ਇਸਲਾਮ ਦਾ ਦ੍ਰਿਸ਼ਟੀਕੋਣ, ਨਿਆਂ ਤੇ ਸ਼ਾਂਤਮਈ ਹਾਲਾਤ ਨੂੰ ਕਾਇਮ ਰੱਖਣਾ
ਇਸਲਾਮ ਹਿੰਸਕ ਕਾਰਵਾਈ ਦੀ ਇਜ਼ਾਜਤ ਨਹੀਂ ਦਿੰਦਾ। ਜੋ ਹਿੰਸਾ ਵਧਾਉਣ ਜਾਂ ਸਮਾਜ ਵਿੱਚ ਸ਼ਾਂਤੀ ਨੂੰ ਭੰਗ ਕਰਨ, ਇਸਲਾਮ ਇਸਦੀ ਇਜ਼ਾਜਤ ਬਿਲਕੁਲ ਵੀ ਨਹੀਂ ਦਿੰਦਾ। ਸੜਕਾਂ ਉੱਤੇ ਹਿੰਸਕ ਵਿਰੋਧ ਪ੍ਰਦਰਸ਼ਨ, ਹਰ ਰੋਜ਼ ਦੀ ਜਿੰਦਗੀ ਨੂੰ ਖਤਮ ਕਰ ਸਕਦੇ ਹਨ ਅਤੇ ਸੂਬੇ ਨੂੰ ਕਮਜੋਰ ਕਰਦੇ ਹਨ। ਬੋਲਣ ਦਾ ਅਧਿਕਾਰ, ਇਸਲਾਮ ਵੱਲੋਂ ਸਮਰਥਿਤ ਹੈ।
ਇਸਲਾਮ ਧਰਮ ਦੇ ਪਵਿੱਤਰ ਗ੍ਰੰਥ ਕੁਰਾਨ ਸ਼ਰੀਫ ਦੀਆਂ ਸਿੱਖਿਆਵਾਂ ਨਿਆਂ, ਬੋਲਣ ਦੀ ਆਜ਼ਾਦੀ ਅਤੇ ਜ਼ੁਲਮ ਦਾ ਵਿਰੋਧ ਕਰਨ ਦੇ ਵਿਚਾਰਾਂ ਉੱਤੇ ਆਧਾਰਿਤ ਹੈ। ਸ਼ਾਂਤੀ ਦੇ ਮਾਪਦੰਡਾਂ ਦੇ ਅੰਦਰ ਦੇ ਹਰ ਸਮੇਂ ਨੂੰ ਕਾਬੂ ਰੱਖਣਾ। ਇਸਲਾਮ ਹਿੰਸਕ ਕਾਰਵਾਈ ਦੀ ਇਜ਼ਾਜਤ ਨਹੀਂ ਦਿੰਦਾ। ਜੋ ਹਿੰਸਾ ਵਧਾਉਣ ਜਾਂ ਸਮਾਜ ਵਿੱਚ ਸ਼ਾਂਤੀ ਨੂੰ ਭੰਗ ਕਰਨ, ਇਸਲਾਮ ਇਸਦੀ ਇਜ਼ਾਜਤ ਬਿਲਕੁਲ ਵੀ ਨਹੀਂ ਦਿੰਦਾ। ਸੜਕਾਂ ਉੱਤੇ ਹਿੰਸਕ ਵਿਰੋਧ ਪ੍ਰਦਰਸ਼ਨ, ਹਰ ਰੋਜ਼ ਦੀ ਜਿੰਦਗੀ ਨੂੰ ਖਤਮ ਕਰ ਸਕਦੇ ਹਨ ਅਤੇ ਸੂਬੇ ਨੂੰ ਕਮਜੋਰ ਕਰਦੇ ਹਨ। ਬੋਲਣ ਦਾ ਅਧਿਕਾਰ, ਇਸਲਾਮ ਵੱਲੋਂ ਸਮਰਥਿਤ ਹੈ। ਇਸ ਅਧਿਕਾਰ ਨਾਲ ਆਮ ਲੋਕਾਂ ਦੀ ਭਲਾਈ ਨੂੰ ਵਧਾਉਣਾ ਚਾਹੀਦਾ ਹੈ। ਇਸਲਾਮ ਦੇ ਕਈ ਵਿਦਵਾਨ, ਇਸ ਗੱਲ ਉੱਤੇ ਜੋਰ ਦਿੰਦੇ ਹਨ ਕਿ ਇਸਲਾਮ ਵਿੱਚ ਸੰਚਾਰ ਦਾ ਇਸਤੇਮਾਲ ਲੋਕਾਂ ਵਿੱਚ ਨਫ਼ਰਤ ਪੈਦਾ ਕਰਨ ਜਾਂ ਫਿਰ ਲੋਕਾਂ ਵਿੱਚ ਵੰਡ ਪਾਉਣਾ, ਇਸ ਰੂਪ ਵਿੱਚ ਨਹੀਂ ਕੀਤਾ ਜਾਣਾ ਚਾਹੀਦਾ। ਇਸਦਾ ਉਦੇਸ਼ ਸਮਾਜ ਵਿੱਚ ਸਦਭਾਵਨਾ ਅਤੇ ਸਮਝ ਲੈ ਕੇ ਆਉਣਾ ਹੈ।
ਕੁਰਾਨ ਸ਼ਰੀਫ ਵਿੱਚ ਕਿਹਾ ਗਿਆ ਹੈ ਕਿ ਇਸਲਾਮ ਜੁਲਮ ਦਾ ਵਿਰੋਧ ਕਰਨ ਦੇ ਵਿੱਚ ਯਕੀਨ ਰਖਦਾ ਹੈ । ਪਰ ਸਿਰਫ ਉਸ ਸਮੇਂ ਜਦੋਂ ਤੱਕ ਇਹ ਸਹੀ ਦਾਇਰੇ ਵਿੱਚ ਰਹੇ । ਇਸਲਾਮ ਸਪਸ਼ਟ ਰੂਪ ਤੋਂ ਵਿਰੋਧ ਪ੍ਰਦਰਸ਼ਨਾ ਨੂੰ ਗੈਰਕਾਨੂੰਨੀ ਨਹੀਂ ਠਹਰਾਉਂਦਾ । ਇਹ ਉਨਾਂ ਦੇ ਕਿਰਦਾਰ ਉੱਤੇ ਸਖ਼ਤ ਨਿਰਦੇਸ਼ ਲਾਗੂ ਕਰਦਾ ਹੈ । ਇਸਲਾਮ ਕਈ ਮੋਕਿਆਂ ਉੱਤੇ ਸੀਮਾਂਵਾਂ ਦਾ ਉਲੰਘਣ ਕਰਨ ਉੱਤੇ ਚੇਤਾਵਨੀ ਦਿੰਦਾ ਹੈ । ਜਦੋਂ ਸਰਵਜਨਕ ਥਾਵਾਂ ਉੱਪਰ ਕੰਟਰੋਲ ਰਹਿਤ ਰੈਲੀਆਂ ਦੇ ਨਤੀਜੇ ਵਜੋਂ ਹਿੰਸਾ, ਸੰਪਤੀ ਦਾ ਨੁਕਸਾਨ ਜਾਂ ਫਿਰ ਬੇਗੁਨਾਹ ਲੋਕਾਂ ਦਾ ਨੁਕਸਾਨ ਹੁੰਦਾ ਹੈ। ਵਿਰੋਧ ਪ੍ਰਦਰਸ਼ਨ ਦੇ ਦੋਰਾਨ ਬੇਕਾਬੂ ਭਾਵਨਾਵਾਂ ਖਤਰਨਾਕ ਸਾਬਿਤ ਹੁੰਦੀਆਂ ਹਨ ।
ਮੀਡੀਆ ਦੀਆਂ ਤਸਵੀਰਾਂ ਅਕਸਰ ਵਿਰੋਧ ਪ੍ਰਦਰਸ਼ਨਾਂ ਨੂੰ ਅਰਾਜਕ ਰੂਪ ਵਿੱਚ ਦਿਖਾਉਂਦੀਆਂ ਹਨ । ਜਿਸਦੇ ਨਤੀਜੇ ਵਜੋਂ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਨਾਗਰਿਕ ਜਖਮੀ ਹੁੰਦੇ ਹਨ। ਅਜਿਹੇ ਹਾਲਾਤਾਂ ਵਿੱਚ ਨਿਆਂ ਦੇ ਨਾਮ ਉੱਤੇ ਕੰਮ ਕਰਨਾ ਸਵਿਕਾਰ ਨਹੀਂ ਕੀਤਾ ਜਾ ਸਕਦਾ ਅਤੇ ਇਸਲਾਮ ਦੀਆਂ ਕਦਰਾ ਕੀਮਤਾਂ ਦੀ ਉਲੰਘਣਾ ਹੁੰਦੀ ਹੈ । ਇਸਲਾਮ ਵਿਵਾਦਾਂ ਨੂੰ ਸ਼ਾਂਤਮਈ ਤਰੀਕੇ ਨਾਲ ਹੱਲ਼ ਕਰਨ ਦੀ ਵਕਾਲਤ ਕਰਦਾ ਹੈ ।
ਬਰਾਇਚ ਵਿੱਚ ਹਾਲ ਹੀ ਵਿੱਚ ਹੋਏ ਪ੍ਰਦਰਸ਼ਨਾ ਅਤੇ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਇਸਲਾਮ ਇਸਦੀ ਇਜਾਜਤ ਬਿਲਕੁਲ ਵੀ ਨਹੀਂ ਦਿੰਦਾ । ਅਜਾਦੀ ਦਾ ਹਮੇਸ਼ਾ ਹੀ ਜਿੰਮੇਦਾਰੀ ਨਾਲ ਪਾਲਨ ਕੀਤਾ ਜਾਣਾ ਚਾਹੀਦਾ ਹੈ । ਇਸਲਾਮ ਦੀਆਂ ਮਾਨਤਾਵਾਂ ਮੁਸਲਮਾਨਾਂ ਨੂੰ ਅਹਿੰਸਾ ਦੇ ਤਰੀਕੇ ਨਾਲ ਨਿਆਂ ਕਰਨ ਲਈ ਪ੍ਰੇਰਿਤ ਕਰਦੀਆਂ ਹਨ । ਜੇਕਰ ਅੰਨਿਆਂ ਜਾਰੀ ਰਹਿੰਦਾ ਹੈ ਤਾਂ ਕਾਨੂੰਨੀ ਉਪਾਅ ਦੇ ਰੂਪ ਵਿੱਚ ਬੇਹਤਰ ਵਿਕਲਪ ਹੋ ਸਕਦੇ ਹਨ । ਇਸਲਾਮ ਦਾ ਸੰਦੇਸ਼ - ਜੋ ਕੁਰਾਨ ਸ਼ਰੀਫ ਦੇ ਨੈਤਿਕ ਉਪਦੇਸ਼ਾਂ ਉੱਤੇ ਅਧਾਰਿਤ ਹੈ-ਨਿਰਪੱਖਤਾ, ਸਦਭਾਵ ਅਤੇ ਜਿੰਮੇਦਾਰੀ ਭਰੇ ਬਿਆਨ ਦਾ ਹੈ ਅਤੇ ਜੋ ਵੀ ਕੋਈ ਇੱਕ ਜਿੰਦਗੀ ਬਚਾਏਗਾ, ਇਹ ਮੰਨ ਲਓ ਕਿ ਉਸਨੇ ਪੂਰੀ ਮਨੁਖਤਾ ਨੂੰ ਬਚਾ ਲਿਆ ।