ਇਜ਼ਰਾਇਲੀ ਫੌਜ ਨੇ ਜ਼ਖਮੀ ਫਲਸਤੀਨੀ ਨੂੰ ਜੀਪ ਨਾਲ ਬੰਨ੍ਹਿਆ, ਦੇਖੋ ਵੀਡੀਓ

ਵੈਸਟ ਬੈਂਕ 'ਚ ਇਜ਼ਰਾਇਲੀ ਫੌਜ ਦਾ ਆਤੰਕ ਵਧਦਾ ਜਾ ਰਿਹਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਇੱਕ ਜ਼ਖਮੀ ਫਲਸਤੀਨੀ ਵਿਅਕਤੀ ਨੂੰ ਇਜ਼ਰਾਇਲੀ ਫੌਜ ਦੀ ਗੱਡੀ ਦੇ ਬੋਨਟ 'ਤੇ ਬੰਨ੍ਹ ਕੇ ਘੁੰਮਦਾ ਦੇਖਿਆ ਗਿਆ।

By  Dhalwinder Sandhu June 23rd 2024 01:08 PM

Israeli military: ਇਜ਼ਰਾਈਲੀ ਫੌਜ ਦੀ ਬੇਰਹਿਮੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਇਜ਼ਰਾਈਲੀ ਫੌਜ ਦੇ ਬਲਾਂ ਨੇ ਵੈਸਟ ਬੈਂਕ ਦੇ ਸ਼ਹਿਰ ਜੇਨਿਨ 'ਚ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਫੌਜ ਨੂੰ ਜੀਪ ਨਾਲ ਬੰਨ੍ਹੇ ਇੱਕ ਜ਼ਖਮੀ ਫਲਸਤੀਨੀ ਵਿਅਕਤੀ ਨਾਲ ਘੁੰਮਦੇ ਦੇਖਿਆ ਗਿਆ।

ਵੀਡੀਓ ਵਾਇਰਲ

ਸ਼ਨੀਵਾਰ 21 ਜੂਨ ਨੂੰ ਫਲਸਤੀਨ ਦੇ ਜੇਨਿਨ ਸ਼ਹਿਰ ਤੋਂ ਇਜ਼ਰਾਇਲੀ ਫੌਜ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਜ਼ਖਮੀ ਵਿਅਕਤੀ ਨੂੰ ਫੌਜ ਦੀ ਗੱਡੀ ਦੇ ਬੋਨਟ ਉੱਤੇ ਬੰਨ੍ਹਿਆ ਹੋਇਆ ਹੈ। ਵੀਡੀਓ 'ਚ ਇਜ਼ਰਾਇਲੀ ਫੌਜ ਦਾ ਇੱਕ ਵਾਹਨ ਦੋ ਐਂਬੂਲੈਂਸਾਂ ਦੇ ਵਿਚਕਾਰ ਤੋਂ ਲੰਘਦਾ ਦੇਖਿਆ ਗਿਆ। ਉਸ ਵਿਅਕਤੀ ਦੀ ਪਛਾਣ ਫਲਸਤੀਨੀ ਨਿਵਾਸੀ ਮੁਜਾਹਿਦ ਆਜ਼ਮੀ ਵਜੋਂ ਹੋਈ ਹੈ। 

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਦੀ ਮਦਦ ਨਾਲ ਰਿਪੋਰਟਰ ਨੇ ਘਟਨਾ ਨੂੰ ਦੇਖਣ ਵਾਲੇ ਵਿਅਕਤੀ ਦੀ ਇੰਟਰਵਿਊ ਲਈ, ਜਿਸ ਨਾਲ ਸਥਾਨ ਅਤੇ ਦਿਨ ਦੀ ਪੁਸ਼ਟੀ ਕੀਤੀ ਗਈ। ਆਜ਼ਮੀ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਗਈ, ਜਿਸ 'ਚ ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਗ੍ਰਿਫਤਾਰੀ ਦੌਰਾਨ ਆਜ਼ਮੀ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਜਦੋਂ ਉਨ੍ਹਾਂ ਦੇ ਪਰਿਵਾਰ ਨੇ ਫੌਜ ਤੋਂ ਐਂਬੂਲੈਂਸ ਮੰਗੀ ਤਾਂ ਉਨ੍ਹਾਂ ਨੇ ਉਸ ਨੂੰ ਚੁੱਕਿਆ ਅਤੇ ਆਪਣੀ ਕਾਰ ਦੇ ਬੋਨਟ 'ਤੇ ਬੰਨ੍ਹ ਕੇ ਉਥੇ ਲੈ ਗਏ। 

IDF ਦਾ ਬਿਆਨ

ਇਸ ਘਟਨਾ 'ਤੇ ਇਜ਼ਰਾਇਲੀ ਡਿਫੈਂਸ ਫੋਰਸ (ਆਈਡੀਐੱਫ) ਦਾ ਬਿਆਨ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਇਜ਼ਰਾਇਲੀ ਫੌਜ 'ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਦੋਹਾਂ ਪਾਸਿਓਂ ਗੋਲੀਬਾਰੀ ਹੋਈ, ਜਿਸ 'ਚ ਇਹ ਵਿਅਕਤੀ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਬਾਅਦ ਸੈਨਿਕਾਂ ਨੇ ਫੌਜੀ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਅਤੇ ਫੌਜੀ ਬਲਾਂ ਦਾ ਆਚਰਣ ਇਜ਼ਰਾਈਲੀ ਫੌਜ ਦੀਆਂ ਕਦਰਾਂ-ਕੀਮਤਾਂ ਦੇ ਮੁਤਾਬਕ ਨਹੀਂ ਹੈ। ਆਈਡੀਐਫ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ’ਚ ਯੋਗਾ ਕਰਨ ਵਾਲੀ ਲੜਕੀ ਦੀਆਂ ਵਧੀਆਂ ਮੁਸ਼ਕਲਾਂ, 295 ਏ ਤਹਿਤ ਮਾਮਲਾ ਦਰਜ

Related Post