Dallewal Appeal : ''ਅਸੀਂ ਵੀ ਭਾਰਤ ਦਾ ਹਿੱਸਾ...'' ਡੱਲੇਵਾਲ ਦੀ SC ਕੋਰਟ ਤੇ ਕੇਂਦਰ ਨੂੰ ਅਪੀਲ, ਇਨ੍ਹਾਂ ਡਰਾਈਵਰਾਂ ਦਾ ਵੀ ਕੀਤਾ ਧੰਨਵਾਦ
Jagjig Dallewal on Punjab Bandh : ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਸਹਿਯੋਗ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਦਾ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਧੰਨਵਾਦ ਕੀਤਾ ਹੈ।
Jagjig Dallewal on Punjab Bandh : ਪੰਜਾਬ ਭਰ 'ਚ ਕਿਸਾਨਾਂ ਵੱਲੋਂ ਦਿੱਤੀ ਬੰਦ ਦੀ ਕਾਲ ਨੂੰ ਭਰਵਾਂ ਹੁੰਗਾਰਾ ਮਿਲਿਆ, ਜਿਸ ਨਾਲ ਕੁੱਝ-ਇੱਕ ਥਾਂਵਾਂ 'ਤੇ ਬਹਿਸਬਾਜ਼ੀ ਨੂੰ ਛੱਡ ਕੇ ਸੂਬੇ ਭਰ ਵਿੱਚ ਬੰਦ ਸ਼ਾਂਤੀਪੂਰਵਕ ਅਤੇ ਸਫ਼ਲਤਾਪੂਰਵਕ ਰਿਹਾ। ਇਸ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਸਹਿਯੋਗ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਦਾ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਧੰਨਵਾਦ ਕੀਤਾ ਹੈ।
35 ਦਿਨਾਂ ਤੋਂ ਮਰਨ ਵਰਤੇ 'ਤੇ ਕਿਸਾਨ ਲੀਡਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਬੰਦ ਦਾ ਸੱਦਾ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ, ਜਿਸ ਨੂੰ ਲੈ ਕੇ ਪੰਜਾਬ ਤੇ ਕੇਂਦਰ ਦੋਵਾਂ ਸਰਕਾਰਾਂ ਨੂੰ ਵੱਡਾ ਭੁਲੇਖਾ ਸੀ, ਪਰ ਪੰਜਾਬੀਆਂ ਨੇ ਕਿਸਾਨਾਂ ਦਾ ਸਾਥ ਦੇ ਕੇ ਬੰਦ ਸਫਲ ਬਣਾ ਕੇ ਭੁਲੇਖਾ ਦੂਰ ਕਰ ਦਿੱਤਾ ਹੈ। ਬੰਦ 'ਚ ਸਹਿਯੋਗ ਕਰਨ ਵਾਲੇ ਹਰ ਵਰਗ, ਸ਼ਹਿਰ ਵਾਸੀਆਂ ਇਥੋਂ ਤੱਕ ਕਿ ਚੰਡੀਗੜ੍ਹ 'ਚ ਪੰਜਾਬ ਬੰਦ ਦਾ ਅਸਰ ਵਿਖਾਈ ਦਿੱਤਾ, ਜਿਸ ਲਈ ਉਹ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਅੱਜ ਅਸੀਂ ਆਪਣੀ ਗੱਲ ਪੂਰੇ ਦੇਸ਼ ਦੇ ਲੋਕਾਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋਏ ਹਾਂ।
ਕਿਸਾਨ ਆਗੂ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਨੂੰ ਇਕ ਸੁਨੇਹਾ ਦਿੱਤਾ ਹੈ ਕਿ ਜੋ ਪਲੈਨਿੰਗਾਂ ਬਣਾ ਰਹੇ ਹੋ ਉਹ ਸਭ ਫੇਲ੍ਹ ਹਨ। ਕੱਲ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਖ਼ਬਰਾਂ ਮਿਲੀਆਂ ਹਨ ਕਿ ਡੱਲੇਵਾਲ ਨੂੰ ਚੁੱਕਣ ਲਈ ਪੁਲਿਸ ਦੀ ਪੂਰੀ ਤਿਆਰੀ ਹੈ ਅਤੇ ਬੀਤੀ ਰਾਤ ਚੁੱਕਣ ਦੀ ਪੂਰੀ ਤਿਆਰੀ ਵੀ ਸੀ ਅਤੇ ਬੱਸਾਂ ਦੇ ਡਰਾਈਵਰਾਂ ਨੂੰ ਵੀ ਬੁਲਾਇਆ ਗਿਆ ਸੀ, ਪਰ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਜਵਾਬ ਦੇ ਦਿੱਤਾ ਕੀ ਅਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਨਹੀਂ ਚੁੱਕਣ ਜਾਵਾਂਗੇ, ਜਿਸ ਲਈ ਉਹ ਇਨ੍ਹਾਂ ਡਰਾਈਵਰ ਜਵਾਨਾਂ ਦਾ ਵੀ ਸਮਰਥਨ ਲਈ ਧੰਨਵਾਦ ਕਰਦੇ ਹਨ।
ਸੁਪਰੀਮ ਕੋਰਟ ਤੇ ਕੇਂਦਰ ਨੂੰ ਅਪੀਲ
ਕਿਸਾਨ ਆਗੂ ਨੇ ਗੱਲਬਾਤ ਦੌਰਾਨ ਸੁਪਰੀਮ ਕੋਰਟ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਲੋਕਾਂ, ਕਿਸਾਨਾਂ ਮਜ਼ਦਰਾਂ ਦੀਆਂ ਮੰਗਾਂ ਹਨ, ਇਹ ਕਿਸੇ ਇਕੱਲੇ ਸਾਡੀਆਂ ਨਹੀਂ, ਅਸੀਂ ਕਿਸਾਨ ਵੀ ਭਾਰਤ ਦਾ ਹਿੱਸਾ ਹਾਂ। ਇਸ ਲਈ ਕੇਂਦਰ ਸਰਕਾਰ ਇਸ ਪਾਸੇ ਵੱਲ ਧਿਆਨ ਦੇਵੇ।