Jagjit Singh Dallewal Treatment : ਸਰਕਾਰੀ ਡਾਕਟਰ ਨਹੀਂ ਕਰਨਗੇ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ; ਕਿਸਾਨਾਂ ’ਤੇ ਬੁਰਾ ਵਤੀਰਾ ਕਰਨ ਦਾ ਇਲਜ਼ਾਮ

ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਡਾਕਟਰਾਂ ਨੇ ਕਿਸਾਨਾਂ ’ਤੇ ਬੁਰਾ ਵਤੀਰਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ।

By  Aarti January 22nd 2025 04:47 PM -- Updated: January 22nd 2025 05:09 PM

Jagjit Singh Dallewal Treatment : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਖਨੌਰੀ ਬਾਰਡਰ ’ਤੇ ਮਰਨ ਵਰਤ ਜਾਰੀ ਹੈ। ਦੱਸ ਦਈਏ ਕਿ ਮੈਡੀਕਲ ਸਹੂਲਤ ਦੇ ਨਾਲ ਉਨ੍ਹਾਂ ਵੱਲ਼ੋਂ ਆਪਣਾ ਮਰਨ ਵਰਤ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਸਰਕਾਰੀ ਡਾਕਟਰਾਂ ਵੱਲੋਂ ਜਗਜੀਤ  ਸਿੰਘ ਡੱਲੇਵਾਲ ਦਾ ਇਲਾਜ ਕਰਨ ਦੇ ਲਈ ਇਨਕਾਰ ਕਰ ਦਿੱਤਾ ਗਿਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਡਾਕਟਰਾਂ ਨੇ ਕਿਸਾਨਾਂ ’ਤੇ ਬੁਰਾ ਵਤੀਰਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਇਸ ਸਬੰਧੀ ਉਨ੍ਹਾਂ ਨੇ ਮੈਡੀਕਲ ਸੁਪਰੀਡੈਂਟ ਨੂੰ ਪੱਤਰ ਲਿਖਿਆ ਹੈ। 

ਉੱਥੇ ਹੀ ਦੂਜੇ ਪਾਸੇ ਡਾਕਟਰ ਸਵੈਮਾਨ ਸਿੰਘ ਕਾਰਡੀਉਲੋਜਿਸਟ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਹੀ ਦੇਖਭਾਲ ਪ੍ਰਦਾਨ ਕਰਨ ਵਿੱਚ ਅਸਮਰੱਥ ਹੈ, ਤਾਂ ਮੈਂ ਕਿਸਾਨਾਂ ਦੀ ਸਹਾਇਤਾ ਲਈ ਖੁਦ ਭਾਰਤ ਜਾਣ ਲਈ ਤਿਆਰ ਹਾਂ। ਆਪਣੀਆਂ ਜ਼ਿੰਮੇਵਾਰੀਆਂ ਨੂੰ ਅਣਗੌਲਿਆ ਕਰਨਾ ਅਸਵੀਕਾਰਨਯੋਗ ਹੈ। ਇਹ ਪੱਤਰ ਡਾਕਟਰੀ ਨੈਤਿਕਤਾ ਦੀ ਸਪੱਸ਼ਟ ਉਲੰਘਣਾ ਹੈ ਅਤੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਇੱਕ ਹੋਰ ਸਾਧਨ ਹੈ। 

Related Post