Khanauri News : ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 7ਵੇਂ ਦਿਨ 'ਚ ਦਾਖਲ, 7 ਕਿੱਲੋ ਘਟਿਆ ਵਜ਼ਨ...

Jagjit Singh Dallewal Health Update : ਦਰਅਸਲ, ਕਿਸਾਨਾਂ ਵੱਲੋਂ ਹੁਣ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਸਖਤ ਪਹਿਰੇ ’ਚ ਕਰਵਾਉਣ ਦਾ ਫੈਸਲਾ ਲਿਆ ਹੈ, ਕਿਉਂਕਿ ਬਜ਼ੁਰਗ ਹੋਣ ਕਾਰਨ ਮਰਨ ਵਰਤ ਕਾਰਨ ਭੁੱਖ ਹੜਤਾਲ ਦਾ ਉਨ੍ਹਾਂ ਦੀ ਸਿਹਤ 'ਤੇ ਵੀ ਤੇਜ਼ੀ ਨਾਲ ਅਸਰ ਪੈ ਰਿਹਾ ਹੈ।

By  KRISHAN KUMAR SHARMA December 2nd 2024 08:36 AM -- Updated: December 2nd 2024 08:52 AM

Jagjit Singh Dallewal security : ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ‘ਤੇ ਮੋਰਚੇ ਲਗਾਏ ਗਏ ਹਨ। ਕਿਸਾਨਾਂ ਵੱਲੋਂ ਲਗਾਤਾਰ ਰੋਸ-ਪ੍ਰਦਰਸ਼ਨ ਜਾਰੀ ਹੈ, ਜੋ ਕਿ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨਾਲ 7ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਕਿਸਾਨਾਂ ਵੱਲੋਂ ਬੀਤੇ ਦਿਨ ਜਗਜੀਤ ਸਿੰਘ ਡੱਲੇਵਾਲ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਫੈਸਲਾ ਲੈਂਦੇ ਹੋਏ ਖੁਦ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਹੋਈ ਹੈ।

ਖਨੌਰੀ ਬਾਰਡਰ 'ਤੇ ਜਗਜੀਤ ਸਿੰਘ ਡੱਲੇਵਾਲ ਨਾਲ ਕਿਸਾਨ ਆਗੂ ਗੁਰਬਾਣੀ ਦਾ ਜਾਪ ਕਰਦੇ ਹੋਏ ਪੂਰੀ ਤਰ੍ਹਾਂ ਡਟੇ ਹੋਏ ਹਨ। ਇਸ ਦੌਰਾਨ ਡੱਲੇਵਾਲ ਦੀ ਸਿਹਤ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਹੈ। ਸਵੇਰੇ ਡਾਕਟਰ ਸਵੈਮਾਨ ਸਿੰਘ ਦੀ ਸਿਹਤ ਵੱਲੋਂ ਵੀ ਡੱਲੇਵਾਲ ਦੀ ਸਿਹਤ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨ ਆਗੂ ਦਾ 7 ਕਿੱਲੋ ਤੱਕ ਵਜ਼ਨ ਘਟਿਆ ਹੈ, ਕਿਉਂਕਿ ਬਜ਼ੁਰਗ ਹੋਣ ਕਾਰਨ ਉਨ੍ਹਾਂ ਦੀ ਸਿਹਤ 'ਤੇ ਭੁੱਖ ਹੜਤਾਲ ਦਾ ਅਸਰ ਪੈ ਰਿਹਾ ਹੈ।

ਦਰਅਸਲ, ਕਿਸਾਨਾਂ ਵੱਲੋਂ ਹੁਣ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਸਖਤ ਪਹਿਰੇ ’ਚ ਕਰਵਾਉਣ ਦਾ ਫੈਸਲਾ ਲਿਆ ਹੈ, ਕਿਉਂਕਿ ਬਜ਼ੁਰਗ ਹੋਣ ਕਾਰਨ ਮਰਨ ਵਰਤ ਕਾਰਨ ਭੁੱਖ ਹੜਤਾਲ ਦਾ ਉਨ੍ਹਾਂ ਦੀ ਸਿਹਤ 'ਤੇ ਵੀ ਤੇਜ਼ੀ ਨਾਲ ਅਸਰ ਪੈ ਰਿਹਾ ਹੈ। ਉਨ੍ਹਾਂ ਦਾ ਬੀਪੀ ਤੇ ਸ਼ੂਗਰ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਲਈ ਡਾਕਟਰਾਂ ਵੱਲੋਂ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ।

ਕਿਸਾਨਾਂ ਨੇ ਵਧਾਈ ਡੱਲੇਵਾਲ ਦੀ ਸੁਰੱਖਿਆ

ਵਲੰਟੀਅਰਾਂ ਦੀ ਵੱਡੀ ਫੌਜ ਸਟੇਜ ਦੇ ਨੇੜੇ ਨੇੜੇ ਤੈਨਾਤ ਕੀਤੀ ਗਈ। ਖਨੌਰੀ ਬਾਰਡਰ ’ਤੇ ਡੱਲੇਵਾਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਤਕਰੀਬਨ 70 ਕਿਸਾਨ ਮੋਰਚੇ ਦੇ ਦੋਵੇਂ ਪਾਸੇ ਤੈਨਾਤ ਕੀਤੇ ਗਏ ਹਨ। ਡੱਲੇਵਾਲ ਕੋਲ ਕਿਸਾਨ 4-4 ਘੰਟੇ ਦੀ ਸ਼ਿਫਟ ’ਚ ਪਹਿਰਾ ਦੇ ਰਹੇ ਹਨ।ਸੁਰੱਖਿਆ ਪਿੱਛੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਸਿਹਤ ਖਰਾਬ ਹੁੰਦੀ ਹੈ ਤਾਂ ਉਨ੍ਹਾਂ ਨੂੰ ਇਹ ਹੈ ਕਿ ਪ੍ਰਸ਼ਾਸਨ ਇੱਥੋਂ ਚੁੱਕ ਕੇ ਨਾ ਲੈ ਜਾਵੇ। ਇਸ ਲਈ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ।

ਕਿਸਾਨਾਂ ਦੀ ਦਿੱਲੀ ਚੱਲੋ ਨੂੰ ਲੈ ਕੇ ਕੀ ਹੈ ਰਣਨੀਤੀ....ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਖ਼ਬਰ

Related Post