Dallewal Health Update : ਸ਼ੀਸ਼ੇ ਦੇ ਕਮਰੇ 'ਚ ਰਹਿਣਗੇ ਡੱਲੇਵਾਲ! ਬੋਲੇ-ਮੈਂ ਅੰਦਰ ਵੜ ਕੇ ਨਹੀਂ ਮਰਨਾ ਚਾਹੁੰਦਾ, ਸਿਹਤ ਨੂੰ ਲੈ ਕੇ ਡਰਾਉਣੀ ਤਸਵੀਰ
Jagjit Singh Dallewal Health Update : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਹੁਣ ਤੱਕ ਕਿਸਾਨ ਆਗੂ ਦੇ ਭਾਰ ਵਿੱਚ 12 ਕਿੱਲੋਂ ਤੋਂ ਵੱਧ ਦੀ ਕਮੀ ਆ ਚੁੱਕੀ ਹੈ। ਇਸਤੋਂ ਇਲਾਵਾ ਬੀਪੀ ਵੀ ਸਥਿਰ ਨਹੀਂ ਹੈ ਅਤੇ ਕਈ ਵਾਰ ਘਟਣ ਦੀਆਂ ਖ਼ਬਰਾਂ ਵੀ ਆਈਆਂ ਹਨ।
Jagjit Singh Dallewal Health Update : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਹੁਣ ਤੱਕ ਕਿਸਾਨ ਆਗੂ ਦੇ ਭਾਰ ਵਿੱਚ 12 ਕਿੱਲੋਂ ਤੋਂ ਵੱਧ ਦੀ ਕਮੀ ਆ ਚੁੱਕੀ ਹੈ। ਇਸਤੋਂ ਇਲਾਵਾ ਬੀਪੀ ਵੀ ਸਥਿਰ ਨਹੀਂ ਹੈ ਅਤੇ ਕਈ ਵਾਰ ਘਟਣ ਦੀਆਂ ਖ਼ਬਰਾਂ ਵੀ ਆਈਆਂ ਹਨ।
ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਨੇ ਰਿਪੋਰਟ ਦੇ ਆਧਾਰ 'ਤੇ ਦੱਸਿਆ ਹੈ ਕਿ ਕਿਸਾਨ ਆਗੂ ਦਾ ਸ਼ੂਗਰ ਲੈਵਲ ਤੇਜ਼ੀ ਨਾਲ ਘਟਿਆ ਹੈ ਅਤੇ ਯੂਰਿਕ ਐਸਿਡ ਵਿੱਚ ਬੇਤਹਾਸ਼ਾ ਵਧ ਗਿਆ ਹੈ।
ਰਿਪੋਰਟ ਅਨੁਸਾਰ ਕਿਸਾਨ ਆਗੂ ਦਾ ਸ਼ੂਗਰ ਲੈਵਲ ਸਾਧਾਰਨ 140mg ਤੋਂ ਹੇਠਾਂ ਡਿੱਗ ਕੇ 66mg ਹੀ ਰਹਿ ਗਿਆ ਹੈ, ਜਦਕਿ ਯੂਰਿਕ ਐਸਿਡ ਦਾ ਲੈਵਲ 13mg ਤੱਕ ਵਧ ਗਿਆ ਹੈ, ਜਦਕਿ ਇਹ ਲੈਵਲ 3.5-7.0mg ਤੱਕ ਹੋਣਾ ਚਾਹੀਦਾ ਹੁੰਦਾ ਹੈ। ਇਸਤੋਂ ਇਲਾਵਾ ਪੋਟਾਸ਼ੀਅਮ ਦਾ ਲੈਵਲ 3.2 meq/L ਤੱਕ ਰਿਹਾ, ਜਦਕਿ ਇਹ ਲੈਵਲ ਸਾਧਾਰਨ ਤੌਰ 'ਤੇ 3.5 to 5.2meq/l ਚਾਹੀਦਾ ਹੁੰਦਾ ਹੈ।
ਸ਼ੀਸ਼ੇ ਦੇ ਕਮਰੇ 'ਚ ਰਹਿਣਗੇ ਡੱਲੇਵਾਲ... ਬੋਲੇ-ਮੈਂ ਅੰਦਰ ਵੜ ਕੇ ਨਹੀਂ ਮਰਨਾ ਚਾਹੁੰਦਾ
ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਗੂ ਵੱਲੋਂ ਕੇਂਦਰ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਆਪਣੀ ਜਾਨ ਦੀ ਪ੍ਰਵਾਹ ਵੀ ਨਹੀਂ ਕੀਤੀ ਜਾ ਰਹੀ ਹੈ। ਖਨੌਰੀ ਬਾਰਡਰ ਸਮੇਤ ਸੰਯੁਕਤ ਕਿਸਾਨ ਮੋਰਚੇ ਦੇ ਸਮੂਹ ਕਿਸਾਨਾਂ ਵੱਲੋਂ ਡੱਲੇਵਾਲ ਦੀ ਡਿੱਗਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ।
ਖਨੌਰੀ ਬਾਰਡਰ 'ਤੇ ਕਿਸਾਨਾਂ ਵੱਲੋਂ ਸਿਹਤ ਨੂੰ ਵੇਖਦਿਆਂ ਕਿਸਾਨ ਆਗੂ ਲਈ ਇੱਕ ਸ਼ੀਸ਼ੇ ਨੁਮਾ ਕਮਰੇ ਵੀ ਤਿਆਰ ਕੀਤਾ ਗਿਆ, ਤਾਂ ਜੋ ਹੋਰ ਧੂੜ-ਮਿੱਟੀ ਤੋਂ ਬਚਾਅ ਤਾਂ ਕੀਤਾ ਜਾ ਸਕੇ। ਸਗੋਂ ਕਿਸਾਨ ਆਗੂ ਨੂੰ ਵਾਰ-ਵਾਰ ਮੁੜ ਕੇ ਵਾਪਸ ਕਮਰੇ 'ਚ ਜਾਣਾ ਪੈਂਦਾ ਹੈ ਅਤੇ ਸਟੇਜ 'ਤੇ ਆਉਣਾ ਪੈਂਦਾ ਹੈ, ਇਸ ਨੂੰ ਬੰਦ ਕੀਤਾ ਜਾਵੇ। ਇਸ ਨਾਲ ਕਿਸਾਨ ਆਗੂ ਦੀ ਸਰੀਰਕ ਊਰਜਾ ਵੀ ਖਪਤ ਹੁੰਦੀ ਹੈ ਅਤੇ ਸਰੀਰ ਵਿੱਚ ਹੋਰ ਵੀ ਕਮਜ਼ੋਰੀ ਆਉਂਦੀ ਹੈ। ਇਸਤੋਂ ਇਲਾਵਾ ਡਾਕਟਰੀ ਟੀਮ ਵੱਲੋਂ ਕਿਸਾਨ ਆਗੂ ਨੂੰ ਹਦਾਇਤਾਂ ਹਨ ਕਿ ਤੁਸੀਂ ਬਾਹਰ ਨਹੀਂ ਆ ਸਕਦੇ।
ਜਗਜੀਤ ਸਿੰਘ ਡੱਲੇਵਾਲ ਦਾ ਵੀ ਕਹਿਣਾ ਹੈ ਕਿ ''ਮੈਂ ਅੰਦਰ ਵੜ ਕੇ ਨਹੀਂ ਮਰਨਾ ਚਾਹੁੰਦਾ, ਮੈਂ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਹਾਂ।'' ਇਸ ਲਈ ਕਿਸਾਨਾਂ ਵੱਲੋਂ ਇਹ ਕਮਰਾ ਤਿਆਰ ਕੀਤਾ ਗਿਆ ਹੈ। ਕਿਉਂਕਿ ਅੱਜ ਰੇਲ ਰੋਕੋ ਅੰਦੋਲਨ ਤੋਂ ਪਹਿਲਾਂ ਕਿਸਾਨ ਆਗੂ ਨੂੰ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਨਹੀਂ ਲਿਆਂਦਾ ਜਾ ਸਕਿਆ ਸੀ। ਇਸ ਲਈ ਸਟੇਜ 'ਤੇ ਹੀ ਹੁਣ ਇਹ ਉਪਰਾਲਾ ਕੀਤਾ ਗਿਆ ਹੈ।