Jagjit Singh Dallewal : ਘਰਾਂ 'ਚ ਬੈਠੇ ਕਿਸਾਨਾਂ 'ਤੇ ਵਰ੍ਹੀ ਡੱਲੇਵਾਲ ਦੀ ਨੂੰਹ, ਕਿਹਾ - ਉਨ੍ਹਾਂ ਦੀ ਖੁਦ ਦੀ ਬੁੱਧੀ ਕੰਮ ਕਰਨੀ ਚਾਹੀਦੀ ਐ...

Dallewal Daughter in Law on Kisan : ''ਪਹਿਲੀ ਗੱਲ ਇਹ ਕਿ ਮੈਨੂੰ ਨਹੀਂ ਲਗਦਾ ਕਿ ਮੈਨੂੰ ਕੁੱਝ ਕਹਿਣ ਦੀ ਲੋੜ ਐ...ਉਨ੍ਹਾਂ ਦੀ ਖੁਦ ਦੀ ਬੁੱਧੀ ਕੰਮ ਕਰਨੀ ਚਾਹੀਦੀ ਐ...ਕਿ ਜਿਸ ਮਕਸਦ ਨੂੰ ਲੈ ਕੇ ਡੱਲੇਵਾਲ ਸਾਹਿਬ ਬੈਠੇ ਹਨ, ਉਹ ਉਨ੍ਹਾਂ ਦਾ ਨਿੱਜੀ ਨਹੀਂ ਹੈ...ਜੋ ਮਿਲਣਾ ਹੈ ਉਹ ਆਪਾਂ ਸਭ ਨੂੰ ਮਿਲਣਾ ਹੈ...''

By  KRISHAN KUMAR SHARMA December 12th 2024 06:27 PM -- Updated: December 12th 2024 06:44 PM

Jagjit Singh Dallewal : ਖਨੌਰੀ ਬਾਰਡਰ 'ਤੇ ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਭੁੱਖ ਹੜਤਾਲ ਨਾਲ ਲਗਤਾਰ ਵਿਗੜਦੀ ਜਾ ਰਹੀ ਹੈ। ਕਿਸਾਨ ਆਗੂ ਦੇ ਸੰਘਰਸ਼ ਵਿੱਚ ਲਗਾਤਾਰ ਕਿਸਾਨ ਉਸ ਨਾਲ ਜੁੜ ਰਹੇ ਹਨ ਅਤੇ ਕਿਸਾਨ ਜਥੇਬੰਦੀਆਂ ਵੀ ਲਗਾਤਾਰ ਆਪਣਾ ਪ੍ਰੋਗਰਾਮ ਉਲੀਕਣ ਦੀ ਰਣਨੀਤੀ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਪਰ ਅਜੇ ਵੀ ਕੁੱਝ ਕਿਸਾਨ ਹਨ, ਜਿਹੜੇ ਘਰਾਂ ਵਿੱਚ ਹਨ, ਜਿਨ੍ਹਾਂ ਨੂੰ ਕਿਸਾਨ ਆਗੂ ਡੱਲੇਵਾਲ ਦੀ ਨੂੰਹ ਨੇ ਪੁੱਛਿਆ ਹੈ ਕਿ ਉਹ ਤਿੰਨ ਸ੍ਰੇਣੀਆਂ ਵਿਚੋਂ ਉਹ ਕਿਹੜੀ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ ਅਜੇ ਤੱਕ ਵੀ ਕਿਉਂ ਘਰਾਂ ਵਿੱਚ ਬੈਠੇ ਹੋਏ ਹਨ।  

ਕਿਸਾਨ ਆਗੂ ਦੀ ਨੂੰਹ ਨੇ ਕਿਹਾ, ''ਪਹਿਲੀ ਗੱਲ ਇਹ ਕਿ ਮੈਨੂੰ ਨਹੀਂ ਲਗਦਾ ਕਿ ਮੈਨੂੰ ਕੁੱਝ ਕਹਿਣ ਦੀ ਲੋੜ ਐ...ਉਨ੍ਹਾਂ ਦੀ ਖੁਦ ਦੀ ਬੁੱਧੀ ਕੰਮ ਕਰਨੀ ਚਾਹੀਦੀ ਐ...ਕਿ ਜਿਸ ਮਕਸਦ ਨੂੰ ਲੈ ਕੇ ਡੱਲੇਵਾਲ ਸਾਹਿਬ ਬੈਠੇ ਹਨ, ਉਹ ਉਨ੍ਹਾਂ ਦਾ ਨਿੱਜੀ ਨਹੀਂ ਹੈ...ਜੋ ਮਿਲਣਾ ਹੈ ਉਹ ਆਪਾਂ ਸਭ ਨੂੰ ਮਿਲਣਾ ਹੈ...''

ਉਸ ਨੇ ਕਿਹਾ, ''ਦੂਜੀ ਗੱਲ ਇਹ ਹੈ ਕਿ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਸ ਮਗਰ ਹਨ...? ਜਿਹੜੇ ਧਰਨੇ ਮੁਜ਼ਾਹਰੇ ਕਰਨ ਦੀ ਗੱਲ ਹੈ...ਇਹ ਤਿੰਨ ਕਿਸਮ ਦੇ ਬੰਦੇ ਨਹੀਂ ਕਰਦੇ ਸਕਦੇ...ਜਾਂ ਤਾਂ ਅਡਾਨੀ ਅੰਬਾਨੀ, ਜਿਨ੍ਹਾਂ ਕੋਲ ਬਹੁਤ ਕੁੱਝ ਹੈ...ਦੂਜੇ ਸਰਕਾਰ ਦੇ ਚਾਪਲੂਸ ਅਤੇ ਤੀਜੇ ਉਹ ਜੋ ਸਰਕਾਰ ਖਿਲਾਫ਼ ਬੋਲਣ ਤੋਂ ਡਰਦੇ ਹਨ..ਪਰ ਜਿੰਨੇ ਵੀ ਵੀਰ-ਭਰਾ ਮੇਰੇ ਭਰਾ ਅੱਜ ਇਥੇ ਬੈਠੇ ਹਨ, ਉਹ ਨਾ ਤਾਂ ਕਾਇਰ ਹਨ ਅਤੇ ਨਾ ਸਰਕਾਰ ਤੋਂ ਡਰਦੇ ਹਨ ਅਤੇ ਨਾ ਸਰਕਾਰ ਤੋਂ ਡਰਦੇ ਹਨ ਅਤੇ ਹੁਣ ਉਹ ਜਿਹੜੇ ਘਰਾਂ ਵਿੱਚ ਬੈਠੇ ਹਨ...ਸੋਚ ਲੈਣ ਕਿ ਉਹ ਕਿਹੜੀ ਕੈਟਾਗਿਰੀ ਵਿੱਚ ਆਉਂਦੇ ਹਨ ? ਉਹ ਉਨ੍ਹਾਂ ਦੀ ਨਿੱਜੀ ਗੱਲ ਹੈ ਅਤੇ ਆਪਣਾ ਫੈਸਲਾ ਕਰ ਲੈਣ।''

Related Post