Jagjit Singh Dallewal health Update : 'ਜੇ ਸਰਕਾਰ ਨੂੰ ਮੇਰੀ ਜਾਨ ਦੀ ਇੰਨੀ ਚਿੰਤਾ ਤਾਂ ਤੁਰੰਤ ਮੰਗਾਂ ਮੰਨੋ'...ਡੱਲੇਵਾਲ ਨੇ ਸਟੇਜ ਤੋਂ ਛੱਡਿਆ ਜੈਕਾਰਾ

Dallewal health News : ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਕਿਸਾਨ ਆਗੂ ਦੀ ਨਾਜ਼ੁਕ ਸਿਹਤ ਨੂੰ ਵੇਖਦਿਆਂ ਉਸ ਨਾਲ ਮੁਲਾਕਾਤ ਵੀ ਕੀਤੀ ਗਈ, ਪਰੰਤੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੋਈ ਵੀ ਸਰਕਾਰੀ ਟ੍ਰੀਟਮੈਂਟ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

By  KRISHAN KUMAR SHARMA December 15th 2024 05:56 PM -- Updated: December 15th 2024 06:03 PM

Governement Official Meet with Kisan Leader Dallewal : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ ਵੀ ਚੜ੍ਹਦੀ ਕਲਾ 'ਚ ਜਾਰੀ ਰਿਹਾ। ਕਿਸਾਨ ਆਗੂ ਹੁਣ ਮੁੜ ਖਨੌਰੀ ਸਰਹੱਦ 'ਤੇ ਸਟੇਜ 'ਤੇ ਪੁੱਜ ਗਏ ਹਨ ਅਤੇ ਉਨ੍ਹਾਂ ਨੇ ਇਸ ਮੌਕੇ ਉਨ੍ਹਾਂ ਨੇ ਸਟੇਜ ਤੋਂ ਬੋਲੇ ਸੋ ਨਿਹਾਲ ਦਾ ਜੈਕਾਰੇ ਵੀ ਲਾਇਆ। ਉਨ੍ਹਾਂ ਨਾਲ ਉਨ੍ਹਾਂ ਦਾ ਪੋਤਾ ਵੀ ਨਾਲ ਮੌਜੂਦ ਹੈ, ਜੋ ਕਿ ਤਸਵੀਰਾਂ ਬਹੁਤ ਹੀ ਭਾਵੁਕ ਮਾਹੌਲ ਪੈਦਾ ਕਰ ਰਹੀਆਂ ਹਨ।

ਇਸਤੋਂ ਪਹਿਲਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਕਿਸਾਨ ਆਗੂ ਦੀ ਨਾਜ਼ੁਕ ਸਿਹਤ ਨੂੰ ਵੇਖਦਿਆਂ ਉਸ ਨਾਲ ਮੁਲਾਕਾਤ ਵੀ ਕੀਤੀ ਗਈ, ਪਰੰਤੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੋਈ ਵੀ ਸਰਕਾਰੀ ਟ੍ਰੀਟਮੈਂਟ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਮੁਲਾਕਾਤ ਦੌਰਾ ਅਧਿਕਾਰੀਆਂ ਨੇ ਕਿਹਾ ਕਿ ਇਸ ਸਮੇਂ ਕਿਸਾਨ ਆਗੂ ਨੂੰ ਹਸਪਤਾਲ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਬੀਤੇ ਦਿਨ ਡੱਲੇਵਾਲ ਦਾ ਬੀਪੀ ਹੋਰ ਵੀ ਹੇਠਾਂ ਡਿੱਗ ਗਿਆ ਸੀ, ਜਿਸ ਲਈ ਸਿਹਤ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਦੱਸ ਦਈਏ ਕਿ ਡੱਲੇਵਾਲ ਨਾਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਡੀਆਈਜੀ ਮਨਦੀਪ ਸਿੱਧੂ ਤੇ ਐਸਐਸਪੀ ਨਾਨਕ ਸਿੰਘ ਨੇ ਮੁਲਾਕਾਤ ਕੀਤੀ।ਅਧਿਕਾਰੀਆਂ ਨੇ ਜਿਥੇ ਡੱਲੇਵਾਲ ਦਾ ਹਾਲ ਜਾਣਿਆ, ਉਥੇ ਹੀ ਮਰਨ ਵਰਤ ਨੂੰ ਸਮਾਪਤ ਕਰਨ ਦੀ ਅਪੀਲ ਵੀ ਕੀਤੀ।

ਡੱਲੇਵਾਲ ਨੇ ਅਧਿਕਾਰੀਆਂ ਨੂੰ ਕੀ ਦਿੱਤਾ ਠੋਕਵਾਂ ਜਵਾਬ ?

ਅਧਿਕਾਰੀਆਂ ਨੇ ਕਿਹਾ ਕਿ ਤੁਹਾਡੀ ਜਿੰਦਗੀ ਬਹੁਤ ਕੀਮਤੀ ਹੈ, ਸਾਨੂੰ ਸਿਰਫ਼ ਇੰਨੀ ਮਨਜੂਰੀ ਦਿਓਕਿ ਜ਼ਰੂਰਤ ਪੈਣ ਉਪਰ ਮੈਡੀਕਲ ਟਰੀਟਮੈਂਟ ਦੇ ਸਕੀਏ, ਜਿਸ 'ਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹ ਕਿਸੇ ਵੀ ਹਲਾਤ ਵਿੱਚ ਮੈਡੀਕਲ ਟ੍ਰੀਟਮੈਂਟ ਨਹੀਂ ਲੈਣਗੇ। ਹਾਲਾਂਕਿ ਪ੍ਰਸ਼ਾਸਨ ਨੇ ਕਿਹਾ ਕਿ ਦੋ ਐਂਬੂਲੈਂਸ ਖੜੀ ਕਰ ਰਹੇ ਹਾਂ ਤਾਂ ਜੋ ਲੋੜ ਪੈਣ ਉਪਰ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ ਤਾਂ ਉਸਨੂੰ ਅਸੀ ਸਵੀਕਾਰ ਕਰ ਲਿਆ ਹੈ।

ਜਗਜੀਤ ਡੱਲੇਵਾਲ ਨੇ ਡੀਜੀਪੀ ਨੂੰ ਕਿਹਾ, ''ਉਨ੍ਹਾਂ ਦੀ ਜਾਨ ਤੋਂ ਜ਼ਰੂਰੀ 700 ਕਿਸਾਨਾਂ ਦੀਆਂ ਜਾਨਾਂ ਹਨ। ਜੇਕਰ ਇੰਨੀ ਚਿੰਤਾ ਉਹਨਾਂ ਦੀ ਸਿਹਤ ਦੀ ਹੈ ਤਾਂ ਸਰਕਾਰ ਮੰਗਾਂ ਨੂੰ ਮੰਨੇ।''

ਵਿਨੇਸ਼ ਫੋਗਾਟ ਨੇ ਵੀ ਡੱਲੇਵਾਲ ਨਾਲ ਕੀਤੀ ਮੁਲਾਕਾਤ

ਉਧਰ, ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਵੀ ਖਨੌਰੀ ਸਰਹੱਦ 'ਤੇ ਪਹੁੰਚ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਮੁਲਾਕਾਤ ਉਪਰੰਤ ਮਹਿਲਾ ਪਹਿਲਵਾਨ ਨੇ ਕਿਹਾ ਕਿ ਉਹ ਇਥੇ ਡੱਲੇਵਾਲ ਦੀ ਸਿਹਤ ਦਾ ਹਾਲ ਜਾਨਣ ਪਹੁੰਚੀ ਹੈ ਅਤੇ ਡੱਲੇਵਾਲ ਦਾ ਸਾਥ ਦੇਣ ਆਈ ਹੈ। ਉਸ ਨੇ ਸਾਰਿਆਂ ਧਿਰਾਂ ਅਤੇ ਲੋਕਾਂ ਨੂੰ ਇਸ ਸੰਘਰਸ਼ ਵਿੱਚ ਕਿਸਾਨ ਆਗੂ ਦਾ ਸਾਥ ਦੇਣ ਲਈ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਸਾਡੇ ਭਵਿੱਖ ਲਈ ਮਰਨ ਵਰਤ 'ਤੇ ਬੈਠੇ ਹਨ। ਉਸ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸਰਕਾਰ ਪਹਿਲ ਦੇ ਆਧਾਰ 'ਤੇ ਕਿਸਾਨਾਂ ਦੇ ਮਸਲੇ ਹੱਲ ਕਰੇ।

Related Post