ, ''ਐਮਐਸਪੀ ਦੀ ਲੜਾਈ ਭਵਿੱਖ ਦੀ ਲੜਾਈ, ਪੰਜਾਬ ਦਾ ਪਾਣੀ ਬਚਾਉਣ ਦੀ ਲੜਾਈ ਹੈ ਜਿੰਨੀ ਦੇਰ ਤੱਕ ਐਮਐਸਪੀ ਨਹੀਂ ਓਨਾ ਚਿਰ ਪੰਜਾਬ ਦਾ ਝੋਨੇ ਤੋਂ ਖਹਿੜਾ ਨਹੀਂ ਛੁੱਟਣਾ ਅਤੇ ਜਿੰਨੀ ਦੇਰ ਤੱਕ ਖਹਿੜਾ ਨਹੀਂ ਛੁੱਟਣਾ, ਓਨਾ ਚਿਰ ਪੰਜਾਬ ਦਾ ਪਾਣੀ ਨਹੀਂ ਬਚਣਾ। ਸੋ ਇਸ ਕਰਕੇ ਪੰਜਾਬ ਦਾ ਪਾਣੀ ਹਰ ਕਿਸਾਨ ਦੇ ਬੱਚੇ ਨੇ ਵੀ ਪੀਣਾ ਹੈ ਅਤੇ ਮਜਦੂਰ ਦੇ ਬੱਚੇ ਨੇ ਵੀ ਪੀਣਾ ਹੈ, ਦੁਕਾਨਦਾਰ, ਮੁਲਾਜ਼ਮ ਹਰ ਇਕ ਨੇ ਪੀਣਾ ਹੈ, ਸੋ ਇਹ ਲੜਾਈ ਜਿੱਤਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਸਾਨਾਂ ਦੀ ਇਸ ਮੰਗ ਨੂੰ ਕਿਵੇਂ ਰੋਕ ਸਕਦੇ ਹਾਂ।''
ਉਨ੍ਹਾਂ ਕਿਹਾ ਕਿ 26 ਤਰੀਕ ਨੂੰ ਕੋਸ਼ਿਸ਼ ਹੋਈ ਸੀ ਤੇ ਉਸ ਤੋਂ ਬਾਅਦ ਹੁਣ ਬੀਤੀ ਦੇਰ ਰਾਤ ਵੀ ਸਰਕਾਰ ਦੀ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਰੋਕਿਆ ਜਾਵੇ, ਪਰ ਉਹ ਸਮੂਹ ਮੀਡੀਆ ਤੇ ਕਿਸਾਨਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਸਮੇਂ ਸਿਰ ਇਸ ਨੂੰ ਜਨਤਕ ਕੀਤਾ ਤੇ ਉਸ ਅਪੀਲ ਨੂੰ ਮੰਨ ਕੇ ਪੰਜਾਬ ਅਤੇ ਹਰਿਆਣਾ ਵਿਚੋਂ ਸਾਡੇ ਨੌਜਵਾਨਾਂ ਦੇ ਜਥੇ ਵੱਡੀ ਪੱਧਰ 'ਤੇ ਆਏ ਅਤੇ ਮੋਰਚੇ ਨੂੰ ਸਮਰਥਨ ਦਿੱਤਾ।
ਉਨ੍ਹਾਂ ਕਿਹਾ ਕਿ ਕਿਸਾਨ-ਮਜਦੂਰ ਭੈਣਾਂ-ਵੀਰਾਂ ਨੇ ਮੋਰਚੇ ਨੂੰ ਸੰਭਾਲਣ ਲਈ ਪੁਰਜ਼ੋਰ ਯਤਨ ਕੀਤਾ ਹੈ। ਸੋ ਇਹ ਸਾਡੇ 'ਤੇ ਜਿਹੜਾ ਸਮਾਂ ਹੈ...ਸਰਕਾਰ ਨੇ ਉਦੋਂ ਗੱਲਬਾਤ ਲਈ ਆਉਣਾ ਹੈ, ਜਦੋਂ ਪਤਾ ਲੱਗਾ ਕਿ ਮੋਰਚੇ ਵਿਚੋਂ ਨਾ ਤਾਂ ਲੀਡਰ ਚੁੱਕੇ ਜਾਣੇ ਹਨ ਅਤੇ ਨਾ ਹੀ ਮੋਰਚਾ ਖਤਮ ਹੋਵੇਗਾ।
ਜਗਜੀਤ ਸਿੰਘ ਡੱਲੇਵਾਲ ਦੇ ਪੋਤੇ ਦੀ ਕਿਸਾਨਾਂ ਅਪੀਲ...ਸੁਣੋ ਵੀਡੀਓ
ਉਨ੍ਹਾਂ ਹੱਥ ਜੋੜ ਕੇ ਸਮੂਹ ਨੂੰ ਅਪੀਲ ਕੀਤੀ, ''ਉਹ ਮੋਰਚੇ ਵਿੱਚ ਡਟੇ ਰਹਿਣ ਕਿਉਂਕਿ ਸਿਰਫ਼ ਇੱਕ ਹਫ਼ਤਾ ਵੀ ਜੇਕਰ ਤੁਸੀ ਮੋਰਚੇ ਵਿੱਚ ਤਕੜੇ ਹੋ ਕੇ ਡਟੇ ਰਹੇ ਤਾਂ ਮੇਰਾ ਖਿਆਲ ਹੈ ਕਿ ਮੋਰਚਾ ਜਿੱਤ ਲਿਆ ਜਾਵੇਗਾ। ਹੁਣ ਉਹ ਸਮਾਂ ਛੱਡ ਦਿਓ ਕਿ ਵਾਰੀ ਬੰਨ੍ਹ ਕੇ...ਸਾਡੇ ਪਿੰਡੋ 5 ਬੰਦੇ ਤੇ ਸਾਡੇ ਪਿੰਡੋਂ 7 ਬੰਦੇ...ਪਰ ਹੁਣ 5-7 ਵਾਲੀ ਗੱਲ ਛੱਡ ਦਿਓ...ਹੋ ਸਕਦਾ ਹੈ ਕਿ ਸਰਕਾਰ ਤੁਹਾਨੂੰ ਰਸਤਿਆਂ 'ਚ ਰੋਕ, ਇਸ ਲਈ ਹੁਣ ਸਮਾਂ ਨਾ ਉਡੀਕਿਓ...ਕਿ ਜਦੋਂ ਕੁਝ ਹੋਵੇਗਾ ਉਦੋਂ ਚਲੇ ਜਾਵਾਂਗੇ...2 ਘੰਟਿਆਂ ਦਾ ਸਫਰ ਹੈ...। ਇਸ ਲਈ ਹੁਣ ਹੀ ਸੋਚ ਲਓ ਅਤੇ ਇਕ ਵਾਰ ਹੁਣ ਸਰਕਾਰ 'ਤੇ ਦਬਾਅ ਹੀ ਇੰਨਾ ਬਣਾ ਦੇਈਏ ਕਿ ਸਰਕਾਰ ਇਹ ਸਮਾਂ ਸਾਡੇ 'ਤੇ ਲਿਆ ਹੀ ਨਾ ਸਕੇ। ਇੱਕ ਵਾਰ ਇਹ ਸੋਚ ਕੇ ਨਿਕਲੋ ਕਿ ਇਕ ਹਫ਼ਤਾ ਹਰ ਇਕ ਘਰ ਦਾ ਇੱਕ ਵੀਰ ਜਾਂ ਭੈਣ, ਇਸ ਮੋਰਚੇ ਵਿੱਚ ਹਾਜ਼ਰ ਹੋਵੋ ਤਾਂ ਆਪਣਾ ਮੋਰਚਾ ਜਿੱਤ ਸਕਾਂਗੇ।''
ਉਨ੍ਹਾਂ ਕਿਹਾ ਕਿ ਮੈਨੂੰ ਵਾਰ ਵਾਰ ਡਾਕਟਰਾਂ ਨੇ ਕਿਹਾ ਹੈ ਕਿ ਬੋਲਣਾ ਨਹੀਂ, ਪਰ ਮੇਰਾ ਜੀਅ ਕੀਤਾ ਕਿ ਜਿਨ੍ਹਾਂ ਨੇ ਰਾਤ ਸਾਡੇ ਮੋਰਚੇ ਨੂੰ ਆ ਕੇ ਸਾਂਭਿਆ ਹੈ, ਉਨ੍ਹਾਂ ਦਾ ਧੰਨਵਾਦ ਕਰਾਂ ਅਤੇ ਬਾਕੀ ਸੰਗਤ ਨੂੰ ਵੀ ਹੱਥ ਜੋੜ ਕੇ ਅਪੀਲ ਕਰਾਂ ਕਿ ਉਸੇ ਤਰੀਕੇ ਨਾਲ ਮੋਰਚੇ ਨੂੰ ਸਾਂਭੋ।